ਭੋਗਪੁਰ 21 ਅਕਤੂਬਰ (ਸੁਖਵਿੰਦਰ ਜੰਡੀਰ )ਸ੍ਰੀ ਹਿਮੈਸੂ ਜੈਨ ਆਈ ਏ ਐਸ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਲੰਧਰ ਵੱਲੋਂ ਦਫਤਰ ਨਗਰ ਕੌਂਸਲ ਭੋਗਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਉਨ੍ਹਾਂ ਵਲੋਂ ਦਫ਼ਤਰ ਸਟਾਫ ਦੀ ਹਾਜ਼ਰੀ ਅਤੇ ਦਫਤਰੀ ਕੰਮਕਾਜ ਵੀ ਚੈੱਕ ਕੀਤੇ ਗਏ, ਇਸ ਉਪਰੰਤ ਉਹਨਾਂ ਵੱਲੋਂ ਨਗਰ ਕੌਂਸਲ ਉੱਪਰ ਦੀ ਐਮ.ਆਰ.ਐਫ ਸੈਡ ਕੰਪੋਸਟ ਪੇਟਸ ਡੰਪ ਸਾਈਡ ਦੀ ਚੈਕਗ ਕੀਤੀ ਅਤੇ ਤਸੱਲੀ ਪ੍ਰਗਟਾਈ ਗਈ ਅਤੇ ਉਨ੍ਹਾਂ ਵੱਲੋਂ ਸ੍ਰੀ ਰਾਮ ਜੀਤ ਕਾਰਜ ਸਾਧਕ ਅਫਸਰ ਅਤੇ ਸਮੂਹ ਦਫ਼ਤਰੀ ਕੰਮਕਾਜ ਦੀ ਵੀ ਪ੍ਰਸੰਸਾ ਕੀਤੀ ਗਈ, ਉਨ੍ਹਾਂ ਵੱਲੋਂ ਨਗਰ ਕੌਂਸਲ ਦੀ ਤਿਆਰ ਕੀਤੀ ਗਈ ਖਾਦ ਆਮ ਪਬਲਿਕ ਅਤੇ ਕਿਸਾਨਾਂ ਵੱਲੋਂ ਆਪਣੇ ਪਾਉਂਦਿਆਂ ਅਤੇ ਫਸਲਾਂ ਲਈ ਖਰੀਦੀ ਜਾਂਦੀ ਹੈ ਉਨਾਂ ਵੱਲੋਂ ਇਸ ਖਾਦ ਦੀ ਗੁਣਵਤਾ ਚੈੱਕ ਕਰਵਾਉਣ ਲਈ ਸੈਂਪਲ ਲਿਆ ਗਿਆ ਅਤੇ ਯੂਨੀਵਰੈਸਟੀ ਵੱਲੋਂ ਇਸ ਦੀ ਚੈਕਿੰਗ ਕਰਵਾਈ ਗਈ ਇਸ ਮੌਕੇ ਤੇ ਸ੍ਰੀ ਲਵਕੇਸ਼ ਕੁਮਾਰ ਲੇਖਾਕਾਰ ,ਸ੍ਰੀ ਜਸਵਿੰਦਰ ਸਿੰਘ, ਸ੍ਰੀ ਅਭਿਸ਼ੇਕ ਮਹਾਜਨ, ਸ੍ਰੀ ਕੁਲਦੀਪ ਸਿੰਘ ਛਿੱਬਰ, ਸ੍ਰੀ ਰੋਹਿਤ, ਸ੍ਰੀ ਪਰਮਵੀਤ ਸਿੰਘ, ਸ੍ਰੀ ਰਾਜ ਕੁਮਾਰ, ਸ੍ਰੀ ਸੁਰੇਸ਼ ਕੁਮਾਰ ਅਤੇ ਦਫਤਰੀ ਸਟਾਫ਼ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ