ਸ਼ਾਹਪੁਰ ਕੰਢੀ 14 ਅਕਤੂਬਰ (ਸੁਖਵਿੰਦਰ ਜੰਡੀਰ) ਆਜ਼ਾਦ ਡ੍ਰਾਮੈਟਿਕ ਕਲੱਬ ਸ਼ਾਹਪੁਰਕੰਡੀ ਟਾਊਨਸ਼ਿਪ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਜੰਡੀਰ ਪਹੁੰਚੇ ਜਿੱਥੇ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਰਾਮਲੀਲਾ ਦੀ ਅੱਜ ਦੀ ਰਾਤ ਦੀ ਸ਼ੁਰੂਆਤ ਮੁੱਖ ਮਹਿਮਾਨ ਅਮਰਜੀਤ ਜੰਡੀਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਉੱਥੇ ਹੀ ਮੰਚ ਚ ਬੈਠੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਅਮਰਜੀਤ ਜੰਡੀਰ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਜੋ ਸਨਾਤਮ ਧਰਮ ਤੋਂ ਦੂਰ ਹੋ ਰਹੀ ਹੈ ਤੇ ਜੇਕਰ ਅੱਜ ਦੇ ਬੱਚਿਆਂ ਨੂੰ ਸਨਾਤਨ ਧਰਮ ਨਾਲ ਸਬੰਧਿਤ ਕੁਝ ਪੁੱਛਿਆ ਜਾਵੇ ਤਾਂ ਬਹੁਤ ਹੀ ਘੱਟ ਬੱਚੇ ਇਸ ਬਾਰੇ ਜਾਣਕਾਰੀ ਰੱਖਦੇ ਹਨ ਉਨ੍ਹਾਂ ਦੱਸਿਆ ਕਿ ਰਾਮਲੀਲਾ ਦਾ ਮੰਚਨ ਇੱਕ ਅਜਿਹਾ ਮੰਚ ਹੈ ਜਿਸ ਦੋਆਰਾ ਅੱਜ ਦੀ ਪੀੜ੍ਹੀ ਨੂੰ ਆਪਣੇ ਧਰਮ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਡ੍ਰਾਮੈਟਿਕ ਕਲੱਬ ਦੇ ਸਾਰੇ ਕਲਾਕਾਰ ਬੜੀ ਮਿਹਨਤ ਤੇ ਲਗਨ ਨਾਲ ਇਸ ਪ੍ਰੋਗਰਾਮ ਨੂੰ ਤਿਆਰ ਕਰਦੇ ਹਨ ਤੇ ਸਾਨੂੰ ਸਾਰਿਆਂ ਨੂੰ ਵੀ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਉੱਥੇ ਹੀ ਕਲੱਬ ਦੇ ਰਾਜੇਸ਼ ਬਗਾ ਐਸ ਡੀ ਓ ਚੇਅਰਮੈਨ, ਵਿਜੇ ਸ਼ਰਮਾ ਪ੍ਰਧਾਨ ਅਤੇ ਸਾਰੇ ਹੀ ਮੈਂਬਰਾਂ ਨੇ ਮੁੱਖ ਮਹਿਮਾਨ ਅਮਰਜੀਤ ਜੰਡੀਰ ਦਾ ਤਹਿ ਦਿਲੋਂ ਧੰਨਵਾਦ ਕੀਤਾ , ਇਸ ਮੌਕੇ ਤੇ ਪ੍ਰਕਾਸ਼ ਸਿੰਘ ਭੁੱਲਰ ਕਾਰਜਕਾਰੀ ਪ੍ਰਧਾਨ, ਬਾਬਾ ਬਲਵੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ, ਰਜੇਸ਼ ਮਿੰਟਾ ਚੇਅਰਮੈਨ, ਵਿਜੇ ਕੁਮਾਰ ਫੋਰਮੈਨ ਖਜਾਨਚੀ, ਸੁਖਜਿੰਦਰ ਸਿੰਘ ਦੁੱਗਰੀ,ਅੰਮ੍ਰਿਤਪਾਲ ਸਿੰਘ ਜੰਡੀਰ , ਅਜੀਤ ਕੁਮਾਰ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ