ਮਾਂ ਦੀ ਕਬਰ ਉਤੇ ਜਾ ਕੇ ਪੈ ਗਿਆ।ਕਿਸੇ ਨੇ ਆਣ ਕੇ ਫੋਟੋ ਖਿਚੀ ਕਿ ਕਮਲਾ ਲਗਦਾ।।।।ਜਦੋਂ ਉਠਿਆ ਤਾਂ ਸਵਾਲ ਕੀਤਾ ਕਿ ਤੈਨੂੰ ਪਤਾ ਨਹੀ ਕਿ ਤੂੰ ਕਬਰ ਉਤੇ ਪਿਆਂ।।।।ਜਵਾਬ ਜੋ ਦਿਤਾ ਉਸਨੇ ਅਖਾਂ ਭਰ ਦਿਤੀਆਂ। ਕਹਿੰਦਾ:ਰੋਜ ਦਿਹਾੜੀ ਮਜਦੂਰੀ ਕਰਦਾਂ।ਟਬਰ ਪਾਲਦਾਂ ਭਜਦਾਂ ਦੋੜਦਾਂ ਪਰ ਸਕੂਨ ਨਹੀ ਮਿਲ ਰਿਹਾ ਸੀ।ਉਹ ਸਕੂਨ ਨਿਘ ਨਹੀ ਮਿਲ ਰਿਹਾ ਸੀ ਜੋ ਕਦੇ ਮਾਂ ਦੀ ਗੋਦੜੀ ਚ ਮਿਲਦਾ ਹੁੰਦਾ ਸੀ।ਇਹ ਮੇਰੀ ਮਾਂ ਦੀ ਕਬਰ ਹੈ ਜਦੋਂ ਵੀ ਥੋੜਾ ਬਹੁਤ ਮਾਂ ਦੀ ਗੋਦੜੀ ਦਾ ਨਿਘ ਯਾਦ ਆਉਂਦਾ ਤਾਂ ਐਥੇ ਆਣ ਕੇ ਪੈ ਜਾਂਦਾ ਹਾਂ ਅਤੇ ਮਹਿਸੂਸ ਕਰਦਾਂ ਹਾਂ ਕਿ ਮਾਂ ਦੀ ਗੋਦੀ ਚ ਪਿਆਂ ਹਾਂ।ਮਾਂ ਨਾਲ ਉਹ ਦੁਖਸੁਖ ਕਰਕੇ ਜਾਂਦਾ ਹਾਂ ਜੋ ਸਾਇਦ ਕਿਸੇ ਹੋਰ ਨਾਲ ਨਹੀ ਕਰ ਸਕਦਾ।ਕਬਰ ਅੰਦਰੋਂ ਆਵਾਜ ਮਹਿਸੂਸ ਹੁੰਦੀ ਹੈ ਜਿਵੇਂ ਅੰਮੀ ਕਹਿੰਦੀ ਹੋਵੇ ਪੁਤਰਾ ਰੋਟੀ ਵਖਤ ਨਾਲ ਖਾ ਲਿਆ ਕਰ।ਸਿਹਤ ਦਾ ਧਿਆਨ ਰਖਿਆ ਕਰ।ਮੇਰੇ ਪੋਤੇ ਪੋਤੀਆਂ ਦਾ ਨੂੰਹ ਦਾ ਖਿਆਲ ਰਖੀਂ।ਭਾਈਆਂ ਨਾਲ ਵੀ ਕੁਝ ਪਲ ਬੈਠਿਆ ਕਰ।।।। ਇਹ ਉਹੀ ਗਲਾਂ ਨੇ ਜੋ ਮਾਂ ਜਿਓਂਦੀ ਹੁੰਦੀ ਕਹਿੰਦੀ ਹੁੰਦੀ ਸੀ ਜਿਸ ਵਿਚ ਸਿਰਫ ਖਿਆਲ ਸਬਦ ਹੀ ਜਿਆਦਾ ਵਰਤਿਆ ਜਾਂਦਾ ਸੀ। ਜਵਾਬ ਦੇ ਦਿਂਨਾ ਕਿ ਅੰਮੀ ਤੂੰ ਕਬਰ ਵਿਚ ਪਈ ਵੀ ਮੇਰੇ ਖਿਆਲ ਦਾ ਖਿਆਲ ਨਹੀ ਛਡਿਆ।ਜੇ ਐਨਾਂ ਖਿਆਲ ਸੀ ਤਾਂ ਸਾਨੂੰ ਛਡਕੇ ਗਈ ਹੀ ਕਿਉਂ ਹੈਂ। (ਇਕ ਖਿਆਲ)