ਜਲੰਧਰ /ਭੋਗਪੁਰ 9 ਅਕਤੂਬਰ (ਸੁਖਵਿੰਦਰ ਜੰਡੀਰ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਵੱਲੋਂ ਭੋਗਪੁਰ ਨਜ਼ਦੀਕ ਕਿਸ਼ਨਗੜ੍ਹ ਵਿਖੇ ਸ੍ਰੀ ਕਾਂਸ਼ੀ ਰਾਮ ਪ੍ਰੀ ਨਿਰਵਾਣ ਦਿਵਸ ਮੌਕੇ ਤੇ ਕੀਤੀ ਗਈ ਮਹਾਨ ਰੈਲੀ ਦੇ ਰੂਪ ਵਿੱਚ ਭੋਗਪੁਰ ਤੋਂ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਗੱਡੀਆਂ ਦਾ ਕਾਫ਼ਲਾ ਹੋਇਆ ਰਵਾਨਾ, ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਹਰਬਲਿੰਦਰ ਸਿੰਘ ਬੋਲੀਨਾ ਸਰਬਜੀਤ ਸਿੰਘ ਸਾਬੀ ,ਗੁਰਵਿੰਦਰ ਸਿੰਘ ਕਿਸ਼ਨਪੁਰ, ਅੰਮ੍ਰਿਤਪਾਲ ਸਿੰਘ ਡੱਲੀ, ਸੁਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਹੈ ਖੜਲ ਕਲਾਂ ਟਰੈਕਟਰ ਦੇ ਉਪਰ ਸਵਾਰ ਹੋ ਕੇ ਰੈਲੀ ਵਿੱਚ ਪਹੁੰਚੇ ਇਸ ਮੌਕੇ ਮੌਕੇ ਤੇ ਪਵਨ ਕੁਮਾਰ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਗੱਠਜੋੜ ਪਾਰਟੀ ਭਾਰੀ ਗਿਣਤੀ ਵਿੱਚ ਜਿੱਤ ਪ੍ਰਾਪਤ ਕਰੇਗੀ, ਇਸ ਮੌਕੇ ਤੇ ਹਰਬਲਿੰਦਰ ਸਿੰਘ ਬੋਲੀਨਾ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭੋਗਪੁਰ ਤੋਂ ਭਾਰੀ ਮਾਤਰਾ ਵਿੱਚ ਸ਼੍ਰੀ ਕਾਂਸ਼ੀ ਰਾਮ ਨਿਰਮਾਣ ਦਿਵਸ ਤੇ ਕਿਸ਼ਨਗੜ੍ਹ ਵਿਖੇ ਜਥਾ ਸ਼ਾਮਲ ਹੋਇਆ ਹੈ। ਉਹਨਾਂ ਕਿਹਾ ਕਿ ਭੋਗਪੁਰ ਇਲਾਕੇ ਦੇ ਲੋਕ ਪਵਨ ਕੁਮਾਰ ਟੀਨੂੰ ਦੀ ਮਿਹਨਤ ਅਤੇ ਇਮਾਨਦਾਰੀ ਦੇ ਸਦਕਾ ਹਮੇਸ਼ਾ ਹੀ ਟੀਨੂ ਸਾਹਿਬ ਦੇ ਨਾਲ ਖਲੋਂਦੇ ਹਨ ਇਸ ਮੌਕੇ ਤੇ ਸਰੂਪ ਸਿੰਘ ਪਟਿਆਲ ਬਲਵੀਰ ਸਿੰਘ ਸੁਖਦੇਵ ਸਿੰਘ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ ।