ਕਾਂਗਰਸੀ ਉਮੀਦਵਾਰ ਲਈ ਬਣ ਸਕਦਾ ਗਲੇ ਦੀ ਹੱਡੀ!
ਬਾਘਾਪੁਰਾਣਾ,24ਅਕਤੂਬਰ (ਰਾਜਿੰਦਰ ਸਿੰਘ ਕੋਟਲਾ ):ਗਰਮੀ ਤੋਂ ਬਾਅਦ ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਜਦ ਕਿ ਮੱਛਰ ਦਾ ਹੋਣਾ ਸੁਭਾਵਕ ਹੈ ਸਿਹਤ ਵਿਭਾਗ ਵੀ ਹੋਕਾ ਦੇ ਰਿਹਾ ਹੈ ਕਿ ਡੇਂਗੂ ਮੱਛਰ ਤੋਂ ਬਚਨ ਲਈ ਸਾਫ-ਸਫਾਈ ਅਤੇ ਪਾਣੀ ਵਗੈਰਾ ਖੜ੍ਹਨ ਤੋਂ ਪੂਰੀ ਤਰ੍ਹਾਂ ਸਾਵਧਾਨ ਰਹੋ।ਘਰਾਂ ‘ਚ ਸਾਫ ਸਫਾਈ ਰੱਖਣਾਂ ਤਾਂ ਘਰ ਮਾਲਕਾਂ ਦਾ ਫਰਜ ਹੈ ਬਾਕੀ ਸ਼ਹਿਰ ਅੰਦਰ ਸਾਫ-ਸਫਾਈ ਰੱਖਣਾ ਨਗਰ ਕੌਸਲ ਦਾ ਕੰਮ ਹੈ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਡੇਂਗੂ ਵਰਗੀ ਭਿਆਨਕ ਬੀਮਾਰੀ ਤੋਂ ਬਚਾਇਆ ਜਾ ਸਕੇ ਪਰ ਲਗਦਾ ਬਾਘਾਪੁਰਾਣਾ ਨਗਰ ਕੌਸਲ ਨੇ ਇਸ ਪਾਸੇ ਤੋਂ ਬਿਲਕੁਲ ਹੀ ਟਾਲਾ ਵੱਟਿਆ ਹੋਇਆ ਹੈ।ਸਵੱਛ ਭਾਰਤ ਮਹਿੰਮ ਦਾ ਮੂੰਹ ਚਿੜਾ ਰਹੀ ਹੈ ਜਿਸ ਦੀ ਤਾਜਾ ਮਿਸਾਲ ਨਗਰ ਕੌਸਲ ਵਾਰਡ ਨੰਬਰ 09 ਤੋਂ ਸਾਫ ਝਲਕਦੀ ਹੈ।ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਨਾਲਾ ਟੁੱਟ ਕੇ ਗੰਦੇ ਪਾਣੀ ਨਾਲ ਨੱਕੋ-ਨੱਕ ਭਰਿਆ ਵੱਡਾ ਪਲਾਂਟ ਡੇਂਗੂ ਨੂੰ ਸੱਦਾ ਦੇ ਰਿਹਾ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਗਭਗ 20 ਦਿਨ ਤੋਂ ਗੰਦੇ ਪਾਣੀ ਨਾਲ ਨੱਕੋ-ਨੱਕ ਭਰੇ ਖਾਲੀ ਪਲਾਂਟ ਨਾਲ ਨਗਰ ਕੌਸਲ ਦਾ ਬਿਲਕੁਲ ਵੀ ਧਿਆਨ ਨਹੀਂ ਜੋ ਕਿ ਵਾਰਡ ਨੰਬਰ 09 ਦੇ ਨਾਲ-ਨਾਲ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਡੇਂਗੂ ਦੀ ਲਪੇਟ ‘ਚ ਲਿਆਉਣ ਲਈ ਤਿਆਰ ਹੈ। ਇਸਦੇ ਨਾਲ-ਨਾਲ ਸਮੁੱਚੇ ਸ਼ਹਿਰ ‘ਚ ਸਫਾਈ ਪੱਖੋ ਮਾੜਾ ਹਾਲ ਹੈ ਅਤੇ ਨਗਰ ਕੌਸਲ ਵੱਲੋਂ ਅਜੇ ਤੱਕ ਸ਼ਹਿਰ ‘ਚ ਮੱਛਰ ਵੀ ਨਹੀਂ ਮਾਰਿਅ ਗਿਆ ।ਨਗਰ ਕੌਸਲ ਵੱਲੋਂ ਆਪਣੇ ਬਣਦੇ ਫਰਜਾਂ ਤੋਂ ਧਾਰਿਆ ਢੀਠਪੁਣਾ ਜਿੱਥੇ ਸ਼ਹਿਰ ਨਿਵਾਸੀਆਂ ਨੂੰ ਪਰੇਸ਼ਾਨੀਆਂ ਖੜੀਆਂ ਕਰਦਾ ਹੈ ਉੱਥੇ ਕਾਂਗਰਸੀ ਉਮੀਦਵਾਰ ਲਈ ਆਉਣ ਵਾਲੀਆਂ ਚੋਣਾਂ ‘ਚ ਗਲੇ ਦੀ ਹੱਡੀ ਬਣ ਸਕਦੀ ਹੈ ਕਿਉਂਕਿ ਕਿ ਕਾਂਗਰਸ ਪਾਰਟੀ ਨੂੰ ਜਿਤਾਉਣ ਵਾਲਾ ਸ਼ਹਿਰ ਹੀ ਹੁੰਦਾ ਹੈ।ਲੋਕਾਂ ਨੇ ਡੀ ਸੀ,ਮੋਗਾ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਹ ਆਪਣੇ ਪੱਧਰ ‘ਤੇ ਸਾਰੇ ਤਾਣੇ-ਬਾਣੇ ਦੀ ਜਾਂਚ ਕਰਵਾ ਕੇ ਨਗਰ ਕੌਸਲ ਨੂੰ ਬਣਦੇ ਫਰਜਾਂ ਲਈ ਪਾਬੰਦ ਕਰੇ।
ਜਦ ਇਸ ਸਬੰਧੀ ਵਾਰਡ ਨੰਬਰ 09 ਦੇ ਐਮ ਸੀ ਅਤੇ ਉਨ੍ਹਾਂ ਦੇ ਪਤੀ ਨਾਲ ਫੋਨ ‘ਤੇ ਵਾਰ-ਵਾਰ ਸੰਪਰਕ ਕਰਨ ‘ਤੇ ‘ਤੇ ਫੋਨ ਨਹੀਂ ਚੁੱਕਿਆ ।
ਵਾਰਡ ਨੰਬਰ 09 ‘ਚ ਖੜ੍ਹਾ ਗੰਦਾ ਪਾਣੀ ਅਤੇ ਸ਼ਹਿਰ ਦੇ ਹੋਰ ਵਾਰਡ ਦਾ ਨਾਲਾ ਨੱਕੋ-ਨੱਕ ਗੰਦ ਨਾਲ ਭਰਿਅਾ।