54 Views
ਭੋਗਪੁਰ 21 ਅਕਤੂਬਰ (ਸੁਖਵਿੰਦਰ ਜੰਡੀਰ )ਸਫਾਈ ਅਭਿਆਨ ਦੇ ਚਲਦਿਆਂ ਅੱਜ ਜੰਗਲਾਤ ਮਹਿਕਮੇ ਵੱਲੋਂ ਭੋਗਪੁਰ ਚੋਲਾਂਗ ਡੀ ਟੀ ਰੋਡ ਦੇ ਨਜ਼ਦੀਕ ਸਫ਼ਾਈ ਕਰਵਾਈ ਗਈ ਹਾਈਵੇ ਦੇ ਨਾਲ ਨਾਲ ਕਾਫੀ ਜੜੀ ਬੂਟੀ ਫੈਲੀ ਹੋਈ ਸੀ ਨੂੰ ਕੱਟ ਰਹੇ ਮੌਕੇ ਤੇ ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਨੇ ਦੱਸਿਆ ਕੇ ਮੁਲਾਜ਼ਮਾਂ ਵੱਲੋਂ ਸਾਰੇ ਹੀ ਡੀ ਟੀ ਰੋਡ ਦੇ ਕਿਨਾਰੇ ਜ਼ਹਿਰੀਲੀ ਬੂਟੀ ਜੋ ਕੇ ਕਾਫੀ ਮਾਤਰਾ ਦੇ ਵਿੱਚ ਫੈਲੀ ਹੋਈ ਹੈ ਨੂੰ ਵੱਢਿਆ ਜਾਵੇਗਾ ਅਤੇ ਜਦ ਤੱਕ ਪੂਰੀ ਤਰ੍ਹਾਂ ਸਫਾਈ ਦਾ ਕੰਮ ਸਮਾਪਤ ਨਹੀਂ ਹੁੰਦਾ ਸਫ਼ਾਈ ਅਭਿਆਨ ਜਾਰੀ ਰਹੇਗਾ ਮੌਕੇ ਤੇ ਅਧਿਕਾਰੀਆਂ ਨੇ ਕਿਹਾ ਕਿ ਫੈਲੀ ਹੋਈ ਜੜੀ ਬੂਟੀ ਦੇ ਨਾਲ ਬਮਾਰੀਆਂ ਤਾਂ ਲੱਗ ਹੀ ਰਹੀਆਂ ਹਨ ਪਰ ਸਫ਼ਾਈ ਰੱਖਣਾ ਹਰ ਇਨਸਾਨ ਦਾ ਮੁੱਢਲਾ ਫਰਜ਼ ਹੈ ਇਸ ਮੌਕੇ ਚਰਨਦਾਸ, ਬਿਸ਼ਨ ਸਿੰਘ, ਸੂਰਤ ਮਸੀਹ, ਪਰੇਮ ਸਿੰਘ, ਸੁਖਦੇਵ ਸਿੰਘ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ