ਕਾਗਰਸੀ ਸਰਪੰਚ ਦੇ ਫੋਜੀ ਪੁੱਤ ਵਲੋੰ ਬੀਤੀ ਰਾਤ ਕਈ ਘਰਾਂ ਤੇ ਹਮਲਾ, ਕੀਤੀ ਭੰਨਤੋੜ, ਮਾਮਲਾ ਦਰਜ

12

ਗੁਰਥਲੀ ਵਾਸੀਆਂ ਨੇ ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਖਿਲਾਫ ਕੀਤੀ ਨਾਅਰੇਬਾਜ਼ੀ, ਇਕ ਦੋਸ਼ੀ ਗ੍ਰਿਫਤਾਰ ਬਾਕੀ ਫਰਾਰ  

ਦੋਰਾਹਾ, 3 ਨਵੰਬਰ (ਲਾਲ ਸਿੰਘ ਮਾਂਗਟ) -ਰਾਜ ਸੱਤਾ ਦੇ ਹੰਕਾਰ ਕਾਰਨ ਕਈ ਕਾਂਗਰਸੀ ਸਰਪੰਚ ਅਤੇ ਮੋਹਰੀ ਆਗੂ ਆਪਸੀ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਨੂੰ ਭੁੱਲ ਕੇ ਸ਼ਾਂਤ ਮਾਹੌਲ ਖਰਾਬ ਕਰਨ ਦਾ ਤਹੱਈਆ ਕਰੀ ਬੈਠੇ ਹਨ। ਜਿਸ ਕਾਰਨ ਸ਼ਾਂਤ ਵਾਤਾਵਰਨ ਅਤੇ ਮਾਹੌਲ ਤਣਾਅ ਪੂਰਨ ਬਣ ਜਾਂਦਾ ਹੈ, ਜਿਸ ਦੀ ਮਿਸਾਲ ਦੋਰਾਹਾ ਲਾਗਲੇ ਪਿੰਡ ਗੁਰਥਲੀ ਵਿਖੇ ਦੇਖਣ ਨੂੰ ਮਿਲੀ। ਬੀਤੀ ਰਾਤ 12 ਵਜੇ ਕਾਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਸ਼ਹਿ ਉਪਰ ਗੁਰਥਲੀ ਪਿੰਡ ਦੇ ਕਾਗਰਸੀ ਸਰਪੰਚ ਦੇ ਛੁੱਟੀ ਆਏ ਫੋਜੀ ਪੁੱਤਰ ਨੇ ਸਾਥੀਆਂ ਸਮੇਤ ਕਈ ਘਰਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਿੰਡ ਦੇ ਨੰਬਰਦਾਰ ਅਮਰਜੀਤ ਸਿੰਘ, ਨਾਇਬ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ, ਜਗਵੰਤ ਸਿੰਘ, ਜਗਨਪ੍ਰੀਤ ਸਿੰਘ ਅਤੇ ਹੋਰ ਲੋਕਾ ਨੇ ਦੱਸਿਆ ਕਿ ਜਦੋ ਵੀ ਫੋਜੀ ਛੁੱਟੀ ਆਉਦਾ ਹੈ ਤਾ ਪਿੰਡ ਅੰਦਰ ਦਹਿਸਤ ਦ‍ਾ ਮਹੌਲ ਪੈਦਾ ਕਰਦਾ ਹੇੈ। ਸਹਿਮੀਆ ਹੋਈਆਂ ਅੋਰਤਾ ਨੇ ਦੱਸਿਆ ਕਿ ਉਨਾ ਨੂੰ ਹਰ ਸਮੇ ਦਹਿਸਤ ਦੇ ਮਹੌਲ ਵਿਚ ਰਹਿਣਾ ਪੈ ਰਿਹਾ ਹੇੈ। ਪੀਡ਼ਤ ਅਤੇ ਦੁਖੀ ਪਰਿਵਾਰਾਂ ਨੂੰ ਦੱਸਿਆ ਕਿ ਬਿਨਾਂ ਕਾਰਨ ਦੇਰ ਰਾਤ ਨੂੰ ਸਰਪੰਚ ਦੇ ਬੇਟਿਆਂ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਕਈ ਘਰਾਂ ਦੇ ਗੇਟਾਂ ਵਿੱਚ ਕਿ੍ਪਾਨਾ, ਦਾਹਾਂ ਨਾਲ ਵਾਰ ਕੀਤੇ ਅਤੇ ਕੁਝ ਘਰਾਂ ਦੀਆ ਲਾਇਟਾ ਤੋੜੀਆ ਗਈਆਂ। ਲੋਕਾਂ ਨੇ ਦੱਸਿਆ ਕਿ ਉਦੋਂ ਇੰਤਹਾ ਹੋ ਗਈ ਜਦੋਂ ਗੱਡੀਆਂ ਵਿੱਚ ਸਵਾਰ ਸਰਪੰਚ ਦੇ ਬੇਟਿਆ ਸਮੇਤ ਅਣਪਛਾਤੇ ਲੋਕਾ ਨੇ ਇੱਕ ਘਰ ਦੇ ਅੰਦਰ ਵੜ ਕੇ ਹਮਲਾ ਕਰ ਦਿੱਤਾ। ਇਕ ਔਰਤ ਨੇ ਦੱਸਿਆ ਕਿ ਤੇ ਹਮਲਾਕਾਰੀ ਨਸ਼ੇ ਦਾ ਕਾਰੋਬਾਰ ਵੀ ਕਰਦੇ ਹਨ, ਜੋ ਗੁਰਦੁਆਰਾ ਸਾਹਿਬ ਕੋਲ ਖੜ੍ਹ ਕੇ ਉੱਚੀ ਉੱਚੀ ਗਾਲੀ ਗਲੋਚ ਕਰਦੇ ਹਨ, ਜਿਸ ਕਾਰਨ ਸਾਨੂੰ ਮਾਨਸਿਕ ਤਣਾਅ ਵਿੱਚੋਂ ਲੰਘਣਾ ਪੈਦਾਂ ਹੈ। ਲੋਕਾਂ ਨੇ ਕਿਹਾ ਕਿ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਸ਼ਹਿ ਉਪਰ ਸਰਪੰਚ ਦੇ ਪਰਿਵਾਰ ਅਤੇ ਹੋਰ ਲੋਕਾਂ ਨੇ ਹਮਲਾ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਘਟਨਾ ਦੇ ਮੱਦੇਨਜ਼ਰ ਅਕਾਲੀ ਦਲ ਦੇ ਆਗੂਆਂ ਅਤੇ ਬਸਪਾ ਦੇ ਉਮੀਦਵਾਰ  ਜਸਪ੍ਰੀਤ ਸਿੰਘ ਬੀਜਾ ਨੇ ਸਿਆਸੀ ਰੋਟੀਆਂ ਸੇਕਣ ਲਈ ਫਰਜ਼ੀ ਦੌਰਾ ਕੀਤਾ। ਜਦ ਕਿ ਪੁਲਸ ਵੱਲੋਂ ਇਸ ਬਾਰੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਚੁੱਕੀ ਸੀ। ਇਸ ਬਾਰੇ ਜਦੋਂ ਐੱਸ ਐੱਚ ਓ ਦੋਰਾਹਾ ਇੰਸਪੈਕਟਰ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰੀਬ ਛੇ ਸੱਤ ਘਰਾਂ ਉੱਪਰ ਕਿਰਪਾਨਾਂ ਦਾਹ ਨਾਲ ਹਮਲਾ ਕੀਤਾ ਗਿਆ ਹੈ ਅਤੇ ਹਵਾਈ ਫਾਇਰ ਵੀ ਕੀਤੇ ਗਏ। ਪਿੰਡ ਦੇ ਨੰਬਰਦਾਰ ਅਤੇ ਹੋਰ ਪਿੰਡ ਵਾਸੀਆਂ ਦੀ ਸ਼ਿਕਾਇਤ ਊਪਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕ ਵਿਅਕਤੀ ਗ੍ਰਿਫਤਾਰ ਹੋ ਚੁੱਕਾ ਹੈ ਅਤੇ ਬਾਕੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵਾਰਦਾਤ ਵਿੱਚ ਵਰਤੇ ਗਏ ਵਾਹਨ ਅਤੇ ਹਥਿਆਰ ਵੀ ਬਰਾਮਦ ਕੀਤੇ ਜਾਣੇ ਹਨ, ਖ਼ੁਸ਼ੀਆਂ ਦਾ ਮੁੱਖ ਸਰਗਨਾ ਫ਼ੌਜੀ ਹੈ ਜਿਸ ਨੂੰ ਗਿ੍ਫਤਾਰ ਕਰਕੇ ਪੁੱਛਗਿੱਛ ਕੀਤੀ ਜਾਣੀ ਹੈ। ਪੁਲੀਸ ਮੁਤਾਬਕ ਇਨ੍ਹਾਂ ਲੋਕਾਂ ਦੀ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਰੰਜਿਸ਼ਬਾਜ਼ੀ ਹੈ। ਪੁਲਸ ਪ੍ਰਸ਼ਾਸਨ ਕਿਸੇ ਵਿਅਕਤੀ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ ਜਿਸ ਤਰ੍ਹਾਂ ਸਮਾਜ ਵਿੱਚ ਅਰਾਜਕਤਾ ਫੈਲਦੀ ਹੋਵੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights