ਦੋਰਾਹਾ, 21 ਅਕਤੂਬਰ (ਨਿੱਜੀ ਪੱਤਰਕਾਰ )-ਹਿੰਦੂ ਸਮਾਜ ਦੀ ਬਿਹਤਰੀ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵੱਡਮੁੱਲਾ ਯੋਗਦਾਨ ਪਾਉਣ ਲਈ ਦੋਰਾਹਾ ਦੇ ਨੌਜਵਾਨਾਂ ਨੇ ਹਿੰਦੂ ਸਮਾਜ ਕਲਿਆਨ ਸੰਸਥਾ ਦਾ ਗਠਨ ਕਰਦਿਆ ਅਹਿਦ ਲਿਆ ਕਿ ਉਹ ਹਿੰਦੂ ਸਮਾਜ ਦੀ ਭਲਾਈ ਲਈ ਉਚੇਚੇ ਉਪਰਾਲੇ ਕਰਦੇ ਰਹਿਣਗੇ। ਸ਼ਹਿਰ ਅੰਦਰ ਹਿੰਦੂ ਭਾਈਚਾਰੇ ਦੀਆ ਦਰਪੇਸ਼ ਮੁਸਕਿਲਾਂ ਅਤੇ ਭਾਈਚਾਰਕ ਸਾਂਝ ਨੂੰ ਹੋਰ ਪ੍ਰਪੱਕ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੰਦੀਪ ਪਾਠਕ ਅਤੇ ਸ਼ਿਵੇਕ ਸੂਦ ਨੇ ਕਿਹਾ ਕਿ ਇਨਸਾਨੀਅਤ ਹੀ ਧਰਮ ਹੈ, ਹਰ ਧਰਮ ਦਾ ਸਤਿਕਾਰ ਕਰਨਾ ਹਰ ਵਿਅਕਤੀ ਦਾ ਪਰਮ ਧਰਮ ਹੈ। ਮਹਾਰਿਸ਼ੀ ਬਾਲਮੀਕ ਜੀ ਦੇ ਪ੍ਰਕਾਸ ਦਿਵਸ ਮੌਕੇ ਦੋਰਾਹਾ ਦੇ ਵਾਰਡ ਨੰ. 2 ਵਿੱਚ ਭਗਵਾਨ ਬਾਲਮੀਕ ਮੰਦਰ ਵਿਖੇ ਭਜਨ ਕੀਰਤਨ ਦੇ ਅਯੋਜਿਨ ਸਮਾਗਮ ਸਮੇੰ ਨਗਰ ਕੋਸਲ ਪ੍ਰਧਾਨ ਸੁਦਰਸ਼ਨ ਕੁਮਾਰ ਸਰਮਾ ਵਲੋ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਨਵ ਨਿਯੁਕਤ ਰਾਹੁਲ ਬਡਲਾਨ (ਨੋਈ) ਨੇ ਕਿਹਾ ਕਿ ਜਲਦ ਹੀ ਸੰਸਥਾ ਦੀ ਕਾਰਜਕਾਰਨੀ ਐਲਾਨੀ ਜਾਵੇਗੀ। ਜਿਸ ਵਿਚ ਧਰਮ ਪ੍ਰਤੀ ਅਥਾਹ ਸ਼ਰਧਾਵਾਨ ਵਿਅਕਤੀ ਸ਼ਾਮਿਲ ਕੀਤੇ ਜਾਣਗੇ ਜੋ ਰਾਜਨੀਤੀ ਤੋ ਦੂਰ ਰਹਿ ਕੇ ਮਨੁੱਖਤਾ ਦੀ ਸੇਵਾ ਨੂੰ ਸਮ੍ਰਪਿਤ ਹੋ ਕੇ ਵਿਚਰਨਗੇ। ਬਾਲਮੀਕ ਭਾਈਚਾਰੇ ਵਲੋ ਪ੍ਰਮੁੱਖ ਸ਼ਖਸ਼ੀਅਤਾਂ ਸਨਮਾਨਿਤ ਕੀਤੀਆ ਗਈਆ। ਜਿਨਾ ਵਿਚ ਸੀਨੀਅਰ ਪੱਤਰਕਾਰ ਲਾਲ ਸਿੰਘ ਮਾਂਗਟ, ਮੁਦਿੱਤ ਮਹਿੰਦਰਾ, ਤਰਨ ਆਨੰਦ, ਸੰਦੀਪ ਪਾਠਕ, ਸਿਵੇਕ ਸੂਦ ਸ਼ਾਮਿਲ ਹਨ। ਹਿੰਦੂ ਸਮਾਜ ਕਲਿਆਣ ਸੰਸਥਾ ਦੋਰਾਹਾ ਦੇ ਨਵ ਨਿਯੁਕਤ ਪ੍ਰਧਾਨ ਰਾਹੁਲ ਬਡਲਾਨ ਨੋਈ ਦਾ ਸ਼ਹਿਰ ਦੇ ਨੋਜੁਆਨਾ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੋਸਲ ਪ੍ਰਧਾਨ ਸੁਦਰਸਨ ਕੁਮਾਰ ਪੱਪੂ, ਬੌਬੀ ਤਿਵਾੜੀ, ਰਿੱਕੀ ਬੈਕਟਰ, ਬੋਬੀ ਕਪਿਲਾ, ਰਜੇਸ਼ ਬਡਲਾਨ ਲਾਲੀ, ਪਰਦੀਪ ਕੁਮਾਰ ਦੀਪੂ, ਦਪਿੰਦਰ ਸਿੰਘ ਰਿੰਕੂ, ਸਚਿਨ ਕੁਮਾਰ, ਮੰਟੂ ਆਨੰਦ, ਧਰਮਪਾਲ ਬਾਲੂ, ਰਜਿਟ ਕੁਮਾਰ, ਅਨੂਪ ਕੁਮਾਰ, ਨਰੇਸ਼ ਕੁਮਾਰ, ਅਸ਼ੋਕ ਕੁਮਾਰ, ਰਸ਼ਮ ਕੁਮਾਰ, ਰਾਹੁਲ ਬਾਲੂ, ਵਿੱਕੀ ਮੱਟੂ, ਸੰਜੀਵ ਕੁਮਾਰ ਆਦਿ ਹਾਜਰ ਸਨ।
ਮਹਾਰਿਸ਼ੀ ਬਾਲਮੀਕ ਜੀ ਦੇ ਪ੍ਰਕਾਸ ਦਿਵਸ ਮੌਕੇ, ਨਗਰ ਕੋਸਲ ਪ੍ਰਧਾਨ ਵਲੋ ਪ੍ਰਮੁੱਖ ਸ਼ਖਸ਼ੀਅਤਾਂ ਸਨਮਾਨਿਤ
Author: Gurbhej Singh Anandpuri
ਮੁੱਖ ਸੰਪਾਦਕ