ਭੋਗਪੁਰ 21. ਅਕਤੂਬਰ (ਸੁਖਵਿੰਦਰ ਜੰਡੀਰ) ਸ੍ਰੀ ਹਿਮੈਸੂ ਜੈਨ ਆਈ ਏ ਐਸ ਮਾਨਯੋਗ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਲੰਧਰ ਵੱਲੋਂ ਨਗਰ ਕੌਂਸਲ ਭੋਗਪੁਰ ਦੇ ਖੇਡ ਸਟੇਡੀਅਮ ਦਾ ਦੌਰਾ ਕੀਤਾ ਗਿਆ ਅਤੇ ਨਗਰ ਕੌਂਸਲ ਭੋਗਪੁਰ ਦੇ ਖੇਡ ਸਟੇਡੀਅਮ ਦੇ ਵਿਚ ਖੇਡ ਰਹੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਦੌਰਾਨ ਸ੍ਰੀ ਕਮਲਜੀਤ ਸਿੰਘ ਡੱਲੀ ਪ੍ਰਧਾਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਵਲੋ ਵਿਸਥਾਰਪੂਰਵਕ ਦੱਸਿਆ ਗਿਆ, ਉਨ੍ਹਾਂ ਕਿਹਾ ਕਿ ਇਸ ਜਗਾ ਤੇ ਉੱਪਰ ਕਾਫੀ ਲੰਬੇ ਸਮੇਂ ਤੋਂ ਕੂੜੇ ਦੇ ਢੇਰ ਲੱਗੇ ਹੋਇਆ ਕਰਦੇ ਸਨ ਅਤੇ ਨਗਰ ਕੌਂਸਲ ਭੋਗਪੁਰ ਵੱਲੋ ਇਸ ਜਗਾ ਤੇ ਸਟੇਡੀਅਮ ਪਾਸ ਕਰਵਾਇਆ ਗਿਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਸ੍ਰੀ ਰਾਮ ਜੀਤ ਕਾਰਜ ਸਾਧਕ ਅਫਸਰ ਅਤੇ ਸਮੂਹ ਨਗਰ ਕੌਂਸਲਰ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕੀਤੀ ਗਈ ਇਸ ਮੌਕੇ ਤੇ ਖੇਡ ਸਟੇਡੀਅਮ ਕੋਚ ਸਹਿਬਾਨ ਸ੍ਰੀ ਨਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਵੀ ਹਾਜਰ ਸਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਦੇ ਸ੍ਰੀ ਈ.ਓ ਸਾਹਿਬ ਸ੍ਰੀ ਰਾਮ ਜੀਤ ਖੁਦ ਵੀ ਖਿਡਾਰੀ ਹਨ, ਅਤੇ ਕਮਲਜੀਤ ਸਿੰਘ ਡੱਲੀ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਵੱਲੋਂ ਵੀ ਖੇਡ ਸਟੇਡੀਅਮ ਲਈ ਕਾਫੀ ਮਦਦ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਵਿੱਚ ਕਈ ਖੇਡ ਰਹੇ ਖਿਡਾਰੀ ਸਟੇਟ ਲੈਵਲ ਅਤੇ ਨੈਸ਼ਨਲ ਲੈਵਲ ਤੇ ਖੇਡ ਚੁੱਕੇ ਹਨ ਇਸ ਮੌਕੇ ਤੇ ਰਾਮਜੀਤ ਕਾਰਜਸਾਧਕ ਅਫਸਰ,ਕਮਲਜੀਤ ਸਿੰਘ ਡੱਲੀ, ਨਰਿੰਦਰ ਸਿੰਘ ਕੋਚ,ਭੁਪਿੰਦਰ ਸਿੰਘ ਕੋਚ, ਨਰੇਸ਼ ਕੁਮਾਰ ਕੋਚ,ਕਸ਼ਮੀਰ ਸਿੰਘ ਕਸਵੇ ਵਾਲੇ, ਮਹਿੰਦਰਪਾਲ ਸਿੰਘ, ਲਵਕੇਸ਼ ਕੁਮਾਰ, ਜਸਵਿੰਦਰ ਸਿੰਘ,ਅਸ਼ੋਕ ਮਹਾਜਨ, ਕੁਲਦੀਪ ਸਿੰਘ ਛਿੱਬਰ,ਪਰਮਵੀਰ ਸਿੰਘ, ਰਾਜ ਕੁਮਾਰ, ਸੁਰੇਸ਼ ਕੁਮਾਰ ਆਦਿ ਹਾਜਰ ਸਨ