ਪਠਾਨਕੋਟ 16 ਅਕਤੂਬਰ (ਸੁਖਵਿੰਦਰ ਜੰਡੀਰ) ਪੁਰਾਣੇ ਸਮੇਂ ਤੋਂ ਹੀ ਭਾਰਤੀ ਡਾਕ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਾਭ ਦੇਸ਼ ਦੇ ਲੋਕਾਂ ਨੂੰ ਹੁੰਦਾ ਆਇਆ ਹੈ । ਅਤੇ ਹੁਣ ਜਦੋਂ ਆਧੁਨਿਕ ਸਮਾਂ ਚੱਲ ਰਿਹਾ ਹੈ ਡਾਕ ਵਿਭਾਗ ਕਈ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹੈ । ਅੱਜ ਸੇਵਾ ਕੇਂਦਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਈ ਸਹੂਲਤਾਂ ਜੋ ਡਾਕ ਘਰਾਂ ਵਿੱਚ ਵੀ ਉਪਲੱਬਧ ਹਨ ,ਅਤੇ ਲੋਕਾਂ ਨੂੰ ਬੜੀ ਆਸਾਨੀ ਨਾਲ ਉਨ੍ਹਾਂ ਸਹੂਲਤਾਂ ਦਾ ਲਾਭ ਡਾਕ ਘਰਾਂ ਤੋਂ ਮਿਲ ਰਿਹਾ ਹੈ । ਭਾਰਤੀ ਡਾਕ ਵਿਭਾਗ ਵੱਲੋਂ ਇਸ ਸਮੇਂ ਪੋਸਟਲ ਵੀਕ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਡਾਕ ਵਿਭਾਗ ਨੂੰ ਹੋਰ ਆਧੁਨਿਕ ਬਣਾਉਣ ਲਈ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਹਨ । ਇਸੇ ਦੇ ਚੱਲਦਿਆਂ ਅੱਜ ਡਾਕ ਘਰ ਪਠਾਨਕੋਟ ਵਿੱਚ ਇਕ ਨਵੀਂ ਸੇਵਾ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਰੱਖਿਆ ਗਿਆ। ਜਿਸ ਦੇ ਤਹਿਤ ਡਾਕਘਰ ਪਠਾਨਕੋਟ ਵਿੱਚ ਮੋਡਰਨ ਪਾਰਸਲ ਡਲਿਵਰੀ ਸੈਂਟਰ ਦਾ ਉਦਘਾਟਨ ਕੀਤਾ ਗਿਆ । ਗੱਲਬਾਤ ਕਰਦੇ ਹੋਏ ਸੀਨੀਅਰ ਸੁਪਰੀਡੈਂਟ ਮਹੇਸ਼ ਚੰਦਰ ਮੀਨਾ ਨੇ ਦੱਸਿਆ, ਕਿ ਜਿਸ ਤਰ੍ਹਾਂ ਨਾਲ ਪਹਿਲਾਂ ਡਾਕੀਏ ਵੱਲੋਂ ਸਾਇਕਲ ਤੇ ਜਾ ਕੇ ਘਰਾਂ ਘਰਾਂ ਵਿੱਚ ਪਾਰਸਲ ਡਿਲੀਵਰੀ ਕੀਤੀ ਜਾਂਦੀ ਸੀ । ਜਿਸ ਨਾਲ ਕਈ ਵਾਰ ਡਿਲੀਵਰੀ ਵਿੱਚ ਦੇਰੀ ਵੀ ਹੋ ਜਾਂਦੀ ਸੀ । ਉਸ ਢੰਗ ਨੂੰ ਖਤਮ ਕਰਦੇ ਹੋਏ ਡਾਕਘਰ ਪਠਾਨਕੋਟ ਵਿੱਚ ਨਵੀਂ ਸਹੂਲਤ ਲਿਆਂਦੀ ਗਈ ਹੈ । ਜਿਸ ਦੇ ਤਹਿਤ ਛੋਟੇ ਵੱਡੇ ਹਰ ਪਾਰਸਲ ਨੂੰ ਪਾਰਸਲ ਡਿਲੀਵਰੀ ਸੈਂਟਰ ਤੋਂ ਚਾਰ ਪਹੀਆ ਵਾਹਨ ਦੁਆਰਾ ਘਰਾਂ ਘਰਾਂ ਤੱਕ ਪਹੁੰਚਾਇਆ ਜਾਵੇਗਾ । ਜਿਸ ਨਾਲ ਸਮੇਂ ਦੀ ਬਚਤ ਵੀ ਹੋਵੇਗੀ ਅਤੇ ਪਾਰਸਲ ਡਲਿਵਰੀ ਵੀ ਸਮੇਂ ਤੇ ਲੋਕਾਂ ਤੱਕ ਪਹੁੰਚੇਗੀ । ਇਸਦੇ ਨਾਲ ਹੀ ਉਨ੍ਹਾਂ ਨੇ ਡਾਕਘਰ ਵਿਚ ਦਿੱਤੀਆਂ ਜਾਣ ਵਾਲੀਆਂ ਹੋਰ ਕਈ ਸੇਵਾਵਾਂ ਬਾਰੇ ਵੀ ਦੱਸਿਆ।
Author: Gurbhej Singh Anandpuri
ਮੁੱਖ ਸੰਪਾਦਕ