ਭੋਗਪੁਰ 23 (ਸੁਖਵਿੰਦਰ ਜੰਡੀਰ) ਲਖੀਮਪੁਰ ਖੀਰੀ ਵਿਚ ਸ਼ਹੀਦ ਕੀਤੇ ਗਏ 4 ਕਿਸਾਨ ਅਤੇ 1 ਪੱਤਰਕਾਰ ਸ਼ਹੀਦ ਹੋਇਆ ਦੀਆਂ ਅਸਤੀਆਂ ਕਲਸ਼ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਸੰਗਤਾਂ ਕੋਲ ਲਜਾਇਆ ਗਿਆ, ਹਲਕਾ ਆਦਮਪੁਰ ਦੇ ਭੋਗਪੁਰ ਵਿੱਚ ਪਹੁੰਚੇ ਕਿਸਾਨ ਯੂਨੀਅਨ ਕਾਦੀਆਂ ਬਲਾਕ ਭੋਗਪੁਰ ਦੇ ਪ੍ਰਧਾਨ ਅਮਰਜੀਤ ਸਿੰਘ ਚੋੋਲਾਂਂਗ ਅਤੇ ਉਹਨਾਂ ਦੀ ਜੱਥੇਬੰਦੀ ਦੇ ਆਗੂ ਕੁਲਵੰਤ ਸਿੰਘ ਮਾਣਕਰਾਏ, ਗੁਰਦੀਪ ਸਿੰਘ ਸਿੱਧੂ ਚੱਕ ਝੰਡੂ, ਭਨਜੀਤ ਸਿੰਘ ਪਚਰੰਗਾ, ਭੁਪਿੰਦਰ ਸਿੰਘ ਬਿੰਪਾਲਕੇ, ਗੁਰਬਚਨ ਸਿੰਘ, ਜਸਵਿੰਦਰ ਸਿੰਘ ਖਾਲਸਾ, ਲਭਜੀਤ ਸਿੰਘ, ਗੁਰਦੀਪ ਸਿੰਘ,ਮੈਡਮ ਕੁਲਵੀਰ, ਕੌਰ, ਜਸਵੀਰ ਸਿੰਘ ਡੱਲਾ,ਦੀਦਾਰ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ, ਸੁਖਜੀਤ ਸਿੰਘ,ਗੁਰਮੁੱਖ ਸਿੰਘ ਅਤੇ ਇਲਾਕੇ ਦੀਆਂ ਹੋਰ ਸੰਗਤਾਂ ਵੱਲੋਂ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਕਲਸ਼ ਸਮੇਂ ਪ੍ਰਭੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਸ਼ਹੀਦ ਹੋਏ ਕਿਸਾਨ ਅਤੇ ਪੱਤਰਕਾਰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਜ਼ੋਈ ਕੀਤੀ ਅਮਰਜੀਤ ਸਿੰਘ ਚੋਲਾਂਗ ਨੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਿਆਂ ਕਿਹਾ ਸ਼ਹੀਦ ਹੋਏ ਕਿਸਾਨ ਅਤੇ ਪੱਤਰਕਾਰ ਨੂੰ ਇਨਸਾਫ਼ ਦੋਵੇਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਵੇ ਇਸ ਮੌਕੇ ਤੇ ਭੋਗਪੁਰ ਇਲਾਕੇ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਗੁਰੂ ਨਾਨਕ ਖਾਲਸਾ ਕਾਲਜ ਲੋਹਾਰਾਂ ਚਾੜੜਕੇ ਭੋਗਪੁਰ ਦੇ ਵਿਦਿਆਰਥੀ ਅਤੇ ਹੋਰ ਸੰਗਤਾਂ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ