ਤਰਨ ਤਾਰਨ 16 ਅਕਤੂਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਤਰਨਤਾਰਨ ਦੇ ਡੀਸੀ ਦਫ਼ਤਰ ਨੇੜੇ ਮੋਦੀ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਤਹਿਤ ਕਿਸਾਨੀ ਦੀ ਮਾੜੀ ਹਾਲਤ ਕਰਨ ਦੀ ਨੀਤ ਨਾਲ਼ ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀ ਵਿੱਚ ਰੋਲਣ, ਪੰਜਾਬ ਵਿੱਚ ਕੋਲੇ ਦੀ ਕਮੀਂ ਕਰਕੇ ਬਿਜਲੀ ਦੇ ਪ੍ਰਬੰਧ ਨੂੰ ਅਸਥ ਵਿਅਸਥ ਕਰਨ ਯੂ ਪੀ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਤੇ ਦੋਸ਼ੀਆਂ ਤੇ ਕਾਰਵਾਈ ਨਾਂਹ ਕਰਨ ਦੇਸ਼ ਵਿਚ ਫਿਰਕੂ ਪੱਤਾ ਖੇਡ ਕੇ ਆਮ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਤੇ ਦਿੱਲੀ ਮੋਰਚੇ ਨੂੰ ਬਦਨਾਮ ਕਰਨ ਲਈ ਏਜੰਸੀਆਂ ਦੁਆਰਾ ਸਾਜਸ਼ਾਂ ਘੜਨ ਵਿਰੁੱਧ ਮੋਦੀ ਸਰਕਾਰ ਦੇ ਦਲਾਲ ਹਾਕਮਾਂ ਤੇ ਕਾਰਪੋਰੇਟ ਘਰਾਣਿਆਂ ਦੇ ਮੁੱਖੀਆਂ ਦਾ ਪੁਤਲਾ ਫੂਕਿਆ ਗਿਆ ਤੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਸਗੰਠਨ ਸਕੱਤਰਸਿਸ ਸੁਖਵਿੰਦਰ ਸਿੰਘ ਸਭਰਾ , ਮੇਹਰ ਸਿੰਘ ਤਲਵੰਡੀਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਵਲੋਂ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉਤੇ ਨਵੇਂ ਕਾਲੇ ਖੇਤੀ ਕਾਨੂੰਨਾਂ ਵਿਰੁੱੱਧ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀਆਂ ਖੇਤੀ ਮਾਰੂ ਨੀਤੀਆਂ ਖਿਲਾਫ ਸਘੰਰਸ਼ ਲੜਿਆ ਜਾ ਰਿਹਾ ਹੈ ਇਸ ਸ਼ਾਂਤੀ ਪੂਰਵਕ ਸਘੰਰਸ਼ ਦੌਰਾਨ 700 ਤੌ ਵੱਧ ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ। ਮੋਦੀ ਸਰਕਾਰ ਵਲੋ ਖੇਤੀ ਕਾਨੂੰਨਾਂ ਦੀ ਆੜ ਵਿੱਚ ਦੇਸ਼ ਦੇ ਕਿਸਾਨਾਂ ਨੂੰ ਖੇਤੀ ਕਿੱਤੇ ਵਿਚੋਂ ਬਾਹਰ ਕਰਨ ਤੇ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਆਰਥਿਕ ਤੌਰ ਤੇ ਮਾਰਨ ਲਈ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। ਨਵੇਂ ਨਵੇਂ ਮਾਪਦੰਡ ਫ਼ਸਲ ਵੇਚਣ ਲਈ ਤੈਅ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਯੂ ਪੀ ਦੇ ਲਖੀਮਪੁਰ ਖੀਵੀ ਘਟੀ ਘਟਨਾ ਤੋਂ ਕੇਂਦਰ ਤੇ ਯੋਗੀ ਸਰਕਾਰ ਦੀ ਕਿਸਾਨ ਤੇ ਕਿਸਾਨੀ ਨੂੰ ਜ਼ਾਲਮਾਨਾ ਤਰੀਕੇ ਨਾਲ ਕੁਚਲਣ ਦੀ ਨੀਤੀ ਤੋਂ ਸਾਫ਼ ਹੋ ਗਿਆ ਹੈ ਕਿ ਮੋਦੀ ਆਰ ਐੱਸ ਐੱਸ ਤੇ ਕਾਰਪੋਰੇਟ ਘਰਾਣਿਆਂ ਵਲੋ ਨੰਗਾਂ ਚਿੱਟਾ ਰਾਜ ਚਲਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਆਮ ਕਿਸਾਨ ਮਜ਼ਦੂਰ ਨੂੰ ਅਪੀਲ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਜ਼ਬਰ ਦੀ ਕਾਰਵਾਈ ਦਾ ਜੁਆਬ ਆਪਾਂ ਸਬਰ ਤੇ ਸੂਝ-ਬੂਝ ਨਾਲ ਦਿੱਤਾ ਜਾਵੇਗਾ ਤੇ ਮੋਦੀ ਦੇ ਇਹਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਤਿੱਖਾ ਸਘੰਰਸ਼ ਜਾਰੀ ਰਹੇਗਾ।ਪਰ ਇਸ ਸਘੰਰਸ਼ ਦੀ ਲਾਟ ਨੂੰ ਸੁਰਖ ਕਰਨ ਲਈ ਵੱਧ ਚੱੜ ਕੇ ਹਿੱਸਾ ਪਾਇਆ ਜਾਵੇ। ਤੇ ਦਿੱਲੀ ਮੋਰਚੇ ਵੱਲ ਲੱਖਾਂ ਦੀ ਗਿਣਤੀ ਦੀ ਗਿਣਤੀ ਵਿਚ ਵਹੀਰਾਂ ਘੱਤੀਆਂ ਜਾਣ। ਇਸ ਮੋਕੇ ਸਲਵਿੰਦਰ ਸਿੰਘ ਜੀਓਬਾਲਾ ਇਕਬਾਲ ਸਿੰਘ ਵੜਿੰਗ ਦਿਆਲ ਸਿੰਘ ਮੀਆਵਿੰਡ ਗੁਰਭੇਜ ਸਿੰਘ ਧਾਲੀਵਾਲ ਮੇਹਰ ਸਿੰਘ ਤਲਵੰਡੀ ਜਰਨੈਲ ਸਿੰਘ ਨੂਰਦੀ ਅਜੀਤ ਸਿੰਘ ਚੱਬਾ ਦਿਲਬਾਗ ਸਿੰਘ ਪਹੂਵਿੰਡ ਮੁਖਤਿਆਰ ਸਿੰਘ ਬਿਹਾਰੀ ਪੁਰ ਬੀਬੀ ਰਣਜੀਤ ਕੌਰ ਕੱਲਾ ਦਵਿੰਦਰ ਕੌਰ ਪਿੱਦੀ ਸਤਵੰਤ ਕੌਰ ਪਿੱਦੀ ਗੁਰਨਿੰਦਰ ਕੌਰ ਸਭਰਾ ਰਣਜੀਤ ਕੌਰ ਚੰਬਾ ਹਰਜਿੰਦਰ ਕੌਰ ਮੁੰਡਾਪਿੰਡ ਸਤਨਾਮ ਸਿੰਘ ਖੈਹਰੇ ਬਚਿੱਤਰ ਸਿੰਘ ਛਾਪੜੀ ਸਾਹਿਬ ਆਦਿ ਆਗੂ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ