ਬੇਗੋਵਾਲ 11 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਨਾਇਕ ਸੂਬੇਦਾਰ ਜਸਵਿੰਦਰ ਸਿੰਘ (39) ਪੁੱਤਰ ਹਰਭਜਨ ਸਿੰਘ ਪਿੰਡ ਮਾਨਾਂ ਤਲਵੰਡੀ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ, ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਦਿਆਂ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਜਵਾਨ, ਘਰ ਵਿਚ ਦੋ ਭਰਾ ਹਨ, ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਵੀ ਫੌਜ ਵਿਚੋਂ ਬਤੌਰ ਕੈਪਟਨ ਰਿਟਾਇਰ ਹੋਏ ਸਨ। ਵੱਡੇ ਭਰਾ ਰਜਿੰਦਰ ਸਿੰਘ ਵੀ ਸਾਬਕਾ ਫੌਜੀ ਹਨ। ਨਾਇਕ ਸੂਬੇਦਾਰ ਜਸਵਿੰਦਰ ਸਿੰਘ ਸ਼ਾਦੀ ਸ਼ੁਦਾ ਹੈ। ਉਸਦੀ ਪਤਨੀ ਸੁਖਪ੍ਰੀਤ ਕੌਰ ਦੋ ਬੱਚਿਆ ਇੱਕ ਬੇਟਾ ਇੱਕ ਬੇਟੀ ਪਿੰਡ ਵਿਚ ਹੀ ਰਹਿ ਰਹੇ ਹਨ। ਅਤੇ ਮਾਤਾ ਮਨਜੀਤ ਕੌਰ ਵੀ ਉਸਦੇ ਪਰਿਵਾਰ ਦੇ ਨਾਲ ਹੀ ਰਹਿੰਦੇ ਹਨ। ਪਿੰਡ ਵਿੱਚ ਪਰਿਵਾਰ ਦਾ ਚੰਗਾ ਮੇਲ ਮਿਲਾਪ ਹੈ। ਖੇਤੀ ਦਾ ਧੰਦਾ ਸਧਾਰਨ ਹੋਣ ਕਰਕੇ ਅਤੇ ਪਿਤਾ ਦੇ ਫੌਜੀ ਹੋਣ ਕਰਕੇ ਫੌਜ ਵਿਚ ਭਰਤੀ ਹੋ ਗਿਆ ਸੀ। ਪਿੰਡ ਵਾਸੀਆਂ ਅਨੁਸਾਰ ਉਹ ਬਹੁਤ ਹੀ ਸਾਉ ਸਭਾਅ ਵਾਲਾ ਸੀ। ਦੇਸ਼ ਭਗਤੀ ਦਾ ਜਜਬਾ ਉਸਦੇ ਅੰਦਰ ਕੱਟ ਕੁੱਟ ਕੇ ਭਰਿਆ ਹੋਇਆ ਸੀ। ਪਿੰਡ ਫੇਰੀ ਦੌਰਾਨ ਉਹ ਅਕਸਰ ਦੇਸ਼ ਦੀ ਸੇਵਾ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਸਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਪਿੰਡ ਤੇ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ। ਬੀਬੀ ਜਗੀਰ ਕੌਰ ਪ੍ਰਧਾਨ ਸ਼ੋ੍ਮਣੀ ਕਮੇਟੀ, ਕਿਸਾਨ ਆਗੂਆਂ ਜਸਵਿੰਦਰ ਸਿੰਘ ਮਾਨਾਂ ਤਲਵੰਡੀ, ਪੱਤਰਕਾਰ ਕੁੰਦਨ ਸਿੰਘ ਸਰਾਂ ਤੇ ਹੋਰਨਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਗਟਾਵਾ ਕੀਤਾ ਹੈ।
Author: Gurbhej Singh Anandpuri
ਮੁੱਖ ਸੰਪਾਦਕ