ਭੋਗਪੁਰ 13 ਅਕਤੂਬਰ (ਸੁਖਵਿੰਦਰ ਜੰਡੀਰ) ਹਲਕਾ ਨਕੋਦਰ ਦੇ ਨੇੜਲੇ ਪਿੰਡ ਬਿਲਗਾ ਵਿਖੇ ਭੋਗਪੁਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਪਹੁੰਚੇ। ਪਿੰਡ ਬਿਲਗਾ ਵਿੱਚ ਉਨ੍ਹਾਂ ਦਾ ਭਰਮਾ ਸਵਾਗਤ ਕੀਤਾ ਗਿਆ। ਅਸ਼ਵਨ ਭੱਲਾ ਦੀ ਟੀਮ ਨੇ ਪਿੰਡ ਬਿਲਗਾ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਅਸ਼ਵਿਨ ਭੱਲਾ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਬੜੇ ਹੀ ਜੋਸ਼ੀਲੇ ਢੰਗ ਦੇ ਨਾਲ ਕਾਰਜ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱ ਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਗਏ ਹਨ ਸਾਡੀ ਸਰਕਾਰ ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ ਅਤੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਭਾਰੀ ਮਾਤਰਾ ਵਿਚ ਜਿੱਤ ਪ੍ਰਾਪਤ ਕਰੇਗੀ।ਅਸ਼ਵਨ ਭੱਲਾ ਨੇ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਪਾਰਟੀ ਨੂੰ ਜਿਤਾਉਣਾ ਹੈ।
ਇਸ ਮੌਕੇ ਤੇ ਯਾਦਵਿੰਦਰ ਸਿੰਘ ਵਿਲਗਾ,ਰਵਿੰਦਰ ਸਿੰਘ ਬਾਰ ਸਿੰਘ ,ਸੌਰਵ ਉੱਪਲ, ਆਸ਼ੂ ਕੋਟ ਬਾਦਲ ਖਾਂ , ਗੁਰਸ਼ਰਨ ਸਿੰਘ, ਸਤਨਾਮ ਬਿਲਗਾ, ਸੁਨੀਲ ਸ਼ੇਰਪੁਰ, ਹਰਵਿੰਦਰ, ਗੈਰੀ ਧਾਲੀਵਾਲ, ਦਲਵੀਰ ਸਿੰਘ ,ਜੱਗਾ ਬਿਲਗਾ,ਕਰਨ ਬਿਲਗਾ, ਜੱਗੀ ਬਿਲਗਾ,ਗੁਰਿੰਦਰ ਬਿਲਗਾ, ਮਨਿੰਦਰ ਬਿਲਗਾ ,ਸੁਖਜਿੰਦਰ ਬਿਲਗਾ , ਦਿਲਪ੍ਰੀਤ ਸ਼ਾਮਪੁਰ ,ਜਸਕਰਨ ਬਿਲਗਾ, ਦਵਿੰਦਰ ਸਿੰਘ, ਜਗਦੀਪ ਬਿਲਗਾ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ