ਪਠਾਨਕੋਟ 9 ਅਕਤੂਬਰ (ਸੁਖਵਿੰਦਰ ਜੰਡੀਰ) ਐੱਨ ਐੱਸ ਯੂ ਆਈ ਦੀ ਖਾਸ ਬੈਠਕ ਸ੍ਰੀ ਅਨਮੋਲ ਦੀਪ ਕਲੇਰ ਐਡਵੋਕੇਟ ਸਪੁੱਤਰ ਸ੍ਰੀ ਅਵਤਾਰ ਸਿੰਘ ਕਲੇਰ ਖੇਤੀਬਾੜੀ ਬੈਂਕ ਚੇਅਰਮੈਨ ਪਠਾਨਕੋਟ ਵੱਲੋਂ ਰੈਲੀ ਦੇ ਰੂਪ ਵਿਚ ਭਰਵੀਂ ਖਾਸ ਬੈਠਕ ਕਲੇਰ ਪੈਲੇਸ ਦੇ ਵਿਚ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਅਕਸ਼ੇ ਕੁਮਾਰ ਪ੍ਰਧਾਨ ਪੰਜਾਬ ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹੋਏ।ਇਸ ਮੌਕੇ ਤੇ ਅਨਮੋਲ ਦੀਪ ਕਲੇਰ ਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਅਤੇ ਆਗੂਆਂ ਵੱਲੋਂ ਅਨਮੋਲਦੀਪ ਕਲੇਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਅਨਮੋਲਦੀਪ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਂਡ ਵੱਲੋਂ ਜੋ ਪ੍ਰਧਾਨਦਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਉਹ ਇਸ ਜ਼ਿੰਮੇਵਾਰੀ ਨੂੰ ਬੜੀ ਹੀ ਮਿਹਨਤ ਨਾਲ ਨਿਭਾਉਣਗੇ।ਉਨਾਂ ਸਾਰੇ ਹੀ ਪਹੁੰਚੇ ਹੋਏ ਆਗੂਆਂ ਦਾ ਧੰਨਵਾਦ ਕੀਤਾ, ਇਸ ਮੌਕੇ ਤੇ ਅਵਤਾਰ ਸਿੰਘ ਕਲੇਰ ਖੇਤੀਬਾੜੀ ਖੇਤੀਬਾੜੀ ਬੈਂਕ ਚੇਅਰਮੈਨ ਪਠਾਨਕੋਟ ਨੇ ਜਿਨ੍ਹਾਂ ਨੇ ਪਠਾਨਕੋਟ ਹਲਕੇ ਦੀ ਕਾਫ਼ੀ ਸੇਵਾ ਕੀਤੀ ਹੈ ਅਤੇ ਅਜ ਉਨ੍ਹਾਂ ਦੇ ਬੇਟੇ ਨੂੰ ਜੋ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ । ਅਤੇ ਅਵਤਾਰ ਸਿੰਘ ਕਲੇਰ ਨੇ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੀ ਹਮੇਸ਼ਾਂ ਹੀ ਸੇਵਾ ਕੀਤੀ ਹੈ ਅਤੇ ਕਰਦੇ ਰਹਿਣਗੇ । ਉਨਾ ਕੇਹਾ ਮੇਰਾ ਬੇਟਾ ਅਨਮੋਲਦੀਪ ਕਲੇਰ ਵੀ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਵੇ ਗਾ,ਇਸ ਮੌਕੇ ਤੇ ਪਹੁੰਚੇ ਸ਼ਾਹਪੁਰਕੰਢੀ ਤੋਂ ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਦੇ ਅਹੁਦੇਦਾਰ ਪ੍ਰਕਾਸ਼ ਸਿੰਘ ਗੋਰਾ ,ਬਾਬਾ ਬਲਵੀਰ ਸਿੰਘ ਨਾਮਧਾਰੀ,ਵਿਜੇ ਕੁਮਾਰ ਫੋਰਮੈਨ , ਰਾਜੇਸ਼ ਮੰਟੂ,ਰੰਧਾਵਾ ਚੇਅਰਮੈਨ ,ਅਮਰਜੀਤ ਸਿੰਘ ਜੰਡੀਰ ਪ੍ਰਧਾਨ, ਗਿਆਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ, ਮਨਜੀਤ ਸਿੰਘ, ਸੁਲੱਖਣ ਸਿੰਘ, ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ