ਸ਼ਾਹਪੁਰਕੰਡੀ 29 ਅਕਤੂਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਦੇ ਧਾਰ ਬਲਾਕ ਬੀ ਡੀ ਪੀ ਦਫ਼ਤਰ ਵਿਖੇ ਪੰਜਾਬ ਸਰਕਾਰ ਵੱਲੋਂ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਠਾਕੁਰ ਅਮਿਤ ਮੰਟੂ ਦਾ ਸਨਮਾਨ ਕੀਤਾ ਗਿਆ ਸ੍ਰੀ ਅਮਿਤ ਮੰਟੂ ਨੇ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਵਾਸਤੇ ਕਈ ਉਪਰਾਲੇ ਕੀਤੇ ਗਏ ਹਨ, ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਅਤੇ ਇਸ ਵਾਰ ਕਾਂਗਰਸ ਸਰਕਾਰ ਦੁਬਾਰਾ ਫਿਰ ਭਾਰੀ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰੇਗੀ ਅਮਿਤ ਮੰਟੂ ਨੇ ਕਿਹਾ ਕਿ ਹਲਕਾ ਸੁਜਾਨਪੁਰ ਦਾ ਕਾਫੀ ਵਿਕਾਸ ਹੋਇਆ ਹੈ ਅਤੇ ਹਲਕਾ ਸੁਜਾਨਪੁਰ ਦੇ ਲੋਕਾਂ ਦਾ ਵੀ ਕਾਫੀ ਪਿਆਰ ਮਿਲ ਰਿਹਾ ਹੈ, ਇਸ ਮੌਕੇ ਤੇ ਐਸ ਡੀ ਐਮ ਨਿਧੀ ਕਲੋਤਰਾ, ਡੀ ਪੀ ਆਰ ਓ ਅਰਵਿੰਦਰ ਵਰਮਾ, ਵੀ ਡੀ ਪੀ ਓ ਨੀਰੂ । ਪੂਰਨ ਸਿੰਘ, ਚੈਨ ਸਿੰਘ, ਰਾਕੇਸ਼ ਸਿੰਘ ,ਰਾਕੇਸ਼ ਸਿੰਘ ,ਰਾਜੇਸ਼ ਸ਼ਰਮਾ ,ਕੈਪਟਨ ਦੇਵਰਾਜ, ਮੁਹੰਮਦ ਨਾਜ਼ੀਰ, ਸ਼ੇਰ ਮੁਹੰਮਦ, ਸ਼ਿਮਲਾ ਦੇਵੀ, ਅਸ਼ੋਕ ਸ਼ਰਮਾ, ਜਤਿੰਦਰ ਸਿੰਘ, ਰਾਜ ਕੁਮਾਰ, ਅਸ਼ਵਨੀ ਸ਼ਰਮਾ, ਕਰਨੈਲ ਸਿੰਘ ਆਦਿ ਸ਼ਾਮਲ ਸਨ ।