⚠️ਭਾਰਤ ਹਕੂਮਤ ਦੇ ਗ੍ਰਹਿ ਮੰਤਰਾਲੇ ਵਲੋਂ ਲਾਗੂ ਕੀਤੇ ਇਸ ਫੈਸਲੇ ਦਾ, ਇਸ ਕਾਨੂੰਨ ਦਾ ਅਸੀਂ ਵਿਰੋਧ ਕਰਦੇ ਹਾਂ।
⚠️BSF ( Border Security Force ) ਹੁਣ ਪੰਜਾਬ ਪੁਲਿਸ ਵਾਂਗ ਤਲਾਸ਼ੀ ਲੈ ਸਕਦੀ ਹੈ, ਗ੍ਰਿਫਤਾਰੀਆਂ ਕਰ ਸਕਦੀ ਹੈ ਅਤੇ ਨਾਕਾ ਲਗਾ ਕੇ ਜਾਂ ਛਾਪੇਮਾਰੀ ਕਰਕੇ ਕੁਝ ਵੀ ਜ਼ਬਤ ਕਰ ਸਕਦੀ ਹੈ।
⚠️ਪਹਿਲਾਂ BSF ਕੋਲ 15 ਕਿੱਲੋਮੀਟਰ ਦਾ ਘੇਰਾ ਸੀ, ਜਿਸਨੂੰ ਵਧਾ ਕੇ 50 ਕਿੱਲੋਮੀਟਰ ਕਰ ਦਿੱਤਾ ਗਿਆ ਹੈ।
⚠️ਇਹ ਕਾਨੂੰਨ ਪੰਜਾਬ ਦੀ ਆਜ਼ਾਦ ਹਸਤੀ ਅਤੇ ਪੰਜਾਬ ਦੇ ਹੱਕਾਂ ਤੇ, ਪੰਜਾਬ ਦੀ ਹੋਂਦ ਹਸਤੀ ‘ਤੇ ਬਹੁਤ ਵੱਡਾ ਹਮਲਾ ਹੈ।
⚠️ ਅਜਿਹਾ ਕਰਕੇ ਭਾਰਤ ਹਕੂਮਤ ਪੰਜਾਬ ਅਤੇ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਹੈ।
⚠️ ਭਾਰਤੀ ਹਕੂਮਤ ਅਜਿਹਾ ਕਰਕੇ ਪੰਜਾਬ ਵਿੱਚੋਂ ਉੱਠਣ ਵਾਲੇ ਹਰ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ।
⚠️ਅਜਿਹਾ ਕਰਨ ਦਾ ਅਸਲ ਮਕਸਦ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨਾ ਹੈ।
⚠️ਜ਼ਿਕਰਯੋਗ ਹੈ ਕਿ 1984 ਤੋਂ 1994 ਤੱਕ CRPF, BSF ਪਿੰਡਾਂ ਵਿੱਚ ਆ ਕੇ ਖਾਲਸਾ ਪੰਥ ਵਲੋਂ ਭਾਰਤ ਹਕੂਮਤ ਖਿਲਾਫ ਲੜੇ ਜਾ ਰਹੇ ਸੰਘਰਸ਼ ਨੂੰ ਦਬਾਉਣ ਲਈ, ਪੰਜਾਬ ਵਾਸੀਆਂ ਦੇ ਮਨਾਂ ਅੰਦਰ ਡਰ ਪੈਦਾ ਕਰਨ ਲਈ ਗਸ਼ਤ ਕਰਦੀਆਂ ਸਨ, ਉਸੇ ਤਰ੍ਹਾਂ ਹੁਣ ਵੀ BSF ਅਜਿਹਾ ਕਰੇਗੀ।
⚠️ਇਹ ਕਾਨੂੰਨ ਜੰਮੂ-ਕਸ਼ਮੀਰ, ਮਿਜ਼ੋਰਮ, ਨਾਗਾਲੈਂਡ, ਮਨੀਪੁਰ ਵਿੱਚ ਪੂਰੀ ਤਰ੍ਹਾਂ ਲਾਗੂ ਹੈ, ਭਾਵ ਕਿ ਇਨ੍ਹਾਂ ਸੂਬਿਆਂ ਵਿੱਚ ਪੂਰੀ ਤਰ੍ਹਾਂ BSF ਦਾ ਰਾਜ ਹੈ।
⚠️ਭਵਿੱਖ ਵਿੱਚ ਅਜਿਹਾ ਵੀ ਹੋ ਸਕਦਾ ਹੈ ਕਿ ਪੂਰਾ ਪੰਜਾਬ ਹੀ BSF ਦੇ ਹਵਾਲੇ ਕਰ ਦਿੱਤਾ ਜਾਵੇ।
⚠️ਅਜਿਹਾ ਕਰਨ ਨਾਲ ਪੰਜਾਬ ਵਿੱਚ ਚਿੱਟਾ, ਅਫੀਮ, ਆਦਿ ਦੀ ਸਪਲਾਈ ਵੱਧ ਸਕਦੀ ਹੈ। ਪਰ ਭਾਰਤੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਆਦਿ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ, ਪਰ ਦੱਸਣਾ ਚਾਹੁੰਦਾ ਹਾਂ ਕਿ ਨਸ਼ਾ ਤਸਕਰੀ BSF ਦੇ ਅਫਸਰਾਂ ਦੀ ਮਿਲੀਭੁਗਤ ਨਾਲ ਹੀ ਹੁੰਦੀ ਹੈ, ਅਜਿਹਾ ਕਰਨ ਨਾਲ BSF ਦੇ ਅਫਸਰ ਚੰਗੀ ਮੋਟੀ ਕਮਾਈ ਕਰਦੇ ਹਨ। ਅਕਸਰ ਦਿਖਾਇਆ ਜਾਂਦਾ ਹੈ ਫਲਾਣੀ ਸਰਹੱਦ ਤੋਂ BSF ਨੇ ਹੈਰੋਇਨ ਜ਼ਬਤ ਕੀਤੀ, ਨਸ਼ੇ ਦਾ ਜਖੀਰਾ ਜ਼ਬਤ ਕੀਤਾ ਪਰ ਅਸਲ ਵਿੱਚ ਉਹ ਹੈਰੋਇਨ, ਉਹ ਨਸ਼ਾ ਜ਼ਬਤ ਨਹੀਂ ਕੀਤਾ ਜਾਂਦਾ ਬਲਕਿ BSF ਦੇ ਅਧਿਕਾਰੀ ਆਪ ਉਸ ਜ਼ਖੀਰੇ ਦੀ ਸਪਲਾਈ ਕਰਦੇ ਹਨ।
⚠️ਪੂਰੇ ਜੰਮੂ ਕਸ਼ਮੀਰ, ਮਿਜ਼ੋਰਮ, ਮਨੀਪੁਰ ਆਦਿ ਵਿੱਚ BSF ਦਾ ਰਾਜ ਹੈ, ਕਿਉਂਕਿ ਇਹ ਸੂਬੇ ਆਜ਼ਾਦੀ ਦੀ ਮੰਗ ਕਰਦੇ ਹਨ, ਇਹ ਸੂਬੇ ਭਾਰਤੀ ਹਕੂਮਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨਾ ਚਾਹੁੰਦੇ ਹਨ,ਇਹ ਸੂਬੇ ਆਪਣਾ ਅਲੱਗ ਦੇਸ਼ ਬਣਾਉਣ ਲਈ ਯਤਨਸ਼ੀਲ ਹਨ ਪਰ ਭਾਰਤੀ ਹਕੂਮਤ ਵਲੋਂ ਇਨ੍ਹਾਂ ਸੂਬਿਆਂ ਵਿੱਚ BSF ਦਾ ਰਾਜ ਲਾਗੂ ਕਰਕੇ ਇਨ੍ਹਾਂ ਸੂਬਿਆਂ ਦੀ ਆਵਾਜ਼ ਦਬਾਈ ਜਾ ਰਹੀ ਹੈ, ਤੁਸੀਂ ਦੇਖ ਸਕਦੇ ਹੋ ਕਿ ਜੰਮੂ-ਕਸ਼ਮੀਰ ਵਿੱਚ ਕਿਵੇਂ ਭਾਰਤੀ ਫੋਰਸਾਂ ਗੁੰਡਾਗਰਦੀ ਕਰਦੀਆਂ ਹਨ, ਕਿਵੇਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ।
⚠️ ਹੁਣ ਅੱਧੇ ਪੰਜਾਬ ਵਿੱਚ BSF ਰਾਜ ਲਾਗੂ ਕਰਕੇ ਹਕੂਮਤ ਪੰਜਾਬ ਅਤੇ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ 1947 ਤੋਂ ਹੀ ਪੰਜਾਬ ਆਜ਼ਾਦੀ ਲਈ ਸੰਘਰਸ਼ ਲੜ ਰਿਹਾ ਹੈ, ਸਿੱਖ ਕੌਮੀ ਘਰ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਹਨ, ਸੋ ਪੰਜਾਬ ਵਿੱਚ ਪੁਲਿਸ ਵਾਲੀਆਂ ਪਾਵਰਾਂ BSF ਨੂੰ ਵੀ ਦੇ ਦਿੱਤੀਆਂ ਗਈਆਂ ਹਨ। ਜਿਵੇਂ ਪੰਜਾਬ ਪੁਲਿਸ ਵਲੋਂ ਸਰਕਾਰ ਖਿਲਾਫ ਸੰਘਰਸ਼ ਕਰਨ ਵਾਲੇ ਪ੍ਰਦਰਸ਼ਨਕਾਰੀਆਂ ‘ਤੇ ਨਿਤ ਨਵੇਂ ਦਿਨ ਲਾਠੀਚਾਰਜ ਅਤੇ ਪਾਣੀ ਦੀਆਂ ਤੇਜ਼ ਵਾਛੜਾਂ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਹੁਣ BSF ਵੀ ਪੰਜਾਬ ਪੁਲਿਸ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸੰਘਰਸ਼ ਨੂੰ ਦਬਾਉਣ ਲਈ ਯਤਨਸ਼ੀਲ ਰਹੇਗੀ।
⛔ਸਿੱਖ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਦਾ ਭਲਾ ਚਾਹੁਣ ਵਾਲੇ ਹਰ ਵੀਰ-ਭੈਣ, ਮਾਈ-ਭਾਈ ਨੂੰ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਭਾਰਤੀ ਹਕੂਮਤ ਦਾ ਇਹ ਫੈਸਲਾ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਵਿੱਚ ਵੱਡਾ ਰੋਲ ਅਦਾ ਕਰੇਗਾ।
ਇਹ ਕਾਨੂੰਨ ਪੰਜਾਬ ਅਤੇ ਸਿੱਖਾਂ ‘ਤੇ ਬਹੁਤ ਵੱਡਾ ਹਮਲਾ ਹੈ, ਖਦਸ਼ਾ ਹੈ ਕਿ ਭਾਰਤੀ ਹਕੂਮਤ ਸਿੱਖਾਂ ਨੂੰ ਦਬਾਉਣ ਲਈ, ਪੰਜਾਬ ਨੂੰ ਦਬਾਉਣ ਲਈ ਕੁਝ ਨਾ ਕੁਝ ਵੱਡਾ ਕਰਨ ਦਾ ਪਲੈਨ ਬਣਾਈ ਬੈਠੀ ਹੈ।
ਸੋ ਮੁੱਕਦੀ ਗੱਲ, ਭਾਰਤੀ ਹਕੂਮਤ ਸਾਨੂੰ ਦਬਾਉਣ ਲਈ ਜੋ ਮਰਜ਼ੀ ਕਰੇ ਪਰ,
⛔ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ,
ਜਿਹੜੀ ਕਰੇਗਾ ਖਾਲਸਾ ਪੰਥ ਮੀਆਂ।
⛔ਜੰਗ ਹਿੰਦ ਪੰਜਾਬ ਦਾ ਮੁੜ ਹੋਸੀ,
ਸਾਥੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇ,
ਉਦੋਂ ਤੱਕ ਜੰਗ ਨਹੀਂ ਖ਼ਤਮ ਹੋਣੀ,
ਜਦੋਂ ਤੱਕ ਜਿੱਤਦੇ ਨਹੀਂ ਜੋ ਹਾਰੀਆਂ ਨੇ
✍️✍️ ਰਣਵੀਰ ਸਿੰਘ ਬੈਂਸਤਾਨੀ
Author: Gurbhej Singh Anandpuri
ਮੁੱਖ ਸੰਪਾਦਕ