ਤਰਨ ਤਾਰਨ 24 ਅਕਤੂਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿਲਾ ਤਰਨਤਾਰਨ ਦੀ ਕੋਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਕਾਹਨ ਸਿੰਘ ਪਿੱਦੀ ਵਿਖੇ ਸ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਖਦੇ ਮਸਲੇ ਵਿਚਾਰੇ ਗਏ ਜਿਵੇਂ ਕਿ ਝੋਨੇ ਦੀ ਫ਼ਸਲ ਤੇ ਬੇਮੌਸਮੀ ਬਰਸਾਤ ਦੇ ਨਾਲ ਗੜੇਮਾਰੀ ਨੇ ਖੜੋਤੀ ਹੋਈ ਫ਼ਸਲ ਦਾ ਨੁਕਸਾਨ ਕੀਤਾ ਉਥੇ ਮੰਡੀ ਵਿੱਚ ਵਿਕਣ ਆਈਂ ਫ਼ਸਲ ਦਾ ਮੀਂਹ ਨਾਲ ਭਾਰੀ ਨੁਕਸਾਨ ਹੋਇਆ ਹੈ।ਇਸ ਤੋਂ ਪਹਿਲਾਂ ਵੀ ਨਮੀ ਦੇ ਨਾਮ ਤੇ ਕਿਸਾਨ ਦੀ ਫ਼ਸਲ ਰੋਲੀ ਜਾ ਰਹੀ ਹੈ ਕਿਸਾਨ ਮਜ਼ਦੂਰ ਜਥੇਬੰਦੀ ਨੇ ਫੈਸਲਾ ਕੀਤਾ ਕਿ 26 ਅਕਤੂਬਰ ਨੂੰ ਜ਼ਿਲਾ ਹੈੱਡ ਕੁਆਰਟਰਾ ਤੇ ਧਰਨੇ ਦਿੱਤੇ ਜਾਣਗੇ ਸਰਕਾਰ ਕੋਲੋ ਜੋਗ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ।ਇਸ ਦਿਨ ਹੀ ਦਿੱਲੀ ਦੇ ਬਾਰਡਰਾਂ ਤੇ ਬੈਠਿਆ 11ਮਹਨੇ ਹੋ ਜਾਣੇ ਹਨ । ਜ਼ਿਲਾ ਹੈੱਡ ਕੁਆਰਟਰ ਤੇ ਹੀ ਮੋਦੀ ਸਰਕਾਰ ਦੇ ਪਿੱਟ ਸਿਆਪੇ ਕੀਤੇ ਜਾਣਗੇ । ਸ਼ਹੀਦਾਂ ਨੂੰ ਭਾਵ ਪੂਰਵਕ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ਇਸ ਮੋਕੇ ਹਰਪ੍ਰੀਤ ਸਿੰਘ ਸਿੱਧਵਾਂ ਸਤਨਾਮ ਸਿੰਘ ਮਾਣੋਚਾਹਲ ਫਤਿਹ ਸਿੰਘ ਪਿੱਦੀ ਇਕਬਾਲ ਸਿੰਘ ਵੜਿੰਗ ਧੰਨਾ ਸਿੰਘ ਲਾਲੂਘੁੱਮਣ ਸਲਵਿੰਦਰ ਸਿੰਘ ਜੀਓਬਾਲਾ ਮੇਹਰ ਸਿੰਘ ਤਲਵੰਡੀ ਅਜੀਤ ਸਿੰਘ ਚੰਬਾ ਦਿਆਲ ਸਿੰਘ ਮੀਆਵਿੰਡ ਹਰਬਿੰਦਰ ਜੀਤ ਸਿੰਘ ਕੰਗ ਕੁਲਵੰਤ ਸਿੰਘ ਭੈਲ ਬੀਬੀ ਰਣਜੀਤ ਕੌਰ ਕੱਲਾ ਆਦਿ ਆਗੂ ਹਾਜਰ ਸਨ