ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਵੀਹਵੀਂ ਸਦੀ ਦੇ ਭਾਈ ਜੀਵਨ ਸਿੰਘ ,ਭਾਈ ਸੰਗਤ ਸਿੰਘ ਸਨ , ਜੋ ਦਬੇ ਕੁਚਲੇ ਸਮਾਜ ਵਿਚੋਂ ਸਨ।ਸ਼ਾਇਦ ਇਸੇ ਕਾਰਣ ਪੰਥਕ ਸੰਸਥਾਵਾਂ , ਬੁਧੀਜੀਵੀਆਂ ਨੇ ਮਾਨਤਾ ਨਹੀਂ ਦਿਤੀ। ਸੰਗਤ ਇਸ ਗਲ ਨੂੰ ਸਮਝ ਲਵੇ ਕਿ ਗੁਰੂ ਡੰਮ ,ਆਰੀਆ ਸਮਾਜੀਆਂ , ਈਸਾਈਆਂ , ਬਾਹਮਣੀ ਕਰਮਕਾਂਡਾਂ ਵਿਰੁਧ ਇਹਨਾਂ ਦੋ ਯੋਧਿਆ ਨੇ ਲਹਿਰ ਖੜੀ ਕੀਤੀ ਤਾਂ ਜੋ ਗੁਰੂ ਨਾਨਕ ਪੰਥ ਦਾ ਸ਼ੁਧ ਰਹਿ ਸਕੇ।ਡਾਕਟਰ ਅਨਰਾਗ ਸਿੰਘ ਅਜਕਲ ਪ੍ਰੋਫੈਸਰ ਗੁਰਮੁਖ ਸਿੰਘ ਵਿਰੁਧ ਝੂਠੀਆਂ ਅਫਵਾਹਾਂ ਫੈਲਾਕੇ ਉਸ ਸਮੇ ਦੇ ਗੁਰੂ ਡੰਮੀਆਂ ਦੀ ਦੀ ਤਾਰੀਫ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਜਲੀਲ ਕਰ ਰਿਹਾ ਹੈ।ਕੀ ਇਹ ਜਾਤੀਵਾਦੀ ,ਬਾਹਮਣਵਾਦ ਨਹੀੰ ਹੈ।ਕੀ ਇਹ ਕੇਸਾਧਾਰੀ ਹਿੰਦੂ ਬਣ ਜਾਣ ਦਾ ਸਫਰ ਨਹੀਂ ਹੈ।ਜੋ ਸਿਖ ਵਿਦਵਾਨ ਸਿਖ ਹਕਾਂ ਲਈ ਗਰੀਬੀ ਕਟਦਾ ਜੂਝਦਾ ਮਰ ਗਿਆ ਉਹ ਅੰਗਰੇਜ਼ ਦਾ ਟਾਊਟ ਹੋ ਗਿਆ,ਜੋ ਸਾਧ ਗੁਰੂ ਡੰਮੀ ਮਹੰਤਾਂ ਰੂਪ ਵਿਚ ਅੰਗਰੇਜ਼ਾਂ ਦੇ ਸਹਾਰੇ ਗੁਰਦੁਆਰਾ ਤੇ ਤਖਤ ਦੇ ਮਾਲਕ ਬਣ ਗਏ ,ਉਹ ਅਨੁਰਾਗ ਸਿੰਘ ਲਈ ਰਬ ਬਣ ਗਏ।ਇਹ ਖਾਲਸਾ ਪੰਥ ਨੇ ਸੋਚਨਾ ਹੈ ਕਿ ਅਜਿਹੇ ਵਿਦਵਾਨਾਂ ਦਾ ਵਿਰੋਧ ਕਰਨਾ ਹੈ ਜਾਂ ਕੇਸਾਧਾਰੀ ਹਿੰਦੂ ਬਣਾਉਣ ਵਾਲੇ ਵਿਦਵਾਨਾਂ ਨੂੰ ਮਾਨਤਾ ਦੇਣੀ ਹੈ।ਸਿਖ ਵਿਦਵਾਨਾਂ ਵਿਚ ਆਇਆ ਬਾਹਮਣਵਾਦ ਤੇ ਜਾਤੀਵਾਦੀ ਸੋਚ ਪੰਥ ਨੂੰ ਖੰਡ ਖੰਡ ਕਰ ਰਹੀ ਹੈ।ਜੇ ਦਬੇ ਕੁਚਲੇ ਮਹਾਪੁਰਖਾਂ ਯੋਧਿਆਂ ਦਾ ਸਤਿਕਾਰ ਨਹੀਂ ਕਰੋਗੇ ਨਿਸਚਿਤ ਹੈ ਪੰਥ ਖੰਡ ਖੰਡ ਹੋਵੇਗਾ।ਪ੍ਰੋ:ਗੁਰਮੁਖ ਸਿੰਘ ਜੀ ਦਾ ਜਨਮ 15 ਅਪ੍ਰੈਲ, ਸੰਨ 1849 ਨੂੰ ਸਰਦਾਰ ਵਸਾਵਾ ਸਿੰਘ ਜੀ ਦੇ ਘਰ (ਕਪੂਰਥਲਾ) ਵਿਖੇ ਹੋਇਆ ।
ਕਪੂਰਥਲੇ ਦੇ ਕੰਵਰ ਬਿਕ੍ਰਮ ਸਿੰਘ ਜੀ ਸਦਕਾ (1877)ਈਸਵੀ ਨੂੰ ਸੰਸਰਕ ਪੜਾਈ ਪੂਰੀ ਕਰਕੇ ਗੁਰਮੁਖ ਸਿੰਘ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ, ਲਾਹੌਰ ਵਿਚ ਟੀਚਰ ਵਜੋਂ ਨਿਯੁਕਤ ਹੋਏ। 1881 ਈਸਵੀ ਵਿਚ ਅਸਿਸਟੈਂਟ ਪ੍ਰੋਫੈਸਰ ਤੇ 1887 ਵਿਚ ਐਲਿਕਜ਼ੈਨਡਰਾ ਰੀਡਰ ਵਜੋਂ ਨਿਯੁਕਤ ਹੋਏ।
“ਸਿੰਘ ਸਭਾ ਲਾਹੋਰ” ਦੀ ਸਥਾਪਨਾ ਲਈ 1879 ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮ ਦਾਸ ਜੀ ਵਿਖੇ ਸੰਗਤ ਵਿਚ ਵਿਚਾਰ ਹੋਈ।ਵਿਚਾਰ ਉਪੰਰਤ ਇਕ ਕਮੇਟੀ ਬਣਾਈ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਸਕੱਤਰ ਭਾਈ ਗੁਰਮੁਖ ਸਿੰਘ ਥਾਪੇ ਗਏ।ਅਗਲੇ ਹੀ ਦਿਨ ਇਸ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ “ਸਿੰਘ ਸਭਾ ਲਾਹੋਰ” ਦੀ ਸਥਾਪਨਾ ਦਾ ਐਲਾਨ ਕੀਤਾ ਗਿਆ।ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਿੰਘ ਸਭਾ ਲਾਹੋਰ ਨੇ ਸਪਸ਼ਟ ਤੋਰ ਤੇ ਆਪਣੇ ਕਰਨ ਯੋਗ ਉਦੇਸ਼ ਨਿਸ਼ਚਿਤ ਕਰ ਲਏ:
1)ਸਿੱਖ ਧਰਮ ਦਾ ਪ੍ਰਚਾਰ ਖਾਲਸ ਰੂਪ ਵਿਚ ਕਰਨਾ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਵੱਧ ਤੋ ਵੱਧ ਪ੍ਰਿੰਟ ਮੀਡੀਏ ਦੀ ਵਰਤੋਂ ਕਰਨੀ।
2)ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਪਕੇ ਪੈਰੀ ਮਜ਼ਬੂਤ ਕਰਨ ਲਈ ਵੱਧ ਤੋ ਵੱਧ ਅਖਬਾਰ ਅਤੇ ਰਸਾਲੇ ਕਢਣੇ।
3)ਇਸੇ ਸੰਦਰਭ ਵਿਚ ਸਿਖ ਸਮਾਜ ਨੂੰ ਪੜਾਈ ਲਿਖਾਈ ਵਿਚ ਨਿਪੁੰਨਤਾ ਹਾਸਲ ਕਰਾਉਣੀ।
4)ਇਸ ਮਕਸਦ ਲਈ ਖਾਲਸਾ ਸਕੂਲਾਂ ਦੀ ਸਥਾਪਨਾ ਕਰਨੀ।
ਪ੍ਰੋ. ਗੁਰਮੁਖ ਸਿੰਘ ਜੀ ਦੀ ਸੂਝ ਬੂਝ ਸਦਕਾ ਹੀ ਗਿਆਨੀ ਦਿਤ ਸਿੰਘ,ਭਾਈ ਜਵਾਹਰ ਸਿੰਘ,ਭਾਈ ਕਾਨ੍ਹ ਸਿੰਘ ਨਾਭਾ,ਮਿਸਟਰ ਮੈਕਾਲਿਫ ਆਦਿ ਪਰਮੁਖ ਹਸਤੀਆਂ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਇਕੋ ਸੂਤਰ ਵਿਚ ਜੋੜ ਦਿਤਾ। ਪ੍ਰੋ.ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਗਿਆਨੀ ਦਿਤ ਸਿੰਘ ਜੀ ਨੇ ਪਹਿਲਾਂ ਓਰੀਐਂਟਲ ਕਾਲਜ ਲਾਹੋਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਫਿਰ ਇਸੇ ਹੀ ਕਾਲਜ ਵਿਚ ਗੁਰਮੁਖੀ ਦੇ ਸੈਕਿੰਡ ਟੀਚਰ ਨਿਯੁਕਤ ਹੋਏ।ਫਿਰ ਜਿਸ ਸਮੇਂ 1886 ਈਸਵੀ ਵਿਚ ਪ੍ਰੋ.ਗੁਰਮੁਖ ਸਿੰਘ ਜੀ ਨੇ “ਖਾਲਸਾ ਅਖਬਾਰ”ਪ੍ਰਕਾਸ਼ਿਤ ਕੀਤਾ ਤਾਂ ਕੁਝ ਸਮੇ ਪਿਛੋ ਹੀ ਇਸ ਦੀ ਜ਼ਿਮੇਵਾਰੀ ਗਿਆਨੀ ਦਿਤ ਸਿੰਘ ਜੀ ਨੂੰ ਸੌਂਪ ਦਿਤੀ।ਗਿਆਨੀ ਦਿਤ ਸਿੰਘ ਜੀ ਖਾਲਸਾ ਅਖਬਾਰ ਦੇ ਸੰਪਾਦਕ ਬਣ ਗਏ।
ਪੰਜਾਬੀ ਮਾਂ ਬੋਲੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਲਈ ਪ੍ਰੋ.ਗੁਰਮੁਖ ਸਿੰਘ ਜੀ ਨੇ ਦਰਅਸਲ ਸਭ ਤੋਂ ਪਹਿਲਾਂ ਗੁਰਮੁਖੀ ਦਾ ਸਭ ਤੋਂ ਪਹਿਲਾ ਅੰਕ 10 ਨਵੰਬਰ 1880 ਨੂੰ ਪ੍ਰਕਾਸ਼ਿਤ ਕੀਤਾ।ਇਸ ਤੋਂ ਬਾਦ ਸਿੰਘ ਸਭਾ ਲਾਹੋਰ ਦੀ ਸਰਪ੍ਰਸਤੀ ਹੇਠ”ਵਿਦਯਾਰਕ”ਮਾਸਕ ਪਤਰ ਸੰਨ 1881 ਨੂੰ ਪ੍ਰਕਾਸ਼ਿਤ ਕੀਤਾ।1882 ਨੂੰ “ਪੰਜਾਬੀ ਪ੍ਰਚਾਰਨੀ ਸਭਾ ਲਾਹੋਰ”ਦੀ ਸਥਾਪਨਾ ਕੀਤੀ ਅਤੇ ਇਸ ਦੇ ਮੁਖ ਸਲਾਹਕਾਰ ਹੋਣ ਦੇ ਨਾਤੇ ਸੁਚੱਜੀ ਅਗਵਾਈ ਦਿਤੀ।
ਥਾਂ ਥਾਂ ਤੇ ਸਿੰਘ ਸਭਾਵਾਂ ਕਾਇਮ ਹੋਣੀਆਂ ਸ਼ੁਰੂ ਹੋ ਗਈਆ।ਸਿਖ ਕੌਮ ਵਿਚ ਧਾਰਮਿਕ ਜਾਗਰਤੀ ਆਉਣੀ ਸ਼ੁਰੂ ਹੋਈ।
ਪ੍ਰੋ.ਗੁਰਮੁਖ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਆਰੇ ਸਿਧਾਂਤਾਂ ਤੋਂ ਭਲੀ ਪਰਕਾਰ ਜਾਣੂ ਸਨ ਅਤੇ ਆਪ ਜੀ ਗੁਰੂ ਡੰਮੀ ਖੇਮ ਸਿੰਘ ਵਰਗੇ ਅਨੇਕਾਂ ਸਾਧਾਂ ਦੀ ਬ੍ਰਾਹਮਣੀ ਮਕੜ ਜਾਲ ‘ਚ ਬੁਰੀ ਤਰਾਂ ਫਸ ਚੁਕੀ ਸਿਖ ਕੌਮ ਨੂੰ ਬਾਹਰ ਕਢ ਕੇ ਇਸ ਨੂੰ ਨਿਰੋਲ ਖਾਲਸਾਈ ਰੰਗਣ ਵਿਚ ਰੰਗਣਾ ਚਾਹੁੰਦੇ ਸਨ।
ਆਪ ਜੀ ਦੀਆਂ ਪ੍ਰਭਾਵ ਸ਼ਾਲੀ ਲਿਖਤਾਂ ਨੇ ਅਤੇ ਭਾਸ਼ਣਾਂ ਨੇ ਜਿਥੇ ਸਿਖ ਕੌਮ ਵਿਚ ਕੌਮੀਅਤ ਦਾ ਜਜ਼ਬਾ ਅਤੇ ਆਪਣੇ ਨਿਆਰੇਪਨ ਦੇ ਅਹਿਸਾਸ ਨੂੰ ਜਗਾਇਆ ਉਥੇ ਨਾਲ ਹੀ ਆਪ ਜੀ ਦੀਆਂ ਲਿਖਤਾਂ ਨੇ ਪੁਜਾਰੀਆਂ, ਸੋਢੀਆਂ, ਬੇਦੀਆਂ, ਭੱਲਿਆਂ,ਬਾਵਿਆਂ ਦੇ ਗੁਰਮਤਿ ਵਿਰੋਧੀ ਕਾਰਜਾਂ ਨੂੰ ਨੰਗਾ ਕਰ ਦਿਤਾ।ਕਿਉਕਿ ਇਹ ਲੋਕ ਆਪਣੇ ਆਪ ਨੂੰ ਗੁਰੂ ਸਾਹਿਬਾਨ ਜੀ ਦੀ ਅੰਸ਼ ਵੰਸ਼ ਆਖਵਾਉਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤੇ ਦਰਬਾਰ ਸਾਹਿਬ ਵਿਖੇ ਗੱਦੀਆਂ ਲਗਾ ਕੇ ਬੈਠਦੇ ਆਪਣੀ ਪੂਜਾ ਕਰਾਉਦੇ…..ਆਦਿ ਭਾਵ ਗੁਰਮਤਿ ਵਿਰੋਧੀ ਹਰ ਇਕ ਕਰਮ ਕਾਂਡ ਕਰਾਉਣ ਵਿਚ ਸਭ ਤੌਂ ਅਗੇ ਸਨ।
ਅੰਮ੍ਰਿਤਸਰ ਧੜੇ ਦੇ ਆਗੂ ਬਾਬਾ ਖੇਮ ਸਿੰਘ ਬੇਦੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਉਚੇਚੇ ਗਦੇਲੇ ਵਿਛਾ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਬੈਠ ਕੇ ਆਪਣੀ ਪੂਜਾ ਕਰਾਉਦੇ ਸਨ। ਪ੍ਰੋ.ਗੁਰਮੁਖ ਸਿੰਘ ਜੀ ਅਤੇ ਇਹਨਾ ਦੇ ਸੰਗੀ ਸਾਥੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ।ਇਹ ਵਿਰੋਧ ਇਥੋ ਤਕ ਵਧ ਗਿਆ ਕਿ ਆਪ ਜੀ ਦੇ ਖਿਲਾਫ ਵਿਰੋਧਤਾ ਦੀ ਇਕ ਮੁਹਿਮ ਹੀ ਚਲਾ ਦਿਤੀ ਗਈ।
ਆਪ ਜੀ ਦੇ ਉਪਰ ਇਹ ਦੋਸ਼ ਲਗਾਏ ਗਏ:
1)ਪ੍ਰੋ. ਗੁਰਮੁਖਿ ਸਿੰਘ ਨੇ ਗੁਰੂ ਸਾਹਿਬਾਨ ਦੀ ਅੰਸ ਬੰਸ ਬੇਦੀਆਂ, ਭਲੇ, ਸੋਢੀਆਂ ਅਤੇ ਬਾਵਿਆਂ ਪ੍ਰਤੀ ਨਿਰਾਦਰੀ ਵਿਖਾਈ ਹੈ।
2)ਸਿੰਘ ਸਭਾ ਦੇ ਇਕ ਦੀਵਾਨ ਵਿਚ ਉਨ੍ਹਾਂ ਨੇ ਹਿੰਦੂ ਦੇਵੀ ਦੇਵਤਿਆਂ ਦੇ 24 ਅਵਤਾਰਾਂ ਦੀ ਛਪੀ ਤਸਵੀਰ ਬਾਰੇ ਸਖਤ ਨਿਰਾਦਰੀ ਕੀਤੀ ਹੈ।
3)ਲਾਹੋਰ ਦੀ ਸਿੰਘ ਸਭਾ ਨੇ ਇਕ ਮੁਸਲਮਾਨ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਲਿਆ ਹੈ।
4)ਅਖੌਤੀ ਨੀਵੀਆਂ ਜਾਤੀਆਂ ਅਤੇ ਮੁਸਲਮਾਨਾਂ ਨੂੰ ਇਕੋ ਬਾਟੇ ਨੂੰ ਮੂੰਹ ਲਾ ਕੇ ਅੰਮ੍ਰਿਤ ਛਕਾਇਆ ਗਿਆ ਹੈ।
5)ਬਾਬਾ ਖੇਮ ਸਿੰਘ ਬੇਦੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਉਚੇਚੇ ਗਦੇਲੇ ਲਗਾਕੇ ਨਾ ਬੈਠਣ ਦੇਣਾ।
ਇਹ ਦੋਸ਼ ਲਗਾਕੇ 1887 ਨੂੰ “ਸਿੰਘ ਸਭਾ ਅੰਮ੍ਰਿਤਸਰ” ਅਤੇ ਤਖਤਾਂ ਦੇ ਪੁਜਾਰੀਆਂ ਨੇ ਪੋ.ਗੁਰਮੁਖ ਸਿੰਘ ਜੀ ਨੂੰ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਕੱਢ ਦਿੱਤਾ।ਇਸ ਦੇ ਬਾਵਜੂਦ ਵੀ ਪ੍ਰੋ. ਗੁਰਮੁਖ ਸਿੰਘ ਜੀ ਨੇ ਥਾਂ ਥਾਂ ਜਾਂਕੇ ਆਪਣੇ ਗੁਰਮਤਿ ਵਿਖਿਆਨਾ ਰਾਹੀਂ ਆਪਣੀਆਂ ਲਿਖਤਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਿਆ।ਆਪ ਜੀ ਦੇ ਪ੍ਰਚਾਰ ਦੇ ਸਦਕਾ ਹੀ ਨਿੰਰਕਾਰੀਆਂ ਅਤੇ ਨਾਮਧਾਰੀਆਂ ਦੇ ਦੇਹਧਾਰੀਆਂ ਦੇ ਝੂਠੇ ਦਾਵਿਆ ਨੂੰ ਸਿੰਘ ਸਭਾ ਲਾਹੋਰ ਨੇ ਮੂਲੋ ਹੀ ਰੱਦ ਕਰ ਦਿਤਾ ਅਤੇ ਸਿਖ ਕੋਮ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਸਥਾਪਤ ਕਰ ਦਿਤਾ।
ਪ੍ਰੋ. ਗੁਰਮੁਖ ਸਿੰਘ ਜੀ ਦੀਆਂ ਕੋਸ਼ਿਸ਼ਾਂ ਦੇ ਸਦਕਾ ਹੀ 1892 ਵਿਚ “ਖਾਲਸਾ ਕਾਲਜ”ਅੰਮ੍ਰਿਤਸਰ ਦੀ ਨੀਂਹ ਰਖੀ ਗਈ।
ਪ੍ਰੋ. ਗੁਰਮੁਖ ਸਿੰਘ ਜੀ ਦੇ ਯਤਨਾ ਸਦਕਾ ਹੀ ਅੰਗਰੇਜ਼ ਅਫਸਰ ਮੈਕਸ ਆਰਥਰ ਮੈਕਾਲਿਫ ਨੇ ਡਿਸਟਿਕਟ
ਜੱਜ ਦੀ ਪਦਵੀ ਤੋਂ ਅਸਤੀਫਾ ਦੇ ਕੇ “ਆਦਿ ਗੁਰੂ ਗੰ੍ਰਥ ਸਾਹਿਬ”ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕੀਤਾ। ਕੰਡਾ ਘਾਟ,ਜ਼ਿਲਾ ਸ਼ਿਮਲਾ ਵਿਖੇ 23 ਸਤੰਬਰ ਦੇਰ ਰਾਤ ਤੱਕ ਲਿਖਤ ਪੜ੍ਹਤ ਦਾ ਕੰਮ ਨਿਪਟਾਉਣ ਉਪਰੰਤ ਮੁੜ ਨੀਦ ਵਿਚੋ ਉਠੇ ਹੀ ਨਹੀਂ।
ਪ੍ਰੋ. ਗੁਰਮੁਖ ਸਿੰਘ ਜੀ ਦੇ ਅਕਾਲ ਚਲਾਣੇ ਦੇ
ਸੌ ਸਾਲ ਬੀਤਣ ਤੌ ਬਾਦ ਕੌਮ ਨੂੰ ਥੋਹੜੀ ਜਿਹੀ ਹੋਸ਼ ਆਈ ਕਿ ਸਤੰਬਰ 1995 ਵਿਚ ਹੋਏ ਵਿਸ਼ਵ ਸੰਮੇਲਨ ਵਿਚ ਪ੍ਰੋ. ਗੁਰਮੁਖ ਸਿੰਘ ਜੀ ਨੂੰ ਛੇਕਣ ਵਾਲਾ ਹੁਕਮਨਾਮਾ ਵਾਪਸ ਲਿਆ ਗਿਆ।
Balvinder pal singh prof
Author: Gurbhej Singh Anandpuri
ਮੁੱਖ ਸੰਪਾਦਕ