ਸ਼ਾਹਪੁਰਕੰਢੀ 24 ਅਕਤੂਬਰ (ਸੁਖਵਿੰਦਰ ਜੰਡੀਰ)- ਕੋਰੋਨਾ ਕਾਲ ਦੇ ਲੰਬੇ ਸਮੇਂ ਤੋਂ ਬਾਅਦ ਹੁਣ ਜਦੋਂ ਇਸ ਬਿਮਾਰੀ ਦਾ ਪ੍ਰਭਾਵ ਘਟ ਗਿਆ ਹੈ । ਅਤੇ ਆਮ ਜਨਜੀਵਨ ਹੌਲੀ ਹੌਲੀ ਪਟੜੀ ਤੇ ਆ ਰਿਹਾ ਹੈ ਜੇ ਗੱਲ ਕਰੀਏ ਵਪਾਰੀ ਵਰਗ ਦੀ ਤਾਂ ਵਪਾਰ ਵਿਚ ਵੀ ਹੁਣ ਹੌਲੀ ਹੌਲੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਅਤੇ ਤਿਉਹਾਰਾਂ ਦੇ ਚਲਦਿਆਂ ਦੁਕਾਨਦਾਰਾਂ ਵਲੋਂ ਆਪਣੇ ਕੰਮ ਧੰਦੇ ਨੂੰ ਵਧਾਉਣ ਦੇ ਨਾਲ ਨਾਲ ਕਈ ਨਵੇਂ ਕੰਮ ਵੀ ਸ਼ੁਰੂ ਕੀਤੇ ਜਾ ਰਹੇ ਹਨ । ਇਸੇ ਤਰ੍ਹਾਂ ਦੀ ਹੀ ਇੱਕ ਸ਼ੁਰੂਆਤ ਸੈਲੀ ਰੋਡ ਤੇ ਕਰਨ ਭਾਟੀਆ ਵੱਲੋਂ ਦਾ ਮੇਕਅਪ ਸਟੂਡੀਓ ਸੈਲੂਨ ਅਤੇ ਅਕੈਡਮੀ ਦੀ ਕੀਤੀ ਗਈ ਹੈ । ਜਿਸ ਦਾ ਉਦਘਾਟਨ ਪਠਾਨਕੋਟ ਦੇ ਡਿਪਟੀ ਮੇਅਰ ਵਿਕਰਮ ਮਹਾਜਨ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ । ਗੱਲਬਾਤ ਕਰਦੇ ਹੋਏ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਦੱਸਿਆ , ਕਿ ਕਰਨ ਭਾਟੀਆ ਜੋ ਪਹਿਲਾਂ ਇੱਕ ਛੋਟਾ ਸਲੂਨ ਚਲਾਉਂਦੇ ਸਨ ਪਰ ਕਰਨ ਭਾਟੀਆ ਦੇ ਵਿਵਹਾਰ ਤੇ ਗਾਹਕਾਂ ਦੇ ਪਿਆਰ ਸਦਕਾ ਅੱਜ ਉਨ੍ਹਾਂ ਨੇ ਇਕ ਵੱਡੇ ਪੱਧਰ ਤੇ ਮੇਕਅੱਪ ਸਟੂਡੀਓ ਸੈਲੂਨ ਅਤੇ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ । ਇਸ ਮੌਕੇ ਉਨ੍ਹਾਂ ਕਰਨ ਭਾਟੀਆ ਨੂੰ ਵਧਾਈ ਦਿੱਤੀ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ,ਕਿ ਉਹ ਇੱਕ ਵਾਰ ਦਾ ਮੇਕਅੱਪ ਸਟੂਡੀਓ ਸੈਲੂਨ ਅਤੇ ਅਕੈਡਮੀ ਵਿਚ ਜ਼ਰੂਰ ਆਉਣ ਅਤੇ ਇਨ੍ਹਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਾਭ ਲੈਣ ਇਸ ਮੌਕੇ ਉਥੇ ਗੌਰਵ ਗੁਪਤਾ ਮਨੀ ਰੋਹਿਤ ਭਾਟੀਆ ਦੀਕਸ਼ਾ ਸਿਮਰਨ ਵੰਸ਼ਿਕਾ ਪ੍ਰੀਤੀ ਮਨੂ ਸ਼ਿਲਪਾ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ