“ਬਰਗਾੜੀ ਮੋਰਚਾ “123 ਵੇੰ ਜਥੇ ਨੇ ਦਿੱਤੀ ਗ੍ਰਿਫਤਾਰੀ

12

ਬਰਗਾੜੀ 3 ਨਵੰਬਰ (ਨਜ਼ਰਾਨਾ ਨਿਊਜ਼ ਬਿਉਰੋ) 2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਬਰਗਾਸੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ।ਇਹ ਮੋਰਚਾ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੜ੍ਹਦੀਕਲਾ ਵਿੱਚ ਚਲ ਰਿਹਾ ਹੈ। ਅੱਜ ਜਿਲਾ (ਮੁਕਤਸਰ) ਦੇ ਇਹਨਾ 11 ਸਿੰਘ ਨੇ ਪਰਗਟ ਸਿੰਘ ਮੱਖੂ ਦੀ ਅਗਵਾਈ ਵਿੱਚ ਦਿੱਤੀ ਗ੍ਰਿਫਤਾਰੀ। ਬੀਰ ਸਿੰਘ , ਬਲਦੇਵ ਸਿੰਘ , ਸੱਤਪਾਲ ਸਿੰਘ, ਸੁਖਜਿੰਦਰ ਸਿੰਘ , ਬਲਵੀਰ ਸਿੰਘ, ਹਰਜੀਤ ਸਿੰਘ ਫਿਰੋਜ਼ਪੁਰ , ਭੋਲਾ ਸਿੰਘ, ਗਗਨਦੀਪ ਸਿੰਘ, ਕੁਲਦੀਪ ਸਿੰਘ, ਪਰਗਟ ਸਿੰਘ , ਗੁਰਦਿਆਲ ਸਿੰਘ ਆਦਿ ਨੇ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਅਜਮਤ ਅਤੇ ਇਨਸਾਫ ਲਈ ਬੀਬੀਆਂ ਅੱਗੇ ਅਉਣ। ਸਿਮਰਨਜੀਤ ਸਿੰਘ ਮਾਨ
ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ
ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ਵਿੱਚ ਮਰਦਾਂ ਦੇ ਬਰਾਬਰ ਬੀਬੀਆ ਨੂੰ ਇੱਕੋ ਜਿਹਾ ਦਰਜਾ ਦੇਕੇ ਸਤਿਕਾਰ ਦੀ ਪਾਤਰ ਬਣਾਇਆ, ਜਿਸ ਦੀ ਬਦੌਲਤ ਮਾਤਾ ਭਾਗੋ ਵਰਗੀਆ ਅਨੇਕਾ ਬੀਬੀਆ ਨੇ ਸਾਨਾਮੱਤਾ ਇਤਿਹਾਸ ਸਿਰਜਿਆ, ਹੁਣ ਜਦੋਂ ਸਿੱਖ ਕੌਮ ਨੂੰ ਆਰ ਐਸ ਐਸ ਵਰਗੀਆ ਕੱਟੜ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਅਤੇ ਕੌਮ ਨੂੰ ਨਿਸਤੋਨਬੂਦ ਕਰਨ ਤੇ ਤੂਲੀਆ ਹੋਈਆ ਹਨ ਤਾਂ ਇਸ ਸਮੇਂ ਸਿੱਖ ਬੀਬੀਆ ਨੂੰ ਮਾਈ ਭਾਗੋ ਦੀਆ ਵਾਰਿਸ ਬਣਕੇ ਅੱਗੇ ਆਉਣਾ ਪਵੇਗਾ। ਇਹ ਸਬਦ ਅੱਜ ਬਰਗਾੜੀ ਵਿੱਖੇ ਗੁਰਦੁਆਰਾ ਸਾਹਿਬ ਵਿੱਚ ਪਾਰਟੀ ਵੱਲੋ ਹਰ ਰੋਜ ਗ੍ਰਿਫਤਾਰੀ ਦੇਣ ਵਾਲੇ 122 ਵੇਂ ਜਥੇ ਨੂੰ ਤੋਰਨ ਤੋ ਪਹਿਲਾ ਇਕੱਠ ਨੂੰ ਸੰਬੋਧਨ ਕਰਦਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਹੇ।
ਉਹਨਾ ਕਿਹਾ ਕਿ 28 ਨਵੰਬਰ ਨੂੰ ਬਰਗਾੜੀ ਵਿੱਚ ਇੱਕ ਵੱਡਾ ਇਕੱਠ ਕਰਕੇ ਗ੍ਰੰਥ, ਪੰਥ ਅਤੇ ਕਿਸਾਨੀ ਮਸਲਿਆ ਤੇ ਵਿਚਾਰ ਕੀਤੀ ਜਾਵੇਗੀ,ਇਸ ਇਕੱਠ ਵਿੱਚ ਸਮੂਹ ਪੰਥ ਦਰਦੀਆ ਨੂੰ ਸਾਮਲ ਹੋਣ ਦੀ ਅਪੀਲ ਕੀਤੀ।
ਅੱਜ ਦੇ ਜਥੇ ਦੀ ਅਗਵਾਈ ਮਾਈ ਭਾਗੋ ਚੈਰਿਟੀ ਦੇ ਮੁੱਖੀ ਬੀਬੀ ਸੋਨੀਆ ਕੌਰ ਮਾਨ ਨੇ ਬੀਬੀਆ ਦੇ ਜਥੇ ਸਮੇਤ ਗ੍ਰਿਫਤਾਰੀ ਦਿੱਤੀ ,ਇਸ ਮੌਕੇ ਤੇ ਬੋਲਦਿਆ ਬੀਬੀ ਸੋਨੀਆ ਮਾਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇ-ਅਦਬੀਆ ਕਰਨ ਵਾਲੀਆ ਖਿਲਾਫ ਕੋਈ ਕਾਰਵਾਈ ਨਾ ਹੋਣਾ ਅਤੇ ਸਿੱਖ ਕੌਮ ਦਾ ਇਸ ਮਸਲੇ ਤੇ ਇੱਕ ਮੱਤ ਨਾ ਹੋਣਾ ਸਾਡੇ ਸਾਰਿਆ ਲਈ ਚਿੰਤਾ ਦਾ ਵਿਸ਼ਾ ਹੈ,ਜਿਹੜੇ ਵੀ ਲੋਕ ਜਾਂ ਸੰਸਥਾ ਇਸ ਅਪਰਾਧ ਵਿੱਚ ਸਾਮਲ ਹਨ, ਉਹਨਾ ਦੀ ਸਨਾਖਤ ਕਰਕੇ ਤੁਰੰਤ ਸਜਾਵਾਂ ਦੇਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ,ਮੈ ਨਿੱਜੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਅਜਮਤ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ,ਮੈ ਆਪਣੇ ਆਪ ਨੂੰ ਗੁਰੂ ਦੀ ਅਮਾਨਤ ਸਮਝਦੀ ਹਾਂ।
ਜਥੇ ਨੂੰ ਰਵਾਨਾ ਕਰਦੇ ਹੋਏ ਸਿੱਖ ਇੰਟਰਨੈਸ਼ਨਲ ਲੀਡਰ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਜਸਕਰਨ ਸਿੰਘ ਕਾਹਨ ਸਿੰਘ ਜਰਨਲ ਸਕੱਤਰ ਮੋਰਚੇ ਦੇ ਮੁੱਖ ਸੇਵਾਦਾਰ,ਲਖਵੀਰ ਸਿੰਘ ਖਾਲਸਾ ਸੌਟੀ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ),ਪ੍ਰਗਟ ਸਿੰਘ ਮੱਖੂ,ਗੁਰਲਾਲ ਸਿੰਘ ਦਬੜੀਖਾਨਾ,ਜਗਤਾਰ ਸਿੰਘ ਮਾਸਟਰ ਦਬੜੀਖਾਨਾ,ਹਰਜੀਤ ਸਿੰਘ ਖਾਲਸਾ,ਰਣਦੀਪ ਸਿੰਘ ਸੰਧੂ ਸੈਕਟਰੀ ਮਾਨ ਸਾਬ੍ਹ ਅਤੇ ਕੁਲਵਿੰਦਰ ਸਿੰਘ ਖਾਲਿਸਤਾਨੀ ਆਦਿ ਹਾਜ਼ਰ ਸਨ ਅਤੇ ਸਟੇਜ ਦੀ ਸੇਵਾ ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਸਚੁੱਜੇ ਢੰਗ ਨਾਲ ਨਿਭਾਈ, ਜਥੇ: ਦਰਸਨ ਸਿੰਘ ਦਲੇਰ,ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?