ਭੋਗਪੁਰ 4 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਭੋਗਪੁਰ ਪੁਲਿਸ ਨੇ 4 ਮੁਜਰਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 140 ਕਿਲੋਂ ਡੋਡੇ ਚੂਰਾ ਪੋਸਤ ਬਰਾਮਦ ਕੀਤਾ। ਜਾਣਕਾਰੀ ਅਨੁਸਾਰ ਨਵਦੀਪ ਕੌਰ ਸਮੇਤ ਪੁਲਿਸ ਟੀਮ ਭੁਲੱਥ ਮੋੜ ਤੇ ਮੌਜੂਦ ਸਨ। ਕਿਸੇ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਕੈਂਟਰ ਨੰਬਰ ਪੀ ਬੀ 23 ਐਮ 7691ਤੇ ਚਮਨ ਲਾਲ ਪੁੱਤਰ ਓਮ ਪ੍ਰਕਾਸ਼ ਵਾਸੀ ਪਰਿਵਾਰ ਥਾਣਾ ਬਹਿਲੋਲਪੁਰ ਜ਼ਿਲ੍ਹਾ ਲੁਧਿਆਣਾ,ਛਿੰਦਰਪਾਲ ਪੁੱਤਰ ਗੁਰਦੀਪ ਸਿੰਘ ਵਾਸੀ ਫਤਹਿਗੜ੍ਹ ਗੇਟ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਸਵਾਰ ਹਨ।ਜੋ ਡੋਡੇ ਚੂਰਾ ਪੋਸਤ ਸਮਗਲਿੰਗ ਕਰਨ ਦਾ ਧੰਦਾ ਕਰਦੇ ਹਨਤੇ ਅੱਜ ਜਲੰਧਰ ਵੱਲ ਆ ਰਹੇ ਹਨ। ਜਿਨ੍ਹਾਂ ਦੇ ਟਰੱਕ ਦੀ ਤਲਾਸ਼ੀ ਲੈਣ ਤੇ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਬਰਾਮਦ ਹੋ ਸਕਦੇ ਹਨ।ਜਿਸ ਤੇ ਨਾਕਾਬੰਦੀ ਕੀਤੀ ਗਈ ।ਨਾਕਾਬੰਦੀ ਦੌਰਾਨ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਵਿੱਚੋਂ ਪੰਜ ਬੋਰੇ ਬਰਾਮਦ ਕੀਤੇ ਗਏ। ਹਰ ਬੁਰੇ ਦਾ ਭਾਰ 22 ਕਿੱਲੋ ਦੇ ਕਰੀਬ ਸੀ। ਕੁੱਲ110ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ।ਜਿਸ ਉਤੇ ਨਵਦੀਪ ਕੌਰ ਵੱਲੋਂ ਮਾਮਲਾ ਦਰਜ ਕਰ ਕੇ ਮੁਜਰਮ ਚਮਨ ਲਾਲ ਅਤੇ ਛਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛ ਗਿੱਛ ਕਰਨ ਤੇ ਚਮਨ ਲਾਲ ਦੇ ਇੰਕਸ਼ਾਫ਼ ਤਰਸੇਮ ਤੇ ਸੁਖਦੇਵ ਸਿੰਘ ਨੂੰ ਨਾਮਜ਼ਦ ਕਰਕੇ ਤਰਸੇਮ ਤੇ ਸੁਖਦੇਵ ਸਿੰਘ ਨਾਮਜ਼ਦ ਕਰਕੇ ਉਨ੍ਹਾਂ ਪਾਸੋਂ 30 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਉਕਤ ਸਾਰੇ ਮੁਜਰਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦੀ ਪੁਲੀਸ ਰਿਮਾਂਡ ਤੇ ਹਾਸਿਲ ਕੀਤਾ ਗਿਆ ਹੈ ।