ਸ਼ਾਹਪੁਰ ਕੰਢੀ 14 ਅਕਤੂਬਰ ( ਸੁਖਵਿੰਦਰ ਜੰਡੀਰ) ਮਲਾਜਮ ਜਥੇਬੰਦੀਆਂ ਵੱਲੋਂ ਖਾਸ ਧਰਨਾ ਮਾਰਿਆ ਗਿਆ ਗੁਰਨਾਮ ਸਿੰਘ ਸੈਣੀ ਜ਼ਿਲਾ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਡੀ ਸੀ ਦਫ਼ਤਰ ਦੀ ਸੂਬਾ ਬਾਡੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੀ.ਐੱਸ. ਐੱਮ. ਐਸ.ਯੂ ਦੀ ਕਾਲ ਤੇ ਡੀ ਸੀ ਦਫਤਰਾਂ ਵਿਚ 14 ਦੀ ਕਲਮਛੋਡ਼ ਹਡ਼ਤਾਲ ਨੂੰ ਸੌ ਫੀਸਦੀ ਕਾਮਯਾਬ ਕੀਤਾ ਜਾਵੇ ਗਾ, ਅਤੇ ਡੀ ਸੀ ਦਫ਼ਤਰ ਦੀ ਸੂਬਾ ਬਾਡੀ ਦੇ ਫੈਸਲੇ ਅਨੁਸਾਰ ਸਾਰੇ ਸਾਥੀ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਰੈਲੀ ਕਰਨ ਗੇ, ਉਪਰੰਤ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਪੁਤਲਾ ਫੂਕਣਗੇ। ਇਸ ਕਲਮ ਛੋਡ਼ ਹਡ਼ਤਾਲ ਦੌਰਾਨ ਕੋਰੋਨਾ ਸਮੇਤ ਹਰ ਤਰ੍ਹਾਂ ਦਾ ਕੰਮ ਮੁਕੰਮਲ ਬੰਦ ਰੱਖਿਆ ਜਾਵੇਗਾ। ਜਿਹੜਾ ਵੀ ਸਾਥੀ ਇਸ ਹੜਤਾਲ ਦੌਰਾਨ ਕੰਮ ਕਰਦਾ ਪਾਇਆ ਜਾਵੇ ਗਾ, ਉਹ ਆਪਣੀ ਇੱਜ਼ਤ ਲਈ ਆਪ ਜ਼ਿੰਮੇਵਾਰ ਹੋਵੇਗਾ। ਹੜਤਾਲ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇ ਗੀ । ਜੇ ਕੋਈ ਅਧਿਕਾਰੀ ਕੰਮ ਕਰਨ ਲਈ ਮਜਬੂਰ ਕਰਦਾ ਹੈ ਤਾਂ ਉਸਦੀ ਵੀ ਮੁਰਦਾਬਾਦ ਕਰ ਦਿੱਤੀ ਜਾਵੇ ਇਸ ਮੌਕੇ ਗੁਰਨਾਮ ਸਿੰਘ ਸੈਣੀ ਦੇ ਨਾਲ ਕਾਫੀ ਮੁਲਾਜਮ ਹਾਜਰ ਸਨ