ਕਰਤਾਰਪੁਰ 14 ਅਕਤੂਬਰ (ਭੁਪਿੰਦਰ ਸਿੰਘ ਮਾਹੀ) ਨੌਸਰਬਾਜ਼ਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਹਮੇਸ਼ਾ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਬੀਤੇ ਦਿਨ ਕਰਤਾਰਪੁਰ ਵਿੱਚ ਵਾਪਰਿਆ। ਜਿਸ ਵਿਚ ਇਕ ਬਜ਼ੁਰਗ ਏਟੀਐਮ ਵਿੱਚੋਂ ਪੈਸੇ ਕਢਵਾਉਣ ਜਾਂਦਾ ਹੈ ਤੇ ਏਟੀਐਮ ਮਸ਼ੀਨ ਖ਼ਰਾਬ ਦਾ ਬਹਾਨਾ ਲਗਾ ਕੇ ਉੱਥੇ ਮੌਜੂਦ ਵਿਅਕਤੀ ਉਸ ਬਜ਼ੁਰਗ ਦਾ ਏ ਟੀ ਐੱਮ ਕਾਰਡ ਬਦਲ ਕੇ 91400 ਰੁਪਏ ਕਢਵਾ ਲਿਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਗੁਰਦੇਵ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਕਮੇਟੀ ਬਜ਼ਾਰ ਨੇ ਦੱਸਿਆ ਕਿ ਉਸ ਦੀ ਬੇਟੀ ਸ਼ਰਨਜੀਤ ਕੌਰ ਜੋ ਕਿ ਉਹਦੇ ਕੋਲ ਹੀ ਰਹਿੰਦੀ ਅਤੇ ਉਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੈ ਜਿਸ ਕਾਰਨ ਉਸ ਦੀ ਬੇਟੀ ਸ਼ਰਨਜੀਤ ਕੌਰ ਬਤੌਰ ਅਧਿਆਪਕਾ ਸਕੂਲ ਵਿੱਚ ਨੋਕਰੀ ਕਰਦੀ ਹੈ ਅਤੇ ਉਹਦੇ ਕੋਲ ਹੀ ਰਹਿੰਦੀ ਹੈ। ਜਿਸ ਕਾਰਨ ਉਹ ਇਕ ਪਿਤਾ ਹੋਣ ਦੇ ਨਾਤੇ ਉਸ ਦਾ ਸਾਰਾ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਬੇਟੀ ਨੇ ਮੈਨੂੰ ਆਪਣਾ ਏਟੀਐਮ ਦਿੰਦਿਆਂ ਕਿਹਾ ਕਿ ਇਸ ਵਿੱਚੋਂ ਪੈਸੇ ਕਢਵਾ ਕੇ ਲਿਆ ਦਿਓ, ਤੇ ਮੈਂ ਉਸ ਦਾ ਏਟੀਐਮ ਕਾਰਡ ਲੈ ਕੇ ਬਾਰਾਂਦਰੀ ਬਾਜ਼ਾਰ ਵਿੱਚ ਸਥਿਤ ਏਟੀਐਮ ਵਿਚੋਂ ਪੈਸੇ ਕਢਾਉਣ ਲਈ ਚਲਾ ਗਿਆ। ਜਿਸ ਵੇਲੇ ਮੈਂ ਏਟੀਐਮ ਵਿੱਚੋਂ ਪੈਸੇ ਕਢਾਉਣ ਲਈ ਪਹੁੰਚਿਆ ਤਾਂ ਉੱਥੇ ਇਕ ਵਿਅਕਤੀ ਪਹਿਲਾਂ ਤੋਂ ਹੀ ਮੌਜੂਦ ਸੀ। ਜਿਸ ਨੂੰ ਵੇਖ ਕੇ ਮੈਨੂੰ ਇੰਝ ਜਾਪਿਆ ਜਿਵੇਂ ਇਹ ਬੈਂਕ ਦਾ ਹੀ ਕੋਈ ਮੁਲਾਜ਼ਮ ਹੋਵੇ ਅਤੇ ਉਸ ਨੇ ਵੀ ਗੱਲਾਂ ਕਰਨ ਦੌਰਾਨ ਮੈਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਬੈਂਕ ਕਰਮਚਾਰੀ ਨਹੀਂ ਹੈ। ਇਸ ਦੌਰਾਨ ਮੈਂ ਆਪਣੇ ਏਟੀਐਮ ਕਾਰਡ ਨੂੰ ਮਸ਼ੀਨ ਵਿੱਚ ਪਾਇਆ ਅਤੇ ਕੋਡ ਭਰ ਦਿੱਤਾ ਪਰ ਪੈਸੇ ਬਾਹਰ ਨਹੀਂ ਨਿਕਲੇ ਤਾਂ ਉੱਥੇ ਮੌਜੂਦ ਉਸ ਵਿਅਕਤੀ ਨੇ ਮੈਨੂੰ ਕਿਹਾ ਕਿ ਤੁਸੀਂ ਏਟੀਐਮ ਗ਼ਲਤ ਪਾਇਆ ਤਾਂ ਮੈਂ ਉਸ ਦੇ ਕਹਿਣ ਤੇ ਏਟੀਐਮ ਉਸ ਨੂੰ ਪਕੜਾ ਦਿੱਤਾ। ਇਸ ਦੌਰਾਨ ਉਸ ਨੇ ਜਦੋਂ ਉਸ ਏਟੀਐਮ ਨੂੰ ਮਸ਼ੀਨ ਵਿੱਚ ਪਾਇਆ ਤਾਂ ਕਿਹਾ ਕਿ ਏਟੀਐਮ ਵਿੱਚ ਪੈਸੇ ਨਹੀਂ ਹਨ। ਇਸ ਦੌਰਾਨ ਉਸ ਨੌਸਰਬਾਜ ਵੱਲੋਂ ਮੇਰਾ ਏਟੀਐਮ ਕਾਰਡ ਬਦਲ ਦਿੱਤਾ ਗਿਆ ਸੀ ਤੇ ਉਹ ਏ ਟੀ ਐੱਮ ਲੈ ਕੇ ਮੈਂ ਆਪਣੇ ਘਰ ਵਾਪਸ ਆ ਗਿਆ ਜਦੋਂ ਦੂਸਰੇ ਦਿਨ ਮੈਂ ਬੈਂਕ ਅਕਾਉਂਟ ਵਿੱਚੋਂ ਪੈਸੇ ਕਢਾਉਣ ਲਈ ਬੈਂਕ ਗਿਆ ਤਾਂ ਮੇਰੇ ਬੈਂਕ ਵਾਲਿਆਂ ਨੇ ਜਾਣਕਾਰੀ ਦਿੱਤੀ ਕਿ ਤੁਹਾਡੇ ਖਾਤੇ ਵਿੱਚ ਸਿਰਫ 44 ਰੁਪਏ ਹੀ ਹਨ। ਇਸ ਸੰਬੰਧੀ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਤੁਹਾਡੇ ਏਟੀਐਮ ਦੁਆਰਾ ਕਰਤਾਰਪੁਰ ਦੇ ਵੱਖ ਵੱਖ ਏਟੀਐਮ ਵਿੱਚੋਂ 91400 ਦੀ ਨਕਦੀ ਕਢਵਾਈ ਗਈ ਹੈ। ਇਸ ਸਬੰਧੀ ਪੀੜਾ ਵਿਅਕਤੀ ਵੱਲੋਂ ਥਾਣਾ ਕਰਤਾਰਪੁਰ ਵਿੱਚ ਆਪਣੀ ਦਰਖ਼ਾਸਤ ਦੇ ਦਿੱਤੀ ਹੈ ਤੇ ਥਾਣਾ ਮੁਖੀ ਨੇ ਵਿਸ਼ਵਾਸ ਦਿਵਾਇਆ ਕਿ ਏਟੀਐਮ ਮਸ਼ੀਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਜਲਦ ਹੀ ਨੌਸਰਬਾਜ਼ ਕਾਬੂ ਕਰ ਲਿਆ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ