ਭੁਲੱਥ 9 ਅਕਤੂਬਰ (ਤਾਜੀਮਨੂਰ ਕੌਰ)ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਇਪੁਰ ਪੀਰ ਬਖਸ਼ ਵਾਲਾ ਵਿਖੇ ਅੱਜ ਤੀਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦਾ ਐਟਲਸ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਕੁਇਜ਼ ਮੁਕਾਬਲੇ ਦੌਰਾਨ ਬੱਚਿਆਂ ਕੋਲੋਂ ਉਨ੍ਹਾਂ ਦੇ ਸਿਲੇਬਸ ਅਤੇ ਤੱਤਕਾਲੀਨ ਮੁੱਦਿਆਂ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਕੁਇਜ਼ ਮੁਕਾਬਲੇ ਦੇ ਅੰਤ ਵਿਚ ਮਿਸਟਰ ਮਨਦੀਪ ਕੁਮਾਰ ਨੇ ਨਤੀਜਾ ਦੱਸਦੇ ਹੋਏ ਦੱਸਿਆ ਕਿ ਪਹਿਲੇ ਗਰੁੱਪ( ਛੇਵੀਂ ਤੋਂ ਅੱਠਵੀਂ ) ਵਿੱਚੋਂ ਅਮੁਲ ਹਾਊਸ ਨੇ ਪਹਿਲਾ, ਅਭੈ ਹਾਊਸ ਨੇ ਦੂਸਰਾ ਅਤੇ ਅਤੁਲ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਦੂਸਰੇ ਗਰੁੱਪ(ਤੀਸਰੀ ਤੋਂ ਪੰਜਵੀਂ ) ਵਿੱਚੋਂ ਅਭੈ ਹਾਊਸ ਨੇ ਪਹਿਲਾ ਅਤੁਲ ਨੇ ਦੂਜਾ ਅਤੇ ਅਮੁਲ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਤੇ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਇਹੋ ਜਿਹੇ ਮੁਕਾਬਲੇ ਬੱਚਿਆਂ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਉਨ੍ਹਾਂ ਵਿੱਚ ਆਤਮ – ਵਿਸ਼ਵਾਸ ਦੀ ਭਾਵਨਾ ਦਾ ਵਿਕਾਸ ਵੀ ਕਰਦੇ ਹਨ।