ਪਠਾਨਕੋਟ 14 ਅਕਤੂਬਰ (ਸੁਖਵਿੰਦਰ ਜੰਡੀਰ)ਅੱਜ ਇਲਾਕੇ ਦੇ ਨੌਜਵਾਨ ਕਿਸਾਨਾ ਵਲੋਂ ਸੈਂਟਰਲ ਗੁਰਦੁਵਾਰਾ ਰਾਣੀਪੁਰ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਮੀਟਿੰਗ ਵਿੱਚ ਕਿਸਾਨੀ ਅੰਦੋਲਣ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ ਅਤੇ ਪਿਛਲੇ ਦਿਨੀਂ ਨੌਜਵਾਨਾਂ ਵਲੋ ਇੰਡਸਟਰੀ ਗਰੋਥ ਸੈਂਟਰ ਦੀ ਗਰਾਊਂਡ ਵਿੱਚ ਭਾਜਪਾ ਵਲੋ ਕਰਵਾਏ ਜਾ ਰਹੇ ਰਾਜਨੀਤਿਕ ਪ੍ਰੋਗਰਾਮ ਦਾ ਬਾਇਕਾਟ ਕਰਨ ਸਵੰਧੀ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ , ਨੌਜਵਾਨਾਂ ਨੇ ਕਿਹਾ ਕੇ ਭਾਜਪਾ ਲੀਡਰਸ਼ਿਪ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਨੇ ਵੱਡੇ ਪੱਧਰ ਤੇ ਸੁਜਾਨਪੁਰ ਹਲਕੇ ਵਿੱਚ ਭਾਜਪਾ ਦਾ ਵਿਰੋਧ ਹੋਵੇਗਾ, ਨੌਜਵਾਨਾਂ ਨੇ ਦਸਿਆ ਕਿ ਉਹਨਾ ਵਲੋਂ ਪੂਰੇ ਸ਼ਾਂਤਮਈ ਤਰੀਕੇ ਨਾਲ ਜਾਬਤੇ ਚ ਰਹਿ ਕੇ ਤੇ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਨ ਦੇ ਖ਼ਿਲਾਫ ਅਪਸ਼ਬਦ ਬੋਲੇ ਗਏ, ਕਿਸਾਨਾ ਨੇ ਸੁਰਿੰਦਰ ਮਨਹਾਸ ਬਾਰੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਚਲਣ ਅਤੇ ਕਿਸਾਨਾਂ ਨੂੰ ਇੰਨਸਾਫ ਦਿਲਾਓਣ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾ ਦੇ ਨੌਜਵਾਨ ਹਾਜ਼ਰ ਹੋਏ , ਅਤੇ ਉਨ੍ਹਾਂ ਨੇ ਕਿਸਾਨ ਮੋਰਚੇ ਵਲੋ ਵੱਖ ਵੱਖ ਪਿੰਡਾਂ ਵਿਚ ਭਾਜਪਾ ਦਾ ਬਾਇਕਾਟ ਕਰਨ ਦਾ ਫੈਸਲਾ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ