ਸ਼ਾਹਪੁਰਕੰਢੀ 23 ਅਕਤੂਬਰ ( ਸੁਖਵਿੰਦਰ ਜੰਡੀਰ )- ਸ਼ਾਹਪੁਰ ਕੰਢੀ ਟਾਊਨਸ਼ਿਪ ਦੀ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਮੁੱਢਲੀਆਂ ਸਹੂਲਤਾਂ ਜੋ ਡੈਮ ਪ੍ਰਸ਼ਾਸਨ ਵੱਲੋਂ ਇਸ ਮਾਰਕੀਟ ਨੂੰ ਬਣਾਉਣ ਸਮੇਂ ਦੁਕਾਨਦਾਰ ਨੂੰ ਦੇਣ ਲਈ ਕਿਹਾ ਗਿਆ ਸੀ ਪਰ ਕ੍ਰਿਸ਼ਨਾ ਮਾਰਕੀਟ ਨੂੰ ਬਣਿਆ ਕਿੰਨਾ ਸਮਾਂ ਬੀਤ ਗਿਆ ਪਰ ਡੈਮ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਇਸ ਮਾਰਕੀਟ ਵਿੱਚ ਉਪਲੱਬਧ ਨਹੀਂ ਹੋਈਆਂ ਸਨ ਜਿਸ ਨੂੰ ਲੈ ਕੇ ਅਕਸਰ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰਾਂ ਵਿੱਚ ਰੋਸ ਬਣਿਆ ਰਹਿੰਦਾ ਸੀ ਜੇਕਰ ਥੋੜ੍ਹੀ ਜਿਹੀ ਵੀ ਬਰਸਾਤ ਹੁੰਦੀ ਸੀ ਤਾ ਕ੍ਰਿਸ਼ਨਾ ਮਾਰਕੀਟ ਪੂਰੀ ਤਰ੍ਹਾਂ ਨਾਲ ਚਿੱਕੜ ਗਾਰੇ ਨਾਲ ਭਰ ਜਾਂਦੀ ਸੀ ਤੇ ਹੋਰ ਵੀ ਕਈ ਬੁਨਿਆਦੀ ਸਹੂਲਤਾਂ ਜੋ ਡੈਮ ਪ੍ਰਸ਼ਾਸਨ ਨੇ ਇੱਥੇ ਉਪਲਬਧ ਨਹੀਂ ਕਰਵਾਈਆਂ ਸਨ ਜਿਸ ਲਈ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰ ਅਕਸਰ ਡੈਮ ਪ੍ਰਸ਼ਾਸਨ ਦੇ ਵਿਰੋਧ ਚ ਰੋਸ ਕਰਦੇ ਰਹਿੰਦੇ ਸਨ ਪਰ ਹੁਣ ਡੈਮ ਪ੍ਰਸ਼ਾਸਨ ਨੇ ਕ੍ਰਿਸ਼ਨਾ ਮਾਰਕੀਟ ਵਿਚ ਜਲਦ ਹੀ ਬੁਨਿਆਦੀ ਸਹੂਲਤਾਂ ਨੂੰ ਉਪਲੱਬਧ ਕਰਵਾਉਣ ਦਾ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਹੈ ਇਸ ਗੱਲ ਬਾਰੇ ਦੱਸਦੇ ਹੋਏ ਕ੍ਰਿਸ਼ਨਾ ਮਾਰਕੀਟ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਨਾਲ ਗੱਲਬਾਤ ਹੋਈ ਹੈ ਜਿਥੇ ਕਿ ਮੁੱਖ ਇੰਜਨੀਅਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਿਨ੍ਹਾਂ ਬੁਨਿਆਦੀ ਸਹੂਲਤਾਂ ਨੂੰ ਦੇਣ ਦਾ ਡੈਮ ਪ੍ਰਸ਼ਾਸਨ ਨੇ ਵਾਅਦਾ ਕੀਤਾ ਹੈ ਉਹ ਜਲਦ ਹੀ ਕ੍ਰਿਸ਼ਨਾ ਮਾਰਕੀਟ ਨੂੰ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ ਤੇ ਲਗਪਗ ਇੱਕ ਮਹੀਨੇ ਵਿੱਚ ਹੀ ਕ੍ਰਿਸ਼ਨਾ ਮਾਰਕੀਟ ਵਿੱਚ ਵਿਕਾਸ ਲਈ ਕੰਮ ਕੀਤਾ ਜਾਵੇਗਾ ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਬਿੱਟੂ ਨੇ ਡੈਮ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡੈਮ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰ ਆਪਣਾ ਕੰਮਕਾਜ ਵਧੀਆ ਢੰਗ ਨਾਲ ਚਲਾ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰ ਰਹੇ ਹਨ
Author: Gurbhej Singh Anandpuri
ਮੁੱਖ ਸੰਪਾਦਕ