ਪਠਾਨਕੋਟ 14 ਅਕਤੂਬਰ (ਸੁਖਵਿੰਦਰ ਜੰਡੀਰ) ਪੂਰੇ ਭਾਰਤ ਵਿੱਚ ਦੁਸਹਿਰੇ ਦੇ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਬੁਰਾਈ ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਦੁਆਰਾ ਲੋਕਾਂ ਨੂੰ ਇਕ ਸੰਦੇਸ਼ ਦਿੱਤਾ ਜਾ ਰਿਹਾ ਹੈ ਸ਼ਾਹਪੁਰ ਕੰਢੀ ਵਿਚ ਵੀ ਵੱਖ ਵੱਖ ਰਾਜਨੀਤਕ ਨੁਮਾਇੰਦਿਆਂ ਨੇ ਦੁਸਹਿਰੇ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਵੱਖ ਵੱਖ ਤਰ੍ਹਾਂ ਨਾਲ ਆਪਣੇ ਸੰਦੇਸ਼ ਦਿੱਤੇ
ਕਾਂਗਰਸ ਦੇ ਸੀਨੀਅਰ ਨੇਤਾ ਬਲਕਾਰ ਪਠਾਣੀਆ ਦਾ ਦੇਸ਼ਵਾਸੀਆਂ ਲਈ ਸੁਨੇਹਾ -ਬਲਕਾਰ ਪਠਾਣੀਆਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਸੀ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਤੋਂ ਸਾਨੂੰ ਹਮੇਸ਼ਾਂ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ
ਮਾਈਨੋਰਿਟੀ ਸੈੱਲ ਜ਼ਿਲਾ ਚੇਅਰਮੈਨ ਅਲਾਦੀਨ ਦਾ ਸੰਦੇਸ਼ – ਮਾਈਨੌਰਿਟੀ ਸੈੱਲ ਜ਼ਿਲਾ ਚੇਅਰਮੈਨ ਅਲਾਦੀਨ ਨੇ ਕਿਹਾ ਕਿ ਬੁਰੇ ਕੰਮਾਂ ਦਾ ਨਤੀਜਾ ਹਮੇਸ਼ਾਂ ਬੁਰਾ ਹੀ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾਂ ਚੰਗੇ ਕਰਮ ਕਰਨੇ ਚਾਹੀਦੇ ਹਨ
ਯੁਵਾ ਨੇਤਾ ਅਸ਼ਵਨੀ ਲੂੰਬਾ ਦਾ ਸੰਦੇਸ਼ -ਕਾਂਗਰਸ ਦੇ ਯੁਵਾ ਨੇਤਾ ਅਸ਼ਵਨੀ ਲੂੰਬਾ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਸ ਲਈ ਸੱਚ ਦੇ ਮਾਰਗ ਤੇ ਚਲਦੇ ਹੋਏ ਹਮੇਸ਼ਾ ਕਾਮਯਾਬੀ ਮਿਲਦੀ ਹੈ
ਮਸੀਹ ਭਾਈਚਾਰੇ ਦੇ ਜ਼ਿਲ੍ਹਾ ਪ੍ਰਧਾਨ ਸੈਮਸਨ ਮਿੰਟੂ ਦਾ ਸੰਦੇਸ਼ -ਸੈਮਸਨ ਮਿੰਟੂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੇ ਦਿਨ ਸ੍ਰੀ ਰਾਮ ਭਗਵਾਨ ਨੇ ਰਾਵਣ ਨੂੰ ਮਾਰ ਕੇ ਬੁਰਾਈ ਤੇ ਅੱਛਾਈ ਦੀ ਜਿੱਤ ਹਾਸਲ ਕੀਤੀ ਸੀ ਸਾਨੂੰ ਸਾਰਿਆਂ ਨੂੰ ਵੀ ਦੇਸ਼ ਚ ਫੈਲੀ ਹੋਈ ਬੁਰਾਈ ਨੂੰ ਖ਼ਤਮ ਕਰ ਪ੍ਰੇਮ ਤੇ ਭਾਈਚਾਰੇ ਦੀ ਭਾਵਨਾ ਨੂੰ ਹਮੇਸ਼ਾਂ ਬਣਾਈ ਰੱਖਣਾ ਚਾਹੀਦਾ ਹੈ
ਸਰਪੰਚ ਥੁੜੂ ਰਾਮ ਦਾ ਦੇਸ਼ਵਾਸੀਆਂ ਲਈ ਸੁਨੇਹਾ-ਥੜ੍ਹਾ ਝਿਕਲਾ ਦੇ ਸਰਪੰਚ ਥੁੜੂ ਰਾਮ ਨੇ ਦੇਸ਼ਵਾਸੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਇਸ ਸਮੇਂ ਸਮਾਜ ਕਈ ਤਰ੍ਹਾਂ ਦੀਆਂ ਬੁਰਾਈਆਂ ਨਾਲ ਘਿਰਿਆ ਹੋਇਆ ਹੈ ਜਿਸ ਤਰ੍ਹਾਂ ਨਾਲ ਸ੍ਰੀ ਰਾਮ ਭਗਵਾਨ ਨੇ ਅੱਜ ਦੇ ਦਿਨ ਬੁਰਾਈ ਨੂੰ ਖਤਮ ਕੀਤਾ ਸੀ ਸਾਨੂੰ ਸਾਰਿਆਂ ਨੂੰ ਵੀ ਦੇਸ਼ ਚ ਫੈਲੀ ਬੁਰਾਈ ਨੂੰ ਖਤਮ ਕਰਨ ਲਈ ਹਮੇਸ਼ਾ ਯਤਨ ਕਰਦੇ ਰਹਿਣਾ ਚਾਹੀਦਾ ਹੈ
Author: Gurbhej Singh Anandpuri
ਮੁੱਖ ਸੰਪਾਦਕ