ਪਠਾਨਕੋਟ 16 (ਸੁਖਵਿੰਦਰ ਜੰਡੀਰ) ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੁਰਦੁਆਰਾ ਸਾਹਿਬ ਵਿਖੇ
ਸੁਜਾਨਪੁਰ ਵਿਧਾਨ ਸਭਾ ਹਲਕਾ ਇਨਚਾਰਜ ਸ਼੍ਰੀ ਅਮਿਤ ਮੰਟੂ ਜੀ ਆਪਣੇ ਸਾਥੀਆਂ ਸਮੇਤ ਬਾਬਾ ਜੀ ਦੇ ਜਨਮ ਦਿਵਸ ਮੌਕੇ ਨਤਮਸਤਕ ਹੋਏ ।
ਉਨਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 351ਵੇਂ ਜਨਮ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਬਾਬਾ ਜੀ ਦੇ ਜੀਵਣ ਫਲਸਫ਼ੇ ਤੋਂ ਸੇਧ ਲੈਣ ਲਈ ਕਿਹਾ।
ਇਸ ਮੌਕੇ ਤੇ ਸ਼੍ਰੀ ਮੰਟੂ ਨੇ ਬੋਲਦਿਆਂ ਹੋਇਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਭਾਰਤ ਅਤੇ ਕਿਸਾਨਾਂ ਦੇ ਮੁਕਤੀ ਦਾਤੇ ਹਨ, ਜਿਨਾਂ ਨੇ ਮੁਗਲ ਸਾਮਰਾਜ ਦੀਆਂ ਬੇੜੀਆਂ ਕੱਟ ਕੇ ਮੁਗਲ ਰਾਜ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਫਲਸਫੇ ਤੋਂ ਮੋਜੂਦਾ ਕਿਸਾਨ ਮਜਦੂਰ ਮੁਲਾਜਮ ਮੁਕਤੀ ਅੰਦੋਲਨ ਬਹੁਤ ਪਰਭਾਵਿਤ ਹੈ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਬਿੱਲ ਤੁਰੰਤ ਵਾਪਸ ਲੈ ਕੇ ਆਪਣੀ ਦੇਸ਼ ਭਗਤੀ ਦਾ ਸਬੂਤ ਦੇਣਾ ਚਾਹੀਦਾ ਹੈ ।
ਬਾਰਡਰਾਂ ਅਤੇ ਕਿਸਾਨ ਅੰਦੋਲਨ ਵਿਚ ਕਿਸਾਨ ਅਤੇ ਕਿਸਾਨਾਂ ਦੇ ਪੁੱਤ ਸ਼ਹੀਦੀਆਂ ਪਾ ਰਹੇ ਹਨ । ਪਰ ਮੋਦੀ ਸਰਕਾਰ ਥੋਥੀ ਦੇਸ਼ ਭਗਤੀ ਦਾ ਦਿਖਾਵਾ ਕਰ ਰਹੀ ਹੈ ।
ਇਸ ਮੌਕੇ ਸ਼੍ਰੀ ਮੰਟੂ ਜੀ ਨਾਲ ਨੌਜਵਾਨ ਕਰਾਂਤੀਕਾਰੀ ਕਿਸਾਨ ਸਭਾ ਦੇ ਪਰਧਾਨ ਸ਼੍ਰੀ ਬਲਵੀਰ ਸਿੰਘ ਜੀ ਬਾਲ ਕਿਸ਼ਨ ਜੀ ਪੂਰਨ ਸਿੰਘ ਰਵਿੰਦਰ ਰਿੰਕੀ ਸੁਗਰੀਵ ਸਿੰਘ ਜੀ ਇੰਦਰ ਗੁਰੰਗ ਅਨੁਪਮ ਕੁਮਾਰ ਵਿਸ਼ੇਸ਼ ਰੂਪ ਵਿਚ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ