ਭੁਲੱਥ 14 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਬੀਬੀ ਜਗੀਰ ਕੌਰ ਜੀ ਦੀ ਅਗਵਾਈ ਵਿੱਚ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਲੋਕ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਦੀ ਟੀਮ ਦੇ ਸਹਿਯੋਗ ਨਾਲ ਅੱਜ ਹਲਕਾ ਭੁੱਲਥ ਰੋਇਲ ਪੈਲੇਸ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਬੀਬੀ ਜਗੀਰ ਕੌਰ ਜੀ ਵੱਲੋਂ ਕੀਤਾ ਗਿਆ।
ਇਸ ਮੌਕੇ ਡਾਕਟਰ ਏ.ਪੀ.ਸਿੰਘ ਅਤੇ ਡਾਕਟਰ ਜਗਮੋਹਨ ਸਿੰਘ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਜਿਸ ਵਿਚ 300 ਮਰੀਜ ਦੇਖੇ ਗਏ ਅਤੇ ਡੇਂਗੂ ਅਤੇ ਅੱਖਾਂ ਦੇ ਇਲਾਜ ਅਤੇ ਹੋਰ ਬਿਮਾਰੀਆਂ ਦਾ ਚੈਕਅੱਪ ਕੀਤਾ ਗਿਆ।ਇਸ ਮੌਕੇ ਡਾਕਟਰ ਏ.ਪੀ. ਸਿੰਘ ਜੀ ਨੇ ਦੱਸਿਆ ਕਿ ਮਰੀਜਾਂ ਦਾ ਚੈੱਕਅੱਪ ਕਰਕੇ ਮੌਕੇ ਤੇ ਦਵਾਈਆਂ ਫਰੀ ਦਿੱਤੀਆਂ ਗਈਆਂ ਅਤੇ ਲੋੜਵੰਦ ਮਰੀਜਾਂ ਦੇ ਅਪਰੇਸ਼ਨ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਆਉਣ ਵਾਲੇ ਦਿਨਾਂ ਵਿੱਚ ਫਰੀ ਕੀਤੇ ਜਾਣਗੇ ਜਿਨ੍ਹਾਂ ਲਈ ਮਰੀਜਾਂ ਨੂੰ ਭੁਲੱਥ ਤੋਂ ਲੈ ਕੇ ਜਾਣ ਅਤੇ ਵਾਪਿਸ ਛੱਡਣ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਅਤੇ ਇਲਾਜ਼ ਦੌਰਾਨ ਮਰੀਜਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਵੀ ਹਸਪਤਾਲ ਵੱਲੋਂ ਫਰੀ ਕੀਤਾ ਜਾਵੇਗਾ ।ਇਸ ਮੌਕੇ ਬੀਬੀ ਜਗੀਰ ਕੌਰ ਜੀ ਨੇ ਦੱਸਿਆ ਕਿ ਅਜਿਹੇ ਕੈੰਪ ਆਉਣ ਵਾਲੇ ਦਿਨਾਂ ਵਿੱਚ ਢਿੱਲਵਾਂ,ਹਮੀਰਾ, ਦਿਆਲਪੁਰ ਸਮੇਤ ਵੱਖ ਵੱਖ ਥਾਵਾਂ ਤੇ ਲਗਾਏ ਜਾਣਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ.ਗਰਮੇਲ ਸਿੰਘ, ਸ. ਨਿਰਮਲ ਸਿੰਘ ਢਿੱਲੋਂ,ਪੀ ਏ ਡਾਕਟਰ ਸੁਖਬੀਰ ਸਿੰਘ,ਸ.ਰਣਜੀਤ ਸਿੰਘ ਰਿੰਪੀ , ਸ.ਸੁਖਵੰਤ ਸਿੰਘ ਤੱਖਰ ,ਕੁਲਦੀਪ ਸਿੰਘ ਸੋਨੂੰ,ਮਨਪ੍ਰੀਤ ਸਿੰਘ ਰਾਇਲ ਪੈਲੇਸ, ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਤੋਂ ਭਾਈ ਜਸਵਿੰਦਰ ਸਿੰਘ ਖਾਲਸਾ , ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀ , ਭਾਈ ਸੰਗਤ ਸਿੰਘ ਟਾਂਡੀ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਕੁਲਵੰਤ ਸਿੰਘ ਖਡੂਰ ਸਾਹਿਬ , ਭਾਈ ਮਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।