ਬਾਘਾ ਪੁਰਾਣਾ,29 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਝੋਨੇ ਦੀ ਆਮਦ ਮੰਡੀਆਂ ‘ਚ ਜੋਰਾਂ ‘ਤੇ ਹੈ ਜਿਸ ਦੀ ਤੁਰੰਤ ਖਰੀਦ ਕੀਤੀ ਜਾਵੇ ਨਾਂ ਕਿ ਨਮੀ ਦੇ ਬਹਾਨੇ ਕਿਸਾਨਾਂ ਨੂੰ ਮੰਡੀਆਂ ‘ਚ ਖੱਜਲ-ਖੁਆਰ ਕੀਤਾ ਜਾਵੇ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਸੁਖਜਿੰਦਰ ਸਿੰਘ ਵਾਂਦਰ ਨੇ ਸਥਾਨਕ ਸ਼ਹਿਰ ਦੀ ਨਵੀ ਦਾਣਾ ਮੰਡੀ ਵਿਖੇ ਬੇੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ ਵਿਚ ਆਰ ਓ ਦੇ ਪੀਣ ਦੇ ਪਾਣੀ , ਇੰਡੀਅਨ ਟਾਇਲਟ ਅਤੇ ਸਸਤੀ ਚਾਹ ਅਤੇ ਰੋਟੀ ਦੀਆਂ ਕੈਂਟੀਨਾ ਖੋਲੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਖਾਣਾ ਸਸਤਾ ਅਤੇ ਪੀਣ ਵਾਲਾ ਪਾਣੀ ਫਿਲਟਰ ਕੀਤਾ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਨਾਲ ਮੋਗਾ ਆਪ ਦੇ ਜ਼ਿਲਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ, ਦੀਪਕ ਅਰੋੜਾ ਸਮਾਲਸਰ, ਪ੍ਰਿੰਸੀਪਲ ਮਨਜੀਤ ਸਿੰਘ ਰਾਜੇਆਣਾ, ਵਰਿੰਦਰ ਸਿੰਘ ਮਾਧੋ ਰਾਜੇਆਣਾ, ਗੁਰਪ੍ਰੀਤ ਸਿੰਘ ਥਰਾਜ ਅਤੇ ਰਮਨ ਮਿੱਤਲ ਰਿੰਪੀ ਬਾਘਾ ਪੁਰਾਣਾ ਪੰਜਾਬ ਪ੍ਰਧਾਨ ਆਪ ਟ੍ਰੇਡ ਵਿੰਗ , ਰਣਜੀਤ ਸਿੰਘ ਦਲ ਸਿੰਘ ਵਾਲਾ ਅਤੇ ਮੱਖਣ ਸਿੰਘ ਢਿੱਲੋ ਦਲ ਸਿੰਘ ਵਾਲਾ ਤੋਂ ਇਲਾਵਾ ਆਮ ਪਾਰਟੀ ਦੇ ਵਲੰਟੀਅਰਾਂ ਦੀ ਟੀਮ ਹਾਜਰ ਸੀ।
Author: Gurbhej Singh Anandpuri
ਮੁੱਖ ਸੰਪਾਦਕ