ਬਿਨਾਂ ਟੈਕਸ ਤੇ ਬਿਨਾਂ ਕਾਗਜਾਤ ਪੂਰੇ ਨਹੀਂ ਚੱਲਣਗੀਆਂ ਬੱਸਾਂ-ਐਸ ਡੀ ਐਮ ਰਾਜਪਾਲ
ਬਾਘਾਪੁਰਾਣਾ 4 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮੰਤਰੀ ਬਣਦਿਆਂ ਹੀ ਨਜਾਇਜ ਚਲਦੀਆਂ ਬੱਸਾਂ ਨੂੰ ਬੰਦ ਕਰਨ ਤੇ ਉਨ੍ਹਾਂ ਵਿਰੁਧ ਕਾਰਵਾਈ ਦੇ ਦਿੱਤੇ ਨਿਰਦੇਸ਼ ਤਹਿਤ ਅੱਜ ਸਿਵਲ ਪ੍ਰਸਾਸ਼ਨ ਐਸ ਡੀ ਐਮ ਰਾਜਪਾਲ ਸਿੰਘ ਅਤੇ ਥਾਣਾ ਮੁਖੀ ਹਰਮਨਬੀਰ ਸਿੰਘ ਬੱਲ ਦੀ ਅਗਵਾਈ ਹੇਠ ਮੋਗਾ ਕੋਟਕਪੂਰਾ ਨੇੜੇ ਦਾਣਾ ਮੰਡੀ ਵਿਖੇ ਨਾਕਾਬੰਦੀ ਕਰਕੇ ਬੱਸਾਂ ਦੇ ਕਾਗਜਾਤ ਚੈਕ ਕੀਤੇ ਗਏ।ਇਸ ਮੌਕੇ ਐਸ ਡੀ ਐਮ ਰਾਜਪਾਲ ਅਤੇ ਥਾਣਾ ਮੁਖੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਬੱਸ ਨੂੰ ਅਧੂਰੇ ਕਾਗਜਾਤ ਅਤੇ ਬਿਨਾਂ ਟੈਕਸ ਤੋਂ ਨਹੀਂ ਚੱਲਣ ਦਿੱਤਾ ਜਾਵੇਗਾ।ਇਸ ਮੌਕੇ ‘ਤੇ ਹੀ ਕਈ ਬੱਸਾਂ ਦੇ ਚਲਾਣ ਕੀਤੇ ਗਏ ਅਤੇ ਕਈ ਬੱਸਾਂ ਬੰਦ ਵੀ ਕੀਤੀਆਂ ਗਈਆਂ ।ਉਨ੍ਹਾਂ ਬੱਸ ਮਾਲਕਾਂ ਅਤੇ ਹੋਰ ਵਾਹਨ ਚਾਲਕਾਂ ਨੂੰ ਤਾੜਨਾ ਕੀਤੀ ਕਿ ਉਹ ਪੂਰਾ ਟੈਕਸ ਭਰ ਕੇ ਅਤੇ ਸਾਰੇ ਕਾਗਜਾਤ ਪੂਰੇ ਕਰਕੇ ਹੀ ਵਾਹਨ ਚਲਾਉਣ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਪੁਲਿਸ ਦੇ ਹੋਰ ਕਰਮਚਾਰੀ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ