36 Views
ਇੱਕ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ‘ਚ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਦੀ ਜਾਣਕਰੀ ਸਾਹਮਣੇ ਆਈ ਹੈ।
ਇਸ ਲਾਪਰਵਾਹੀ ਦੀ ਗਾਜ ਇੱਕ ਇੰਸਪੈਕਟਰ ਸੁਖਬੀਰ ਸਿੰਘ ‘ਤੇ ਡਿੱਗੀ ਹੈ। CM ਦੀ ਸੁਰੱਖਿਆ ‘ਚ ਲਾਪਰਵਾਹੀ ਵਰਤਣ ਕਾਰਨ ਇੰਸਪੈਕਟਰ ਸੁਖਬੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੇਡੀ ਸੰਗੀਤ ਵਾਲੇ ਦਿਨ 3 ਮੁਲਾਜ਼ਮ ਬਿਨਾਂ ਵਰਦੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਘੁੰਮਦੇ ਵੇਖੇ ਗਏ ਸਨ। ਇਸੇ ਕਾਰਨ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
Author: Gurbhej Singh Anandpuri
ਮੁੱਖ ਸੰਪਾਦਕ