ਭੋਗਪੁਰ 16 ਅਕਤੂਬਰ (ਸੁਖਵਿੰਦਰ ਜੰਡੀਰ)ਕਾਂਗਰਸੀ ਆਗੂ ਅਤੇ ਸੋਸ਼ਲ ਮੀਡੀਆ ਦੇ ਇੰਚਾਰਜ ਮਨਪ੍ਰੀਤ ਮੰਨਾ ਮਝੈਲ ਦੁਸਹਿਰਾ ਦੇ ਮੌਕੇ ਗਰਾਊਂਡ ਵਿੱਚ ਪਹੁੰਚੇ ਵਿਸ਼ੇਸ਼ ਪ੍ਰਾਰਥਨਾ ਆਯੋਜਿਤ ਕੀਤੀ ਗਈ, ਇਸ ਮੌਕੇ ਤੇ ਮਨਪ੍ਰੀਤ ਮੱਨਾ ਮਝੈਲ ਨੇ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ , ਪ੍ਰਬੰਧਕਾਂ ਵੱਲੋਂ ਗਰਾਊਂਡ ਵਿਚ ਖਾਸ ਪ੍ਰਬੰਧਕਾਂ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਮਨਾਂ ਮਝੈਲ ਨੇ ਕਿਹਾ ਕੇ ਬਦੀ ਤੇ ਨੇਕੀ ਦੀ ਜਿੱਤ ਤੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਤੇ ਸਾਨੂੰ ਹਮੇਸ਼ਾਂ ਸੱਚ ਦੇ ਮਾਰਗ ਤੇ ਚੱਲਣ ਦੀ ਪਰੇਰਨਾ ਮਿਲਦੀ ਹੈ, ਉਨ੍ਹਾਂ ਕਿਹਾ ਕਿ ਬੁਰੇ ਕੰਮਾਂ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ, ਇਸ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ, ਉਨ੍ਹਾਂ ਕਿਹਾ ਕਿ ਇਨਸਾਨ ਜਿੰਨਾਂ ਮਰਜੀ ਚੁਸਤ-ਚਲਾਕ ਹੰਕਾਰੀ ਹੋਵੇ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ, ਮਨਪ੍ਰੀਤ ਮਝੈਲ ਨੇ ਕਿਹਾ ਜਿਸ ਤਰ੍ਹਾਂ ਰਾਮ ਜੀ ਨੇ ਰਾਵਣ ਨੂੰ ਮਾਰਕੇ ਬੁਰਾਈ ਤੇ ਅਛਾਈ ਦੀ ਜਿੱਤ ਪ੍ਰਾਪਤ ਕੀਤੀ ਸੀ ਸਾਨੂੰ ਵੀ ਸਾਰਿਆਂ ਨੂੰ ਦੇਸ਼ ਵਿੱਚ ਫੈਲੀ ਹੋਈ ਬੁਰਾਈ ਨੂੰ ਖਤਮ ਕਰਕੇ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ
Author: Gurbhej Singh Anandpuri
ਮੁੱਖ ਸੰਪਾਦਕ