ਸ਼ਾਹਪੁਰ ਕੰਡੀ 29 ਅਕਤੂਬਰ (ਸੁਖਵਿੰਦਰ ਜੰਡੀਰ) ਇਲਾਕੇ ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਅਤੇ ਲੁੱਟ ਖੋਹ ਚੋਰੀ ਬਾਜ਼ਾਰੀ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਕੰਮ ਤਾਂ ਕੀਤਾ ਜਾ ਰਿਹਾ ਹੈ,ਪਰ ਇਸ ਦੇ ਬਾਵਜੂਦ ਵੀ ਇਲਾਕੇ ਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਦੀ ਇਕ ਤਾਜ਼ਾ ਮਿਸਾਲ ਬੀਤੇ ਕੱਲ੍ਹ ਸ਼ਾਹਪੁਰਕੰਡੀ ਵਿੱਚ ਦੇਖਣ ਨੂੰ ਮਿਲੀ । ਜਿੱਥੇ ਦੋ ਮੋਟਰਸਾਈਕਲ ਸਵਾਰ ਯੁਵਕਾਂ ਵੱਲੋਂ ਇਕ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ । ਜੀ ਹਾਂ ਤੁਹਾਨੂੰ ਦੱਸ ਦਈਏ ,ਕਿ ਇਹ ਘਟਨਾ ਬੀਤੇ ਕੱਲ੍ਹ ਨੰਗਲੀ ਆਸ਼ਰਮ ਨੇੜੇ ਉਸ ਸਮੇਂ ਵਾਪਰੀ ਜਦੋਂ ਇਕ ਔਰਤ ਸਕੂਲ ਤੋਂ ਪੜ੍ਹਾ ਕੇ ਆਪਣੇ ਘਰ ਵਾਪਸ ਆ ਰਹੀ ਸੀ । ਗੱਲਬਾਤ ਵਿਚ ਔਰਤ ਸੁਮਨ ਆਨੰਦ ਨੇ ਦੱਸਿਆ ਕਿ ਉਹ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਂਦੀ ਹੈ ਅਤੇ ਛੁੱਟੀ ਹੋਣ ਤੋਂ ਬਾਅਦ ਉਹ ਆਪਣੇ ਘਰ ਵਾਪਸ ਜਾ ਰਹੇ ਸੀ, ਕਿ ਆਸ਼ਰਮ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਯੁਵਕਾਂ ਵੱਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ