ਭੋਗਪੁਰ 6 ਨਵੰਬਰ (ਸੁਖਵਿੰਦਰ ਜੰਡੀਰ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਗੁਰੂ ਨਾਨਕ ਯਾਦਗਾਰ ਭੋਗਪੁਰ ਦੇ 10 ਨੰਬਰ ਵਾਰਡ ਵਿਚ 27 ਤਰੀਕ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅੱਜ ਦੇਖਿਆ ਗਿਆ ਕਿ ਗੁਰਦੁਆਰਾ ਗੁਰੂ ਨਾਨਕ ਯਾਦਗਾਰ ਤੋਂ ਪ੍ਰਭਾਤ ਫੇਰੀ ਆਰੰਭ ਹੋਈ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੀ ਜਿਸ ਅਸਥਾਨ ਤੇ ਪੁੱਜੀ ਉਸ ਅਸਥਾਨ ਤੇ ਟੇਬਲ ਦੇ ਉਪਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਰੱਖੀ ਹੋਈ ਸੀ ਅਤੇ ਤਸਵੀਰਾਂ ਦੇ ਸਾਮ੍ਹਣੇ ਜਾਕੇ ਸੰਗਤ ਬੈਠ ਗਈ ਸੰਗਤਾਂ ਵੱਲੋਂ ਢੋਲਕੀ ਸੈਣੇਆਂ ਦੇ ਨਾਲ ਦੇ ਨਾਲ ਸ਼ਬਦ ਗਾਇਨ ਕੀਤੇ ਗਏ ਗ੍ਰੰਥੀ ਸਿੰਘ ਵਲੋਂ ਤਸਵੀਰਾਂ ਦੇ ਸਾਹਮਣੇ ਅਰਦਾਸ ਬੇਨਤੀ ਕੀਤੀ ਗਈ, ਸੰਗਤਾਂ ਨੇ ਸੇਬ ਅਤੇ ਕੇਲਿਆਂ ਦਾ ਪ੍ਰਸ਼ਾਦ ਲਿਆ ਅਤੇ ਨਾਲ ਹੀ ਦੂਜੇ ਘਰ ਨੂੰ ਰਵਾਨਾ ਹੋ ਗਈਆਂ ਸ਼ਬਦ ਬੋਲੇ ਚਾਹ ਪੀਤੀ ਪਰਸ਼ਾਦ ਲਏ ਅਤੇ ਸੰਗਤਾਂ ਆਪਣੇ ਘਰਾਂ ਨੂੰ ਚਲੀਆਂ ਗਈਆਂ ਮੁਹੱਲੇ ਦੀ ਕਿਸੇ ਵੀ ਗਲੀ ਦੇ ਵਿੱਚ ਪ੍ਰਭਾਤ ਫੇਰੀ ਨੇ ਆਪਣੇ ਚਰਨ ਨਹੀਂ ਪਾਏ ਹੁਣ ਸੋਚਣ ਵਾਲੀ ਗੱਲ ਇਹ ਹੈ ਕੀ ਇਨ੍ਹਾਂ ਲੰਮਾ ਸਮਾਂ ਪਹਿਲੇ ਪ੍ਰਭਾਤ ਫੇਰੀਆਂ ਸ਼ੁਰੂ ਕਰਨੀਆਂ ਸਹੀ ਹੈ, ਕੀ ਗ੍ਰੰਥਿ ਸਾਹਿਬ ਵਲੋਂ ਤਸਵੀਰਾਂ ਅੱਗੇ ਖਲੋ ਕੇ ਅਰਦਾਸ ਕਰਨੀ ਸਹੀ ਹੈ, ਜੇ ਪ੍ਰਬੰਧਕਾਂ ਵੱਲੋਂ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ ਕੀ ਉਹ ਮਹੱਲੇ ਦੀਆਂ ਗਲੀਆਂ ਦੇ ਵਿੱਚ ਨਹੀਂ ਜਾਣੀ ਚਾਹੀਦੀ
Author: Gurbhej Singh Anandpuri
ਮੁੱਖ ਸੰਪਾਦਕ