ਪਿਛਲੇ ਕੁੱਝ ਦਿਨਾਂ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਖੇਡ ਖੇਡੀ ਜਾ ਰਹੀ ਹੈ ਜਿਸ ਬਹੁਤ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ।
ਲਖੀਮਪੁਰ ਵਿੱਚ ਵਿਰੋਧ ਕਰਕੇ ਆ ਰਹੇ ਕਿਸਾਨਾਂ ਉੱਤੇ ਕੇਂਦਰੀ ਮੰਤਰੀ ਦਾ ਮੁੰਡਾ ਗੱਡੀ ਚੜਾ ਦਿੰਦਾ ਤੇ ਬਹੁ ਗਿਣਤੀ ਵਿੱਚ ਸਿੱਖ ਮਰਦੇ ਹਨ, ਇੱਕ ਹਿੰਦੂ ਪੱਤਰਕਾਰ ਵੀਰ ਵੀ ਆਪਣੀ ਜਾਨ ਦਿੰਦਾ ਹੈ ਪਰ ਨਿਸ਼ਾਨਾ ਸਿੱਖ ਸਨ।
ਫਿਰ ਜੰਮੂ-ਕਸ਼ਮੀਰ ਵਿੱਚ ਇੱਕ ਸਕੂਲ ਦੀ ਸਿੱਖ ਪਿ੍ੰਸੀਪਲ ਜੋ ਕਿ ਧਾਰਮਿਕ ਅਤੇੇ ਸਮਾਜਿਕ ਗਤੀਵਿਧੀਆਂ ਵਿੱਚ ਵਿਸ਼ੇਸ਼ ਥਾਂ ਰੱਖਦੀ ਸੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਗਿਆ, ਪਰ ਨਾਲ ਹੀ ਇੱਕ ਹਿੰਦੂ ਟੀਚਰ ਵੀ ਨਿਸ਼ਾਨਾ ਬਣਿਆ।
ਫਿਰ ਤੀਸਰੀ ਘਟਨਾ ਫ਼ੌਜੀ ਵੀਰਾਂ ਦੀ ਸ਼ਹਾਦਤ ਉਸ ਵਿੱਚ ਵੀ ਬਹੁ ਗਿਣਤੀ ਸਿੱਖ ਫੌਜੀਆਂ ਦੀ ਹੈ ਪਰ ਇੱਕ ਹਿੰਦੂ ਵੀਰ ਵੀ ਸ਼ਹੀਦ ਹੁੰਦਾ ਹੈ। ਜਿਹਨਾਂ ਘਰਾਂ ਦੇ ਚਿਰਾਗ ਬੁੱਝ ਗਏ ਉਹਨਾਂ ਨਾਲ ਮੈਨੂੰ ਦਿਲੋਂ ਹਮਦਰਦੀ ਹੈ ਚਾਹੇ ਉਹ ਸਿੱਖ ਹੈ ਚਾਹੇ ਹਿੰਦੂ, ਜਾਨ ਤਾਂ ਗਈ ਹੈ।
ਇਹਨਾਂ ਘਟਨਾਵਾਂ ਤੋਂ ਸਮਝਿਆ ਜਾ ਰਿਹਾ ਸੀ ਕਿ ਸਿੱਖਾਂ ਵਿੱਚ ਭੜਕਾਹਟ ਪੈਦਾ ਹੋਵੇਗੀ ਪਰ ਨਹੀਂ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਬਹੁਤ ਸੰਜਮ ਤੋਂ ਕੰਮ ਲਿਆ।
ਹੁਣ ਆਪਾਂ ਅੱਜ ਦੀ ਘਟਨਾ ਨੂੰ ਧਿਆਨ ਨਾਲ ਵੇਖੀਏ ਤਾਂ ਇਸ ਦੀ ਤਾਰ ਵੀ ਉਪਰੋਕਤ ਘਟਨਾਵਾਂ ਨਾਲ ਜੁੜਦੀ ਨਜ਼ਰ ਆਵੇਗੀ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬੰਦਾ ਸਿਰੇ ਦਾ ਨਸ਼ੇੜੀ ਹੈ ਇਸ ਦੇ ਮਾਂ ਬਾਪ ਇਸੇ ਦੁੱਖ ਵਿੱਚ ਹੀ ਮਰ ਗਏ, ਇਸ ਦੀ ਘਰਵਾਲੀ ਬੱਚੇ ਲੈ ਕੇ ਇਸ ਨੂੰ ਛੱਡ ਕੇ ਚਲੀ ਗਈ ਪਿੰਡ ਵਿੱਚ ਇਸ ਬੰਦੇ ਨੂੰ ਕੋਈ ਦਿਹਾੜੀ ਤੇ ਨਹੀਂ ਰੱਖਦਾ। ਇਸ ਨੇ ਚੋਲ਼ਾ ਕਿਵੇਂ ਪਾ ਲਿਆ ਜੋ ਬੰਦਾ ਕਦੇ ਅੰਮ੍ਰਿਤਸਰ ਨਹੀਂ ਗਿਆ ਦਿੱਲੀ ਕਿਵੇ ਪਹੁੰਚ ਗਿਆ ?
ਹੋਰ ਵੀ ਅਨੇਕਾਂ ਸਵਾਲ ਹਨ ਅਸਲ ਵਿੱਚ ਪਹਿਲਾਂ ਵਾਪਰੀਆਂ ਘਟਨਾਵਾਂ ਕਾਰਨ ਸਿੱਖ ਨਹੀਂ ਭੜਕੇ ਹੁਣ ਇਸ ਘਟਨਾਂ ਦੇ ਰਾਹੀਂ ਸਿੱਖਾਂ ਦੇ ਵਿਰੁੱਧ ਭੜਕਾਹਟ ਪੈਦਾ ਕਰਨ ਦਾ ਕੋਝਾ ਯਤਨ ਹੈ। ਨਿਸ਼ਾਨਾ ਕਿਸਾਨ ਨਹੀਂ ਸਿੱਖ ਹਨ।
ਕਿਸਾਨ V/S ਸਿੱਖ ਦੋ ਧੜੇ ਬਣਾ ਕੇ ਫਿਰ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਤੇ ਸੰਘਰਸ਼ ਨੂੰ ਤਾਰ ਤਾਰ ਕੀਤਾ ਜਾ ਸਕਦਾ ਹੈ।
ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਮਾੜੀ ਜਨਾਨੀ ਵਾਂਗ ਮੇਹਣੇ ਨਾ ਮਾਰਨ ਲੱਗ ਜਾਇਓ, ਸੰਜਮ ਤੋਂ ਕੰਮ ਲਿਆ ਜਾਵੇ ।
ਜਤਿੰਦਰ ਸਿੰਘ ਨੂਰਪੁਰੀ ਢਾਡੀ
9876345709
Author: Gurbhej Singh Anandpuri
ਮੁੱਖ ਸੰਪਾਦਕ