ਭੋਗਪੁਰ 29 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਬੁੱਟਰਾਂ ਭੋਗਪੁਰ, ਲਡ਼ੋਈ ਨੂੰ ਭੋਗਪੁਰ ਤੋਂ ਆਦਮਪੁਰ ਦੇ ਵੱਖ ਵੱਖ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਦੇ ਥਾਂ ਥਾਂ ਤੋਂ ਟੁੱਟ ਜਾਣ ਤੇ ਰਾਹਗੀਰ ਪਿੰਡਾਂ ਦੇ ਨਿਵਾਸੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਜਾਣਕਾਰੀ ਦਿੰਦੇ ਹੋਏ ਹੋਏ ਪਿੰਡ ਬੁੱਟਰਾਂ ਦੇ ਕਿਸਾਨ ਹਰਦਿਆਲ ਸਿੰਘ ਬੁੱਟਰ ਪਿੰਡ ਸੰਧਮ ,ਤੀਰਥ ਸਿੰਘ ਢਿੱਲੋਂ ਕਿਸਾਨ ਤੇ ਰਾਹਗੀਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਤੇ ਹਲਕਾ ਆਦਮਪੁਰ ਤੇ ਹਲਕਾ ਕਰਤਾਰਪੁਰ ਦੇ ਵੱਖ ਵੱਖ ਪਿੰਡਾਂ ਨਾਲ ਸਭੰਧਤ ਪਿਛਲੇ 4 ਸਾਲਾਂ ਤੋਂ ਕਿਸੇ ਨੇ ਸਾਰ ਨਹੀਂ ਲਈ ਭੋਗਪੁਰ ਦੇ ਵਾਰਡ ਨੰਬਰ 1 ਤੋਂ ਲੜੋਈ ਵਾਰਡ ਨੰਬਰ ਦ10 ਅਤੇ ਵਾਰਡ ਨੰਬਰ11 ਤੇ ਲੁਹਾਰਾਂ ਮੁੰਮਦਪੁਰ, ਚੜ੍ਹਕੇ ,ਜਮਾੋਲਪੁਰ, ਖਾਨ ਕੇ ਮੁਰੀਦਪੁਰ , ਬੁੱਲੋਵਾਲ ਪਿੰਡ ਨੂੰ ਜਾਂਦੀ ਲਿੰਕ ਸੜਕ ਚੱਕ ਝੰਡੂ ਇੱਟਾਂਬੱਧੀ , ਧਮੂਲੀ, ਸੰਧਮ, ਸੂਸਾਂ ,ਨਾਜਕੇ, ਭੇਲਾ, ਲਿੰਕ ਸੜਕਾਂ ਟੁੱਟੀਆਂ ਹੋਣ ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਰਦਿਆਲ ਬੁੱਟਰ ਨੇ ਕਿਹਾ ਕਿ ਉਂਜ ਭਾਵੇਂ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਸੁਧਾਰਨ ਦੀ ਗੱਲ ਕੀਤੀ ਜਾਂਦੀ ਹੈ ।ਪਰ ਦਰਜਨਾਂ ਪਿੰਡ ਆਪਸ ਵਿੱਚ ਜੋੜਦੀਅਾ ਲਿੰਕ ਸੜਕਾਂ ਟੁੱਟੀਆਂ ਹੋੲੀਅਾਂ ਹਨ ਜੋ ਸਰਕਾਰਾਂ ਦੇ ਵਾਅਦਿਆਂ ਦੀ ਪੋਲ ਖੋਲ੍ਹਦੀਆਂ ਨਜ਼ਰ ਆ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੜਕਾਂ ਥਾਂ ਥਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਤੇ ਸੜਕਾਂ ਵਿਚਾਲੇ ਹੈ ਵੱਡੇ ਵੱਡੇ ਟੋਏ ਰਾਹਗੀਰਾਂ , ਕਿਸਾਨਾਂ, ਟਰਾਂਸਪੋਰਟ, ਸਕੂਲੀ ਬੱਸਾਂ,ਗੱਡੀਆਂ ਲਈ ਵੱਡੀ ਮੁਸੀਬਤ ਬਣੇ ਹਨ ਮੀਂਹ ਪੈਣ ਤੋਂ ਬਾਅਦ ਇਹ ਵੀ ਪਤਾ ਨਹੀਂ ਲੱਗਦਾ ਕਿ ਪਿੰਡਾਂ ਨੂੰ ਲਿੰਕ ਸੜਕ ਜਾਂਦੀ ਹੈ ਜਾਂ ਫਿਰ ਕੋਈ ਕੱਚਾ ਰਸਤਾ ਬਣਿਆ ਹੋਇਆ ਹੈ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰਾਂ ਨੇ ਸਡ਼ਕਾਂ ਦੀ ਕਾਇਆਕਲਪ ਨਹੀਂ ਕੀਤੀ ਇਲਾਕੇ ਦੇ ਲੋਕਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੁੱਟੀਆਂ ਹੋਇਆ ਲਿੰਕ ਸੜਕਾਂ ਨੂੰ ਜਲਦ ਤੋਂ ਜਲਦ ਬਣਵਾਇਆ ਜਾਵੇ।