Home » ਕਿਸਾਨ ਮੋਰਚਾ » ਕਿਸਾਨਾ ਨੂੰ ਮੰਡੀਆਂ ਚ ਰੋਲਣ ਦੇ ਵਿਰੋਧ ਚ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਐੱਸ ਡੀ ਐੱਮ ਦਫ਼ਤਰਾਂ ਅੱਗੇ 28 ਅਕਤੂਬਰ ਨੂੰ ਦਿੱਤੇ ਜਾਣਗੇ ਧਰਨੇ ਸਭਰਾ, ਸਿੱਧਵਾਂ

ਕਿਸਾਨਾ ਨੂੰ ਮੰਡੀਆਂ ਚ ਰੋਲਣ ਦੇ ਵਿਰੋਧ ਚ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਐੱਸ ਡੀ ਐੱਮ ਦਫ਼ਤਰਾਂ ਅੱਗੇ 28 ਅਕਤੂਬਰ ਨੂੰ ਦਿੱਤੇ ਜਾਣਗੇ ਧਰਨੇ ਸਭਰਾ, ਸਿੱਧਵਾਂ

47 Views

ਤਰਨ ਤਾਰਨ 23 ਅਕਤੂਬਰ (ਇਕਬਾਲ ਸਿੰਘ ਵੜਿੰਗ)ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿਲਾ ਤਰਨਤਾਰਨ ਦੀ ਮੀਟਿੰਗ ਅੱਜ ਗੁਰਦੁਆਰਾ ਬਾਬਾ ਕਾਹਨ ਸਿੰਘ ਦੇ ਅਸਥਾਨ ਪਿੱਦੀ ਵਿਖੇ ਸ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸਭਰਾ ਹਰਪ੍ਰੀਤ ਸਿੰਘ ਸਿੱਧਵਾਂ ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਮੋਦੀ ਸਰਕਾਰ ਦੀ ਐੱਮ ਐੱਸ ਪੀ ਦੀ ਗਰੰਟੀ ਕਾਨੂੰਨ ਦੀ ਫੂਕ ਓਦੋਂ ਨਿਕਲੀ ਜਦੋਂ ਕੇਂਦਰ ਸਰਕਾਰ ਦੀ ਖਰੀਦ ਏਜੰਸੀ ਐੱਫ ਸੀ ਆਈ ਨੇ ਝੋਨਾ ਖਰੀਦਣ ਤੋਂ ਨਾਂਹ ਕਰ ਦਿੱਤੀ ਅਤੇ ਪੰਜਾਬ ਦੀਆਂ ਏਜੰਸੀਆਂ ਵੀ ਝੋਨਾ ਖਰੀਦਣ ਵਿੱਚ ਆਨਾ ਕਾਨੀ ਕਰ ਰਹੀਆਂ ਹਨ । ਕਿਸਾਨ ਮੰਡੀ ਵਿੱਚ ਆਪਣੀ ਫਸਲ ਲੈਕੇ ਖਰੀਦ ਦੀ ਉਡੀਕ ਵਿਚ ਬੈਠੇ ਹਨ। ਸ਼ੈਲਰ ਮਾਲਕ ਵੀ ਕਿਸਾਨ ਦੀ ਲੁੱਟ ਕਰ ਰਹੇ ਹਨ ਆਪਣੀ ਮਨ ਮਰਜ਼ੀ ਦੇ ਰੇਟ ਤੈਅ ਕਰ ਰਹੇ ਹਨ। ਜਥੇਬੰਦੀ ਨੇ ਮੀਟਿੰਗ ਚ ਮਤਾ ਪਾਸ ਕੀਤਾ ਕਿ ਜੇਕਰ ਸਰਕਾਰ ਨੇ ਕਿਸਾਨਾ ਦਾ ਝੋਨਾ ਛੇਤੀ ਨਾ ਚੁੱਕਿਆ ਤਾਂ 28 ਅਕਤੂਬਰ ਤੋਂ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਐੱਸ ਡੀ ਐੱਮ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਦਿਆਲ ਸਿੰਘ ਮੀਆਵਿੰਡ ਮੁਖਤਿਆਰ ਸਿੰਘ ਬਿਹਾਰੀ ਪੁਰ ਮਨਜਿੰਦਰ ਸਿੰਘ ਗੋਹਲਵੜ ਸਲਵਿੰਦਰ ਸਿੰਘ ਜੀਓਬਾਲਾ ਗੁਰਜੀਤ ਸਿੰਘ ਗੰਡੀਵਿੰਡ ਧੰਨਾ ਸਿੰਘ ਲਾਲੂਘੁੱਮਣ ਕੁਲਵੰਤ ਸਿੰਘ ਭੈਲ ਹਰਬਿੰਦਰ ਜੀਤ ਸਿੰਘ, ਕੰਗ, ਬੀਬੀ ਰਣਜੀਤ ਕੌਰ ਕੱਲਾ, ਅਜੀਤ ਸਿੰਘ ਚੱਬਾ ਬਲਵਿੰਦਰ ਸਿੰਘ ਚੋ੍ਹਲਾ ਮੇਹਰ ਸਿੰਘ ਤਲਵੰਡੀ, ਕੁਲਵੰਤ ਸਿੰਘ ਭੈਲ, ਗੂਰਭੇਜ ਸਿੰਘ ਧਾਲੀਵਾਲ ਨਿਰੰਜਣ ਸਿੰਘ ਬਗਰਾੜੀ ਮਹਿਲ ਸਿੰਘ, ਮਾੜੀਮੇਘਾ ਆਦਿ ਆਗੂ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?