ਭੁਲੱਥ 15 ਅਕਤੂਬਰ (ਗੁਰਭੇਜ ਸਿੰਘ ਆਨੰਦਪੁਰੀ )ਹਰ ਸਾਲ ਦੁਸਹਿਰੇ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਅਤੇ ਹਿੰਦੂ ਕਮਿਊਨਿਟੀ ਵੱਲੋਂ ਬੁਰਾਈ ਦੇ ਸੂਚਕ ਵਜੋਂ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ ।ਇਸ ਵਾਰ ਕਿਸਾਨ ਅੰਦੋਲਨ ਦਾ ਪ੍ਰਭਾਵ ਕਹਿ ਸਕਦੇ ਹਾਂ ਰਾਵਣ ਦੀ ਥਾਂ ਤੇ ਬਹੁਤ ਥਾਵਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬੁਰਾਈ ਦੇ ਸੂਚਕ ਵਜੋਂ ਫੂਕਿਆ ਗਿਆ । ਪਿੰਡ ਫਸਣ ਤਹਿਸੀਲ ਭੁਲੱਥ ਜ਼ਿਲਾ ਕਪੂਰਥਲਾ ਦੇ ਛੋਟੇ ਬੱਚਿਆਂ ਵੱਲੋਂ ਵੀ ਇਸ ਵਾਰ ਦੁਸਹਿਰਾ ਵਿਲੱਖਣ ਢੰਗ ਨਾਲ ਮਨਾਉਂਦੇ ਹੋਏ ਰਾਵਣ ਦਾ ਪੁਤਲਾ ਫੂਕਿਆ ਗਿਆ ।ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਦੇ ਪ੍ਰਧਾਨ ਸ ਪੂਰਨ ਸਿੰਘ ਕੰਗ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਹੀ ਬੱਚੇ ਇਕੱਠੇ ਹੋ ਕੇ ਮੋਦੀ ਦਾ ਪੁਤਲਾ ਬਣਾ ਕੇ ਫੂਕਣ ਦੀਆਂ ਸਲਾਹਾਂ ਬਣਾ ਰਹੇ ਸਨ ਜਿਸ ਤੇ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਗਿਆ ਅੱਜ ਸਵੇਰ ਤੋਂ ਹੀ ਛੋਟੇ ਬੱਚੇ ਇਕੱਠੇ ਹੋ ਕੇ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਸਾੜਨ ਦੀ ਤਿਆਰੀ ਕਰਨ ਲੱਗ ਪਏ
ਛੋਟੇ ਬੱਚਿਆਂ ਵਿੱਚ ਕੰਵਰ ਪ੍ਰਤਾਪ ਸਿੰਘ ,ਅਭਿਜੋਤ ਸਿੰਘ, ਸ਼ੈਰੀ ,ਮੰਨਤ ਸਿੰਘ ,ਗੁਰਜੰਟ ਸਿੰਘ, ਇਸ਼ਾਨਪ੍ਰੀਤ ਸਿੰਘ ,ਸ਼ਮਸ਼ੇਰ ਸਿੰਘ ,ਦੀਪ ਅਮਨਦੀਪ ,ਸਹਿਜਪ੍ਰੀਤ ਸਿੰਘ ,ਸਹਿਜਪ੍ਰੀਤ ਸਿੰਘ ਕੰਗ, ਜਸ਼ਨਪਰੀਤ, ਤਰੁਨਪ੍ਰੀਤ ਕੌਰ, ਤਾਜ਼ੀਮਨੂਰ ਕੌਰ, ਮਨਪ੍ਰੀਤ ਕੌਰ ,ਬਚਿੱਤਰ ਸਿੰਘ, ਸਹਿਜਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ । ਬੱਚਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਸਰਦਾਰ ਪੂਰਨ ਸਿੰਘ ਕੰਗ ਗੁਰਮੇਜ ਸਿੰਘ ਗਿੱਲ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਬੀਬੀ ਸਰਬਜੀਤ ਕੌਰ ਆਨੰਦਪੁਰੀ ਅਤੇ ਹੋਰ ਵੱਡੀ ਗਿਣਤੀ ਵਿੱਚ ਵੀਰ ਅਤੇ ਭੈਣਾਂ ਹਾਜ਼ਰ ਸਨ
ਦੇਖੋ ਵੀਡੀਓ ????????????
Author: Gurbhej Singh Anandpuri
ਮੁੱਖ ਸੰਪਾਦਕ