ਜੁਗਿਆਲ 21 ਅਕਤੂਬਰ (ਸੁਖਵਿੰਦਰ ਜੰਡੀਰ )ਆਮ ਆਦਮੀ ਪਾਰਟੀ ਜ਼ਿਲਾ ਜੁਆਇੰਟ ਸਕੈਟਰੀ ਜੀਤ ਲਾਲ ਭੱਟੀ ਅਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਸੂਬਾ ਸਟੇਟ ਜੁਆਇੰਟ ਸਕੈਟਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਿਹਰਾ ਬਦਲ ਲੈਣ ਦੇ ਨਾਲ ਸਿਆਸਤ ਨਹੀਂ ਬਦਲਦੀ ਜੀਤ ਲਾਲ ਭੱਟੀ ਅਤੇ ਸਗਰਾਵਾਲੀ ਨੇ ਪਾਣੀ ਦੇ ਬਿੱਲਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਾਣੀ ਦੇ ਬਿੱਲ ਪਹਿਲੇ ਹੀ ਮੁਆਫ ਕਰ ਦਿੱਤੇ ਗਏ ਸਨ। ਕਾਂਗਰਸ ਸਰਕਾਰ ਦੇ ਆਉਣ ਤੇ ਫਿਰ ਦੁਬਾਰਾ 2017 ਵਿੱਚ ਪਾਣੀ ਦੇ ਬਿੱਲ ਲਾਗੂ ਕਰ ਦਿੱਤੇ ਗਏ ਸਨ ,ਪਰ ਸਾਢੇ ਚਾਰ ਸਾਲ ਤੋਂ ਪਾਣੀ ਦੇ ਬਿੱਲਾਂ ਦਾ ਲੋਕਾਂ ਤੇ ਬੋਝ ਪੈਂਦਾ ਰਿਹਾ। ਅਤੇ ਹੁਣ ਵੋਟਾਂ ਨਜ਼ਦੀਕ ਦੇਖਦੇ ਹੋਏ ਸਰਕਾਰ ਵੱਲੋਂ ਪਾਣੀ ਦੇ ਬਿੱਲ ਮੁਆਫ਼ ਕੀਤੇ ਗਏ ਹਨ ਉਨਾਂ ਬਿੱਲਾਂ ਨੂੰ ਲਾਗੂ ਹੀ ਨਹੀਂ ਸੀ ਕਰਨਾਂ ਚਾਹੀਦਾ, ਉਨਾਂ ਕਿਹਾ ਕੇ ਸਰਕਾਰ ਇਸ ਤਰ੍ਹਾਂ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੀ, ਇਸ ਮੌਕੇ ਤੇ ਜੀਤ ਲਾਲ ਭੱਟੀ ਨੇ ਮੁਲਾਜ਼ਮਾਂ ਦੇ ਸੰਬੰਧ ਵਿੱਚ ਗੱਲ ਕਰਦਿਆਂ ਕਿਹਾ ਕੇ ਮਲਾਜਮ ਆਪਣੇ ਹੱਕਾਂ ਲਈ ਪਿਛਲੇ ਲੰਬੇ ਸਮੇਂ ਤੋ ਹੜਤਾਲਾਂ ਤੇ ਬੈਠੇ ਹੋਏ ਹਨ, ਉਹਨਾਂ ਨੂੰ ਪੇ-ਕਮਿਸ਼ਨ ਦੀ ਰਿਪੋਰਟ ਨਹੀਂ ਦਿੱਤੀ ਜਾ ਰਹੀ, ਮੁਲਾਜ਼ਮਾਂ ਨੂੰ ਬੋਨਸ ਦਿੱਤਾਆਂ ਸਦੀਆ ਬੀਤ ਗਈਆਂ ਹਨ, ਮਹਿੰਗਾਈ ਭੱਤੇ ਦਾ ਕੋਈ ਪਤਾ ਨਹੀਂ ਮੁਲਾਜ਼ਮਾਂ ਨਾਲ ਗਰੀਬ-ਮਾਰ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕੋਈ ਲੋਕਾਂ ਨੂੰ ਆਟਾ ਦੇਣ ਵਾਸਤੇ ਬਿਆਨ ਬਾਜ਼ੀਆਂ ਕਰ ਰਿਹਾ ਹੈ ਤੇ ਕੋਈ ਦਾਲਾਂ ਦੇਣ ਵਾਸਤੇ ਤੇ ਕੋਈ ਪਾਣੀ ਦੇ ਬਿੱਲਾਂ ਨੂੰ ਮਾਫ਼ ਕਰਨ ਲਗਿਆ ਹੋਇਆ ਹੈ, ਉਨ੍ਹਾਂ ਸਿਆਸੀ ਪਾਰਟੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੂਬੇ ਦਾ ਕੋਈ ਭਲਾ ਕਰਨਾ ਚਾਹੁੰਦੇ ਹਨ, ਤਾਂ ਲੋਕਾਂ ਨੂੰ, ਮਦਦ ਨਾ ਦਿਓ, ਨੌਜਵਾਨਾਂ ਨੂੰ ਨੌਕਰੀਆਂ ਦਿਓ ਉਨਾਂ ਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਹੀ ਨਾ ਪਵੇ, ਅਤੇ ਸੂਬੇ ਦਾ ਨੌਜਵਾਨ ਆਪਣੀ ਜ਼ਰੂਰਤ ਨੂੰ ਆਪ ਪੂਰਾ ਕਰੇ ਇਸ ਮੌਕੇ ਤੇ ਗੁਰਨਾਮ ਸਿੰਘ ਬਲਾਕ ਪ੍ਰਧਾਨ,ਸਤਨਾਮ ਸਿੰਘ ਟਾਂਡੀ ਬਲਾਕ ਪ੍ਰਧਾਨ,ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਅਤੇ ਹੋਰ ਆਗੂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ