ਸ਼ਾਹਪੁਰਕੰਡੀ 24 ਅਕਤੂਬਰ (ਸੁਖਵਿੰਦਰ ਜੰਡੀਰ) ਪਿਛਲੇ ਕੁਝ ਸਾਲਾਂ ਤੋਂ ਧਾਰ ਇਲਾਕੇ ਵਿਚ ਬਾਘ ਦੀ ਆਵਾਜ਼ ਸੁਣਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ ਜਿਸ ਲਈ ਲੋਕਾਂ ਵਿਚ ਅਕਸਰ ਦਹਿਸ਼ਤ ਵੀ ਬਣੀ ਹੋਈ ਸੀ ਬੀਤੇ ਸਾਲ ਵੀ ਧਾਰ ਇਲਾਕੇ ਵਿੱਚ ਲੋਕਾਂ ਵੱਲੋਂ ਬਾਘ ਦੀ ਆਵਾਜ਼ ਸੁਣਨ ਨੂੰ ਲੈ ਕੇ ਵਣ ਵਿਭਾਗ ਨੂੰ ਦੱਸਿਆ ਗਿਆ ਸੀ ਜਿਸ ਉਤੇ ਵਣ ਵਿਭਾਗ ਵੱਲੋਂ ਹਰਕਤ ਵਿੱਚ ਆਉਂਦਿਆਂ ਕਾਰਵਾਈ ਵੀ ਕੀਤੀ ਗਈ ਸੀ ਪਰ ਅਜਿਹੇ ਕਿਸੇ ਵੀ ਜੰਗਲੀ ਜਾਨਵਰ ਨੂੰ ਫਡ਼ਿਆ ਨਹੀਂ ਗਿਆ ਸੀ ਬੀਤੇ ਕੱਲ੍ਹ ਧਾਰ ਬਲਾਕ ਦੀ ਦਰੰਗ ਖੱਡ ਕੋਠੀ ਵਿੱਚ ਪਿੰਡ ਵਾਸੀਆਂ ਵੱਲੋਂ ਜੰਗਲੀ ਜਾਨਵਰ ਬਾਘ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਵਣ ਵਿਭਾਗ ਨੂੰ ਦਿੱਤੀ ਗਈ ਜਿੱਥੇ ਸੂਚਨਾ ਮਿਲਣ ਤੋਂ ਬਾਅਦ ਵਣ ਵਿਭਾਗ ਜੰਗਲੀ ਜੀਵ ਅਧਿਕਾਰੀ ਡੀਐਫਓ ਰਾਜੇਸ਼ ਮਹਾਜਨ ਨੇ ਆਪਣੀ ਟੀਮ ਨਾਲ ਪਿੰਡ ਦਰੰਗ ਖੱਡ ਕੋਠੀ ਪਹੁੰਚ ਜੰਗਲੀ ਜਾਨਵਰ ਦੀ ਭਾਲ ਸ਼ੁਰੂ ਕਰ ਦਿੱਤੀ ਜਿੱਥੇ ਕਾਫ਼ੀ ਭਾਲ ਤੋਂ ਬਾਅਦ ਤੇਂਦੂਏ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਵਿਭਾਗ ਦੀ ਪੂਰੀ ਟੀਮ ਉਸ ਨੂੰ ਕਾਬੂ ਕਰਨ ਵਿਚ ਜੁਟ ਗਈ ਪਰ ਮਾਹੌਲ ਵਿਗੜਦਿਆਂ ਦੇਖ ਮੱਦਦ ਲਈ ਫਿਲੌਰ ਤੋਂ ਵਣ ਵਿਭਾਗ ਦੀ ਇੱਕ ਹੋਰ ਟੀਮ ਬੁਲਾਈ ਗਈ ਦੋਨਾਂ ਟੀਮਾਂ ਨੇ ਮਿਲ ਕੇ ਕਾਫੀ ਜੱਦੋ ਜਹਿਦ ਦੇ ਬਾਅਦ ਤੇਂਦੁਏ ਨੂੰ ਕਾਬੂ ਕੀਤਾ ਜਾਣਕਾਰੀ ਦਿੰਦੇ ਹੋਏ ਡੀਐਫਓ ਰਾਜੇਸ਼ ਮਹਾਜਨ ਨੇ ਦੱਸਿਆ ਕਿ ਤੇਂਦੁਏ ਦਾ ਪੈਰ ਝਾੜੀਆਂ ਚ ਫਸਿਆ ਹੋਇਆ ਸੀ ਉਨ੍ਹਾਂ ਦੱਸਿਆ ਕਿ ਮੌਸਮ ਖ਼ਰਾਬ ਹੋਣ ਕਾਰਨ ਉਸ ਨੂੰ ਕਾਬੂ ਕਰਨਾ ਵੀ ਬੜਾ ਔਖਾ ਹੋ ਰਿਹਾ ਸੀ ਪਰ ਫਿਰ ਵੀ ਵਣ ਵਿਭਾਗ ਦੇ ਸਾਰੇ ਕਰਮਚਾਰੀਆਂ ਦੀ ਬਹਾਦਰੀ ਨਾਲ ਸ਼ਾਮ ਸਮੇਂ ਤੇਂਦੂਏ ਨੂੰ ਸਹੀ ਸਲਾਮਤ ਕਾਬੂ ਕਰ ਲਿਆ ਗਿਆ ਉਨ੍ਹਾਂ ਦੱਸਿਆ ਕਿ ਤੇਂਦੂਆ ਮੇਲ ਸੀ ਡੀਐਫਓ ਰਾਜੇਸ਼ ਮਹਾਜਨ ਨੇ ਦੱਸਿਆ ਕਿ ਕਾਬੂ ਕਰਨ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ ਜਿਸ ਚ ਉਹ ਪੂਰੀ ਤਰ੍ਹਾਂ ਨਾਲ ਸਵੱਸਥ ਪਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਿਮਾਚਲ ਦੇ ਜੰਗਲਾਂ ਵਿਚ ਰਿਲੀਜ਼ ਕਰ ਦਿੱਤਾ ਗਿਆ ਇਸ ਮੌਕੇ ਉੱਥੇ ਖ਼ਾਸ ਤੌਰ ਤੇ ਰੇਂਜ ਅਫਸਰ ਜਸਵੰਤ ਸਿੰਘ ਜਲੰਧਰ, ਭੋਵਿਦਰ ਸਿੰਘ ਸੰਜੀਵ ਕੁਮਾਰ ਸੁਸ਼ੀਲ ਕੁਮਾਰ ਵੈਟਰਨਰੀ ਡਾ ਸੁਮੇਸ਼ ਦੀ
Author: Gurbhej Singh Anandpuri
ਮੁੱਖ ਸੰਪਾਦਕ