ਨਗਰ ਕੌਸਲ ਪ੍ਰਧਾਨ ਤੇ ਅਧਿਕਾਰੀ ਆਪਣੀਆਂ ਜੇਬਾਂ ਭਰਨ ‘ਤੇ ਹੋਏ
ਸਰਕਾਰ ਬਣਨ ‘ਤੇ ਕਰਵਾਵਾਂਗੇ ਜਾਂਚ
ਬਾਘਾਪੁਰਾਣਾ 6 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਵਿੱਚ ਡੇਂਗੂ ਦੀ ਬੀਮਾਰੀ ਨੇ ਪੈਰ ਰੱਖ ਲਿਆ ਹੈ ਅਤੇ ਇਸ ਬੀਮਾਰੀ ਦਾ ਵੱਡੇ ਪੱਧਰ ‘ਤੇ ਫੈਲਣ ਦਾ ਡਰ ਬਣਿਆ ਹੋਇਆ ਹੈ ਪਰ ਨਗਰ ਕੌਸਲ ਦਾ ਇਸ ਕੰਮ ਵੱਲ ਬਿਲਕੁਲ ਵੀ ਧਿਆਨ ਨਹੀਂ ਬਸ ਪੈਸੇ ਇਕੱਠੇ ਕਰਨ ‘ਤੇ ਹੋਈ ਹੈ।ਇਨ੍ਹਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ ਨੇ ਬਾਘਾ ਪੁਰਾਣਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਬਸਤੀਆਂ ‘ਚ ਆਪਣੇ ਖਰਚ ‘ਤੇ ਫੌਗਿੰਗ ਕਰਵਾਉਂਦੇ ਹੋਏ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਉਹ ਪਹਿਲਾ ਕਈ ਵਾਰ ਪ੍ਰੈਸ ਰਾਹੀਂ ਅਤੇ ਖੁਦ ਜਾ ਕੇ ਨਗਰ ਕੌਸਲ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਪਰ ਉਨ੍ਹਾਂ ਦੇ ਕੰਨ ਤੇ ਜੂੰਨ ਨਹੀਂ ਸਰਕੀ ਜਿਸ ਕਰਕੇ ਬਾਘਾਪੁਰਾਣਾ ਸ਼ਹਿਰ ਨਿਵਾਸੀਆਂ ਨੂੰ ਡੇਂਗੂ ਵਰਗੀ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਇਹ ਕਦਮ (ਫੌਗਿੰਗ ਕਰਵਾਉਣ) ਚੁੱਕਣਾ ਪਿਆ । ਉਨ੍ਹਾਂ ਕਿਹਾ ਕਿ ਉਹ ਸਹਿਰ ਨਿਵਾਸੀਆਂ ਨੂੰ ਉਹ ਭੋਰਾ ਵੀ ਆਂਚ ਨਹੀਂ ਆਉਣ ਦੇਣਗੇ ਚਾਹੇ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ।ਉਨ੍ਹਾਂ ਅੱਜ ਨਗਰ ਕੌਸਲ ਨੂੰ ਚੈਲਿੰਜ ਵੀ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਉਹ ਨਗਰ ਕੌਸਲ ਦੇ ਕੀਤੇ ਕੰਮਾਂ ਚੋਂ ਖਾਧੇ ਮੋਟੇ ਕਮਿਸ਼ਨ ਦੀ ਜਾਂਚ ਲਈ ਕਮੇਟੀ ਗਠਿਤ ਕਰਨਗੇ ਜਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ।ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਕਈ ਵਲੰਟੀਅਰ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ