ਅੱਜ ਸਵੇਰੇ ਸਵੇਰੇ ਦਿੱਲੀ ਵਿਖੇ ਕਿਸਾਨ ਅੰਦੋਲਨ ਵਿੱਚ ਲਗਾਤਾਰ ਸਮੂਲੀਅਤ ਕਰ ਰਹੇ ਨਿਹੰਗ ਸਿੰਘਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਏ ਸਖਸ ਨੂੰ ਮੌਕੇ ਤੇ ਦਬੋਚਦਿਆ ਪਹਿਲਾਂ ਉਸਦੇ ਹੱਥ ਅਤੇ ਲੱਤ ਵੱਢੀ ਫਿਰ ਸਰੇ ਮੈਦਾਨ ਲਟਕਾ ਦਿੱਤਾ ਬਾਅਦ ਵਿੱਚ ਉਸਨੂੰ ਸੋਧਾ ਲਾ ਕੇ ਵੀਡੀਓ ਵਾਇਰਲ ਕੀਤੀ ਤਾਂ ਕਿ ਪੰਥ ਦੋਖੀਆਂ ਨੂੰ ਕੰਨ ਹੋ ਜਾਵਣ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨੀ ਆਖਿਰ ਕਿੰਨੀ ਮਹਿੰਗੀ ਪੈ ਸਕਦੀ ਹੈ। ਏਸ ਘਟਨਾਕ੍ਰਮ ਨੂੰ ਸਾਰੇ ਲੋਕ ਆਪੋ ਆਪਣੇ ਨਜ਼ਰੀਏ ਤੋਂ ਵੇਖ ਰਹੇ ਹਨ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਤਾ ਸਾਫ ਤੌਰ ਤੇ ਇਹ ਬਿਆਨ ਆ ਚੁੱਕਾ ਹੈ ਕਿ ਸਾਡਾ ਏਸ ਘਟਨਾ ਨਾਲ ਕੋਈ ਸਬੰਧ ਨਹੀਂ, ਜੇਕਰ ਪੁਲੀਸ ਪ੍ਰਸ਼ਾਸਨ ਏਸ ਕਤਲ ਸਬੰਧੀ ਕੋਈ ਕਾਰਵਾਈ ਕਰਦਾ ਹੈ ਤਾਂ ਅਸੀਂ ਸਹਿਯੋਗ ਕਰਨ ਲਈ ਤਿਆਰ ਹਾਂ। ਜੇਕਰ ਨਿਹੰਗ ਸਿੰਘਾਂ ਦੀ ਗੱਲ ਕਰੀਏ ਤਾਂ ਉਹਨਾ ਬਿੱਲਕੁੱਲ ਸਪੱਸ਼ਟ ਰੂਪ ਵਿੱਚ ਆਪਣੀ ਸਟੇਟਮੈਂਟ ਦੇ ਦਿੱਤੀ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਸੀਂ ਮਾਰਿਆ ਹੈ, ਇਸ ਤੋਂ ਬਿਨਾ ਵਾਇਰਲ ਹੋਈ ਵੀਡੀਓ ਵੀ ਖੁਦ ਵੱਡਾ ਸਬੂਤ ਹੈ। ਨਿਹੰਗ ਸਿੰਘਾਂ ਨੂੰ ਕੋਈ ਪਛਤਾਵਾ ਨਹੀਂ ਸਗੋਂ ਏਸ ਗੱਲ ਦਾ ਮਾਣ ਹੈ।ਵਿਡੰਬਨਾ ਏਹ ਹੈ ਕਿ ਕਿਸਾਨ ਅਤੇ ਨਿਹੰਗ ਦੋਨੋ ਅੰਦੋਲਨ ਦਾ ਹਿੱਸਾ ਹਨ ਨਿਹੰਗ ਸਿੰਘ ਗੁਰੂ ਦਾ ਉਟ ਆਸਰਾ ਲੈ ਕੇ ਚੱਲ ਰਹੇ ਹਨ, ਪ੍ਰੰਤੂ ਕਿਸਾਨ ਆਗੂ ਲੋੜ ਅਨੁਸਾਰ ਸਿੱਖ ਵਿਚਾਰਧਾਰਾ ਨੂੰ ਵਰਤ ਰਹੇ ਹਨ। ਕਿਸਾਨ ਆਗੂ ਸਿੱਖ ਫਲਸਫੇ ਪ੍ਰਤੀ ਬਿੱਲਕੁੱਲ ਕਲੀਅਰ ਨਹੀ ਹਨ। ਜਿਸਦਾ ਪ੍ਰਮਾਣੂ 26 ਜਨਵਰੀ ਦੀ ਪਰੇਡ, ਸਿੱਖ ਬੋਲ ਬਾਲਿਆ,ਖਾਲਸਾਹੀ ਨਿਸ਼ਾਨਾ ਅਤੇ ਲੰਗਰਾ ਆਦਿਕ ਬਾਰੇ ਕਿਸਾਨ ਆਗੂਆਂ ਵੱਲੋਂ ਵਿਰੋਧ ਕਰਨਾ ਸਾਡੇ ਸਾਹਮਣੇ ਆ ਚੁੱਕਾ ਹੈ,ਇਸਦਾ ਮਤਲਬ ਕਿਸਾਨ ਆਗੂ ਜਿਹਨਾਂ ਤੇ ਕਾਮਰੇਡ ਹੋਣ ਦਾ ਲੇਬਲ ਵੀ ਲੱਗਾ ਹੋਇਆ ਹੈ ਉਹ ਸਿੱਖ ਫਲਸਫ਼ੇ ਨੂੰ ਬਿੱਲਕੁੱਲ ਨਹੀ ਮੰਨਦੇ। ਪ੍ਰੰਤੂ ਇਸਦੇ ਬਾਵਜੂਦ ਵੀ ਸਿੱਖ ਵਿਚਾਰਧਾਰਾ ਦੇ ਲੋਕ ਪੰਜਾਬ ਦੇ ਉੱਜਲ ਭਵਿੱਖ ਲਈ ਕਿਸਾਨ ਅੰਦੋਲਨ ਨਾਲ ਖੜੇ ਹਨ। ਸਿੱਖ ਵਿਰੋਧੀ,ਪੰਜਾਬ ਵਿਰੋਧੀ ਲੋਕ ਏਸ ਕਤਲ ਨੂੰ ਰਾਜਨੀਤਕ ਨਜ਼ਰੀਏ ਤੋਂ ਦੇਖਦੇ ਹੋਏ ਏਸ ਕਾਂਡ ਦਾ ਭਾਂਡਾ ਸਿਰਫ ਸਿੱਖਾਂ ਖਿਲਾਫ਼ ਹੀ ਭੰਨਣਗੇ। ਪਰ ਜੇਕਰ ਸਿੱਖ ਰਵਾਇਤਾਂ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਜਾਨ ਹਨ।ਸਿੱਖ ਗੁਰੂ ਸਾਹਿਬ ਲਈ ਆਪਣੀ ਜਾਨ ਦੇਦੇ ਵੀ ਆਏ ਹਨ ਤੇ ਲੈਦੇ ਵੀ ਰਹੇ ਹਨ। ਆਖਿਰ ਏਹ ਸਖਤ ਫੈਸਲਾ ਲੈਣ ਲਈ ਸਿੰਘਾਂ ਨੂੰ ਕਿਸ ਗੱਲ ਨੇ ਪ੍ਰੇਰਿਤ ਕੀਤਾ,ਸੱਭ ਤੋਂ ਪਹਿਲਾਂ ਤਾਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸ਼ੁਰੂ ਹੋਈ, ਦੋਸ਼ੀਆ ਨੇ ਪੋਸਟਰ ਤੱਕ ਲਾ ਕੇ ਸਿੱਖ ਕੌਮ ਨੂੰ ਲਲਕਾਰਿਆ ਗਿਆ, ਇੱਥੇ ਹੀ ਬੱਸ ਨਹੀਂ ਹੋਈ ਸਗੋਂ ਲਗਾਤਾਰ ਬੇਅਦਬੀਆ ਦਾ ਦੌਰ ਚੱਲਿਆ ਜਿਹੜਾ ਅੱਜ ਤੱਕ ਦੇ ਲਾਏ ਸੋਧੇ ਤੱਕ ਪਹੁੰਚ ਗਿਆ, ਮੌਕੇ ਦੀਆਂ ਸਰਕਾਰਾਂ ਬਦਲੀਆ ਪਰ ਕੋਈ ਇਨਸਾਫ ਨਹੀਂ ਮਿਲਿਆ, ਰਾਜਨੀਤਕਾ ਨੇ ਖੂਬ ਆਪਣੀਆ ਸਿਆਸੀ ਰੋਟੀਆਂ ਸੇਕੀਆ। ਸਰਕਾਰਾਂ ਨੇ ਝੂਠੇ ਵਾਅਦੇ ਕਰਦਿਆ ਬੇਅਦਬੀ ਸਬੰਧੀ ਲੱਗਿਆ ਬਰਗਾੜੀ ਮੋਰਚਾ ਚੁਕਵਾਇਆ ਪਰ ਵਾਅਦੇ ਵਫਾ ਨਾ ਹੋਏ। ਸਿੱਖਾਂ ਦੇ ਮਨ ਵਿੱਚ ਗੁਰੂ ਬੇਅਦਬੀ ਦਾ ਗੁੱਸਾ ਲਾਟ ਤੋਂ ਭਾਬੜ ਬਣ ਚੁੱਕਾ ਹੈ। ਜਦੋਂ ਕਿਸੇ ਸਰਕਾਰ ਨੇ ਇਨਸਾਫ ਨਾ ਦਿੱਤਾ ਤਾਂ ਸਿੰਘਾਂ ਨੇ ਆਪਣੀਆ ਮਹਾਨ ਸਿੱਖ ਰਵਾਇਤਾਂ ਦੁਆਰਾ ਪੰਥ ਦੋਖੀਆਂ ਨੂੰ ਸੋਧਣ ਦਾ ਰਾਹ ਅਖਤਿਆਰ ਕੀਤਾ, ਏਸ ਗੱਲ ਦੀ ਜਿੰਮੇਵਾਰੀ ਸਰਕਾਰਾਂ ਦੀ ਹੈ ਜਿੰਨੇ ਨੇ ਏਹ ਹਾਲਾਤ ਪੈਦਾ ਕੀਤੇ।ਸਿੱਖ ਵਿਰੋਧੀ ਲਾਣੇ ਵੱਲੋਂ ਗੁਰੂ ਸਾਹਿਬ ਦੀ ਬੇਅਦਬੀਆ ਕਰਵਾਉਣ ਦਾ ਮੁੱਖ ਮਕਸਦ ਸਿੱਖ ਮਨਾ ਵਿੱਚੋਂ ਗੁਰੂ ਸਾਹਿਬ ਦਾ ਸਤਿਕਾਰ ਘਟਾਉਣਾ ਸੀ ,ਨਾਲੋ ਨਾਲ ਇਹ ਟੀਕਾ ਵੀ ਲਗਾਉਂਦੇ ਰਹਿਣਾ ਸੀ ਕਿ ਸਿੱਖਾਂ ਵਿੱਚ ਆਪਣੇ ਗੁਰੂ ਪ੍ਰਤੀ ਕਿੰਨੀ ਕੁ ਸ਼ਰਧਾ ਭਾਵਨਾ ਬਾਕੀ ਹੈ,ਬੇਸੱਕ ਏਸ ਕੰਮ ਲਈ ਉਹ ਕਾਮਯਾਬ ਵੀ ਰਹੇ। ਉਨਾ ਨੇ ਬਹੁਤ ਪਿੱਛੇ ਰਹਿ ਕੇ ਗਰੀਬ,ਗੈਰਸਿਖ ਅਤੇ ਮਨਮੁੱਖ ਲਾਲਚੀ ਲੋਕਾਂ ਨੂੰ ਏਸ ਸੰਵੇਦਨਸ਼ੀਲ ਮੁੱਦੇ ਲਈ ਖੂਬ ਵਰਤਿਆ।ਬੇਅਦਬੀਆ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਹੋਣ ਵਾਲੇ ਨੁਕਸਾਨ ਦਾ ਬਿੱਲਕੁੱਲ ਪਤਾ ਨਹੀਂ ਕਿ ਬੇਅਦਬੀ ਕਰਨ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ। ਆਖਿਰ ਲੰਮੇ ਸਮੇਂ ਬਾਅਦ ਹੋਈਆ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਗੁਰੂ ਕੇ ਸਿੰਘਾ ਨੇ ਗੁਰੂ ਰਵਾਇਤਾਂ ਨੂੰ ਮੁੜ ਤੋਂ ਸੁਰਜੀਤ ਕਰਦਿਆਂ ਪੰਥ ਵਿਰੋਧੀ ਤਾਕਤਾਂ ਨੂੰ ਇਹ ਸਫਲ ਸੰਦੇਸ਼ ਦੇ ਦਿੱਤਾ ਹੈ ਕਿ ਗੁਰੂ ਬੇਅਦਬੀ ਕਰਨ ਵਾਲੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਵੇਗਾ। ਬੇਸ਼ੱਕ ਸਿੱਖ ਦੁਸ਼ਮਣ ਤਾਕਤਾਂ ਵੱਖਰੇ ਵੱਖਰੇ ਤੌਰ ਤਰੀਕਿਆਂ ਨਾਲ ਕੌਮ ਦਾ ਆਰਥਿਕ, ਮਾਨਸਿਕ, ਸਰੀਰਕ, ਧਾਰਮਿਕ ਨੁਕਸਾਨ ਕਰਨ ਲਈ ਲੰਮੇ ਸਮੇਂ ਤੋਂ ਜੁਟੀਆਂ ਹੋਈਆਂ ਹਨ ਪ੍ਰੰਤੂ ਹੁਣ ਖਾਲਸੇ ਨੇ ਜਾਗ ਖੋਲ ਕੇ ਦੱਸ ਦਿੱਤਾ ਹੈ ਕਿ ਗੁਰੂ ਦੋਖੀ ਬਖਸ਼ਿਆ ਨਹੀਂ ਜਾਵੇਗਾ।
ਜੱਸਾ ਸਿੰਘ ਮਾਣਕੀ
9876968380,
Author: Gurbhej Singh Anandpuri
ਮੁੱਖ ਸੰਪਾਦਕ