ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । ਅੱਜ 16 ਅਕਤੂਬਰ ਤੋਂ ਬਾਅਦ ਦੇ ਜਥਿਆ ਦਾ ਐਲਾਨ ਇਸ ਪ੍ਰਕਾਰ ਹੈ, 17 ਅਕਤੂਬਰ ਨੂੰ ਖਮਾਣੋਂ ਗੁਰਪ੍ਰੀਤ ਸਿੰਘ ਦੁੱਲਵਾ ਦੀ ਅਗਵਾਈ ਹੇਠ, 18 ਅਕਤੂਬਰ ਨੂੰ ਮੋਗਾ ਜਿ਼ਲ੍ਹਾ ਬਲਰਾਜ ਸਿੰਘ ਖ਼ਾਲਸਾ, 19 ਅਕਤੂਬਰ ਅੰਮ੍ਰਿਤਸਰ ਦਾ ਜਥਾ ਅਮਰੀਕ ਸਿੰਘ ਅਜਨਾਲਾ, 20 ਅਕਤੂਬਰ ਨੂੰ ਹਰਜੀਤ ਸਿੰਘ ਵਿਰਕ ਹਰਿਆਣਾ ਸਟੇਟ, 21 ਅਕਤੂਬਰ ਨੂੰ ਮਾਨਸਾ ਦਾ ਜਥਾ ਬਲਵੀਰ ਸਿੰਘ ਬੱਛੋਆਣਾ, 22 ਅਕਤੂਬਰ ਨੂੰ ਮਲੇਰਕੋਟਲਾ ਜਿ਼ਲ੍ਹੇ ਦਾ ਹਰਦੇਵ ਸਿੰਘ ਪੱਪੂ, 23 ਅਕਤੂਬਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਜਥਾ, 24 ਅਕਤੂਬਰ ਨੂੰ ਧੂਰੀ ਨਰਿੰਦਰ ਸਿੰਘ ਕਾਲਾਬੂਲਾ, 25 ਅਕਤੂਬਰ ਨੂੰ ਪਟਿਆਲਾ ਸ਼ਹਿਰੀ ਹਰਭਜਨ ਸਿੰਘ ਕਸ਼ਮੀਰੀ, 26 ਅਕਤੂਬਰ ਨੂੰ ਸੰਗਰੂਰ ਹਰਜੀਤ ਸਿੰਘ ਸਜੂਮਾ, 27 ਅਕਤੂਬਰ ਨੂੰ ਬਰਨਾਲਾ ਦਰਸ਼ਨ ਸਿੰਘ ਮੰਡੇਰ, 28 ਅਕਤੂਬਰ ਨੂੰ ਖੰਨਾ ਪਰਮਜੀਤ ਸਿੰਘ ਰੀਕਾ, 29 ਅਕਤੂਬਰ ਨੂੰ ਵਾਹਗਾਪੁਰਾਣਾ ਮੋਗਾ ਬਲਰਾਜ ਸਿੰਘ ਖ਼ਾਲਸਾ, 30 ਅਕਤੂਬਰ ਨੂੰ ਫਿਰੋਜ਼ਪੁਰ ਜਤਿੰਦਰ ਸਿੰਘ ਥਿੰਦ, 31 ਅਕਤੂਬਰ ਨੂੰ ਖਮਾਣੋ (ਫ਼ਤਹਿਗੜ੍ਹ ਸਾਹਿਬ) ਸਰਪੰਚ ਮਨਸੂਰਪੁਰ ਮੇਜਰ ਸਿੰਘ ਦੀ ਅਗਵਾਈ ਹੇਠ ਜਥੇ ਜਾਣਗੇ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਜਥੇ ਆਪੋ-ਆਪਣੀ ਵਾਰੀ ਅਨੁਸਾਰ ਸਮੇਂ ਨਾਲ ਪਹੁੰਚਕੇ ਗ੍ਰਿਫ਼ਤਾਰੀ ਵੀ ਦੇਣਗੇ ਅਤੇ ਬਰਗਾੜੀ ਮੋਰਚੇ ਦੇ ਮਕਸਦ ਨੂੰ ਵੀ ਆਪੋ-ਆਪਣੇ ਇਲਾਕਿਆ ਵਿਚ ਉਜਾਗਰ ਕਰਦੇ ਹੋਏ ਪਾਰਟੀ ਜਿ਼ੰਮੇਵਾਰੀ ਨੂੰ ਨਿਰੰਤਰ ਨਿਭਾਉਦੇ ਰਹਿਣਗੇ । ਸ. ਟਿਵਾਣਾ ਨੇ ਅੱਜ ਤੱਕ ਪਾਰਟੀ ਜਿ਼ੰਮੇਵਾਰੀ ਨੂੰ ਪੂਰਨ ਕਰਨ ਵਾਲੇ 105 ਜਥਿਆ ਦੀ ਅਗਵਾਈ ਕਰਨ ਵਾਲੇ ਆਗੂਆਂ ਅਤੇ ਮੈਬਰਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਮਕਸਦ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਹ ਮੋਰਚਾ ਲਗਾਇਆ ਗਿਆ ਹੈ, ਨਿਸ਼ਾਨੇ ਦੀ ਪ੍ਰਾਪਤੀ ਤੱਕ ਪਾਰਟੀ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਇਸ ਜਿ਼ੰਮੇਵਾਰੀ ਨੂੰ ਇਸੇ ਤਰ੍ਹਾਂ ਪੂਰਨ ਕਰਦੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਵੱਲੋਂ ਜੋ ਚੋਣਾਂ ਦੇ ਸੰਬੰਧ ਵਿਚ ਜਿ਼ੰਮੇਵਾਰੀਆਂ ਦਿੱਤੀਆ ਜਾਣਗੀਆ, ਉਸਨੂੰ ਵੀ ਸੰਜ਼ੀਦਗੀ ਨਾਲ ਪੂਰਨ ਕਰਕੇ ਪਾਰਟੀ ਦੀ ਚੜ੍ਹਦੀ ਕਲਾਂ ਕਰਨ ਵਿਚ ਯੋਗਦਾਨ ਪਾਉਣਗੇ ।
Author: Gurbhej Singh Anandpuri
ਮੁੱਖ ਸੰਪਾਦਕ