ਭੋਗਪੁਰ 14 ਅਕਤੂਬਰ ( ਸੁਖਵਿੰਦਰ ਜੰਡੀਰ) ਭੋਗਪੁਰ ਦੇ ਆਦਮਪੁਰ ਚੌਂਕ ਦੇ ਕੋਲ ਪਠਾਨਕੋਟ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੇ ਟਿੱਪਰ ਅਤੇ ਟਰੱਕ ਦਾ ਭਿਆਨਕ ਹਾਦਸਾ ਹੋ ਗਿਆ। ਦੋਨੋਂ ਹੀ ਟਰੱਕ ਤੇ ਟਿੱਪਰ ਬੱਜਰੀ ਨਾਲ ਲੱਦੇ ਹੋਏ ਸਨ। ਟਰੱਕ ਨੰਬਰ ਪੀ ਬੀ 013 ਏ ਐਫ 5484 ਜੋ ਕਿ ਪੈਂਚਰ ਹੋ ਜਾਣ ਦੇ ਕਾਰਨ ਰੋਡ ਕਿਨਾਰੇ ਤੇ ਖੜ੍ਹਾ ਕੀਤਾ ਹੋਇਆ ਸੀ ਪਿੱਛੇ ਆ ਰਹੇ ਟਿੱਪਰ ਪੀ ਬੀ 07 ਏ ਈ 2524 ਟਰੱਕ ਵਿੱਚ ਜਾ ਵੱਜੀ ।ਜਿਸ ਨੂੰ ਬਲਜਿੰਦਰ ਸਿੰਘ ਸਪੁੱਤਰ ਉਂਕਾਰ ਸਿੰਘ ਪਿੰਡ ਗੋਲੂਪੁਰ (ਗੁਰਦਾਸਪੁਰ) 30 ਚਲਾ ਰਿਹਾ ਸੀ। ਟਿੱਪਰ ਦਾ ਕਾਫੀ ਨੁਕਸਾਨ ਹੋਇਆ ਅਤੇ ਟਿੱਪਰ ਡਰਾਈਵਰ ਦੀ ਗੰਭੀਰ ਹਾਲਤ ਹੋਣ ਕਰਕੇ ਉਸ ਨੂੰ ਜਲੰਧਰ ਦੇ ਹਸਪਤਾਲ ਵਿਚ ਭੇਜਿਆ ਗਿਆ। ਭੋਗਪੁਰ ਦੇ ਏ ਐੱਸ ਆਈ ਰਾਮ ਪ੍ਰਕਾਸ਼ ਨੇ ਦੱਸਦੇ ਹੋਏ ਕਿਹਾ ਕਿ ਦੋਨੋਂ ਹੀ ਟਰੱਕ ਤੇ ਟਿੱਪਰ ਪਠਾਨਕੋਟ ਰੋਡ ਵਲੋਂ ਜਲੰਧਰ ਨੂੰ ਜਾ ਰਹੇ ਸਨ ਟਰੱਕ ਦਾ ਟਾਇਰ ਪੈਂਚਰ ਹੋਣ ਕਾਰਨ ਟਰੱਕ ਰੋਡ ਤੇ ਖੜ੍ਹਾ ਕੀਤਾ ਹੋਇਆ ਸੀ , ਅਤੇ ਟਿੱਪਰ ਪਿੱਛੇ ਤੋਂ ਆ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।ਉਨ੍ਹਾਂ ਦੱਸਿਆ ਕਿ ਟਰੱਕ ਅਤੇ ਟਿੱਪਰ ਦੋਨੋ ਪੁਲਿਸ ਕਬਜ਼ੇ ਵਿਚ ਹਨ, ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ ਅਤੇ ਪੁਲਿਸ ਦੀ ਅਗਲੇਰੀ ਕਰਵਾਈ ਜਾਰੀ ਹੈ
Author: Gurbhej Singh Anandpuri
ਮੁੱਖ ਸੰਪਾਦਕ