ਵਿਧਾਨ ਸਭਾ ਚੋਣਾਂ ਵਿਚ ਐਸ.ਓ.ਆਈ ਦੀ ਪੰਜਾਬ ਵਿਚ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਹੋਵੇਗੀ : ਜੱਥੇ:ਤੀਰਥ ਸਿੰਘ ਮਾਹਲਾ
ਬਾਘਾਪੁਰਾਣਾ 6 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਹਰੇਕ ਮਿਹਨਤੀ ਵਰਕਰ ਨੂੰ ਉਨਾਂ ਦੀ ਮਿਹਨਤ ਨੂੰ ਦੇਖਦਿਆਂ ਉਸ ਨੂੰ ਮਾਣ-ਸਨਮਾਨ ਦੇ ਕੇ ਨਿਵਾਜਿਆ ਜਾਂਦਾ ਹੈ, ਜਿਸ ਨਾਲ ਵਰਕਰ ਦੀ ਜਿੱਥੇ ਹੌਂਸਲਾ ਅਫਜਾਈ ਵੀ ਵੱਧਦੀ ਹੈ ਉਥੇ ਹੀ ਉਸ ਦੇ ਅੰਦਰ ਪਾਰਟੀ ਲਈ ਹੋਰ ਸਖਤ ਮਿਹਨਤ ਕਰਨ ਦੇ ਵਲਵਲੇ ਵੀ ਉਠਦੇ ਹਨ। ਇਸੇ ਹੀ ਤਰਜ ’ਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਵਿੱਢੀਆਂ ਸਰਗਰਮੀਆਂ ਅਤੇ ਕੀਤੀ ਜਾ ਰਹੀ ਮਿਹਨਤ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਓ.ਆਈ ਦੇ ਸਰਪ੍ਰਸਤ ਭੀਮ ਵੜੈਚ ਅਤੇ ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਦੇ ਸਲਾਹ ਮਸ਼ਵਰੇ ਨਾਲ ਮਿਹਨਤੀ ਅਤੇ ਅਣੱਥਕ ਯੂਥ ਆਗੂ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਮਨਦੀਪ ਸਿੰਘ ਚੰਨੂੰਵਾਲਾ ਨੂੰ ਐਸ.ਆਈ. ਬਲਾਕ ਬਾਘਾ ਪੁਰਾਣਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਅਹੁਦੇ ’ਤੇ ਚੁਣੇ ਜਾਣ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਤੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ, ਯੂਥ ਆਗੂ ਜਸਪ੍ਰੀਤ ਸਿੰਘ ਮਾਹਲਾ ਵੱਲੋਂ ਮਨਦੀਪ ਸਿੰਘ ਚੰਨੂੰਵਾਲਾ ਨੂੰ ਨਿਯੁਕਤੀ ਪੱਤਰ ਸੌਂਪਿਆ। ਬਲਾਕ ਪ੍ਰਧਾਨ ਚੁਣੇ ਜਾਣ ’ਤੇ ਮਨਦੀਪ ਸਿੰਘ ਚੰਨੂੰਵਾਲਾ ਨੇ ਸ਼ੋਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਜਸਪ੍ਰੀਤ ਸਿੰਘ ਮਾਹਲਾ ਦਾ ਉਸ ਨੂੰ ਮਾਣ ਬਖਸ਼ਣ ’ਤੇ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਲਾਕ ਦੀ ਸਮੁੱਚੀ ਐਸ.ਓ.ਆਈ ਨੂੰ ਨਾਲ ਲੈ ਕੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ। ਉਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਐਸ.ਓ.ਆਈ ਦੀ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਹੋਵੇਗੀ ਅਤੇ ਪਾਰਟੀ ਪੰਜਾਬ ਵਿਚ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਝੂੂਠੇ ਵਾਅਦੇ ਕਰਨ ਵਾਲੇ ਕਾਂਗਰਸੀਆਂ ਨੂੰ ਪੰਜਾਬ ਤੋਂ ਬਾਹਰਲਾ ਰਸਤਾ ਦਿਖਾਉਣਗੇ। ਇਸ ਮੌਕੇ ਉਨਾਂ ਨਾਲ ਦਲਜੀਤ ਲੰਗੇਆਣਾ, ਗੁਰਵੀਰ ਚੰਨੂੰਵਾਲਾ, ਜਸਪ੍ਰੀਤ ਸਿੰਘ, ਪਵਨ ਸਮਾਧ ਭਾਈ, ਪਾਲਾ ਸਮਾਧ ਭਾਈ, ਮਾਲਵਾ ਜੋਨ ਦਾ ਪ੍ਰਧਾਨ ਅਰਸ਼ਦੀਪ, ਗੋਰਾ, ਸੋਨੂੰ , ਮਨਪ੍ਰੀਤ ਮੰਪੀ, ਰਾਣਾ ਚੋਟੀਆਂ, ਸੁਖਪ੍ਰੀਤ ਸਿੰਘ ਫੂਲੇਵਾਲਾ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ