34 Views
ਭੋਗਪੁਰ 3 ਨਵੰਬਰ (ਸੁਖਵਿੰਦਰ ਜੰਡੀਰ) ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਮੂਨਕਾ ਵਿਖੇ ਮਹੀਨਾਵਾਰੀ ਸਮਾਗਮ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ਼ ਕਰਵਾਇਆ ਜਾ ਰਿਹਾ ਹੈ ਪਿਛਲੇ ਕੱਲ੍ਹ ਤੋਂ ਆਰੰਭ ਕੀਤੇ ਗਏ ਸ੍ਰੀ ਲੜੀਵਾਰ ਅਖੰਡ ਪਾਠ ਸਾਹਿਬ ਜਿੱਨ੍ਹਾ ਦੇ ਭੋਗ ਕੱਲ 4 ਨਵੰਬਰ ਨੂੰ ਪੂਰਨ ਸੰਪੂਰਤਾ ਤੋਂ ਬਾਅਦ ਕੀਰਤਨ ਦਰਬਾਰ ਸਜਾਏ ਜਾਣਗੇ ਜਿਸ ਵਿਚ ਵੱਖ-ਵੱਖ ਰਾਗੀ ਸਿੰਘ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ਼ ਮਨਾਇਆ ਜਾਂਦਾ ਹੈ ਸੰਗਤਾਂ ਭਾਰੀ ਗਿਣਤੀ ਦੇ ਵਿਚ ਹਾਜ਼ਰੀਆਂ ਭਰਦੀਆਂ ਹਨ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ ਅਤੇ ਅਤੇ ਹਰ ਸਮਾਗਮ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਲਗੀਆਂ ਹੋਈਆਂ ਵੱਖ-ਵੱਖ ਰੰਗਾਂ ਦੀਆਂ ਦੁਕਾਨਾ ਮੱਸਿਆ ਦੇ ਦਿਹਾੜੇ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਹਨ
Author: Gurbhej Singh Anandpuri
ਮੁੱਖ ਸੰਪਾਦਕ