ਬਾਘਾਪੁਰਾਣਾ 6 ਨਵੰਬਰ(ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੇ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ ਨੇ ਕਿਹਾ ਕਿ ਜੋ ਕਿਸਾਨਾਂ ਨੂੰ ਜੋ ਡੀ ਏ ਪੀ ਖਾਦ ਦੀ ਭਾਰੀ ਕਿੱਲਤ ਆ ਰਹੀ ਹੈ,ਉਸ ਦਾ ਕਾਰਨ ਇਹ ਹੈ ਕਿ ਕਿਸਾਨ ਦਿੱਲੀ ਮੋਰਚੇ ਵਿੱਚ ਸਮੂਲੀਅਤ ਨਾ ਕਰਨ।ਕੇਂਦਰ ਸਰਕਾਰ ਜਾਣਬੁੱਝ ਕੇ ਦਿੱਲੀ ਅੰਦੋਲਨ ਨੂੰ ਤਾਰਪੀੜ ਕਰਨ ਲਈ ਘਟੀਆ ਕਿਸਮ ਦੀਆ ਘਟੀਆ ਚਾਲਾਂ ਚੱਲ ਕੇ ਮੋਰਚੇ ਦੀ ਬਣੀ ਏਕਤਾ ਨੂੰ ਤੋੜਨ ਦਾ ਯਤਨ ਕਰ ਰਹੀ ਹੈ।ਪੰਜਾਬ ਵਿੱਚ ਡੀਏਪੀ ਤੇ ਜਾਣਬੁੱਝ ਕੇ ਰੋਕ ਲਗਾਉਣਾ ਵੀ ਇਕ ਸੋਚੀ ਸਮਝੀ ਸਾਜਿਸ਼ ਤਹਿਤ ਹੈ,ਤਾਂ ਜੋ ਕਿਸਾਨ ਡੀਏਪੀ ਦੀ ਘਾਟ ਕਾਰਨ ਕਣਕ ਦੀ ਬਿਜਾਈ ਨਾ ਕਰ ਸਕਣ, ਕਿਸਾਨ ਏਥੇ ਕਣਕ ਬਿਜਾਈ ਦੇ ਸੀਜਨ ਵਿੱਚ ਹੀ ਉਲਝ ਜਾਣ। ਜੇਕਰ ਸਰਕਾਰ ਨੇ ਡੀ ਏ ਪੀ ਖਾਦ ਦਾ ਕੋਈ ਪੁਖਤਾ ਪ੍ਰਬੰਧ ਨਾ ਕੀਤਾ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਖਤ ਸਟੈਂਡ ਲਿਆ ਜਾਵੇਗਾ। ਇਸ ਦੌਰਾਨ ਬਲਾਕ ਸਕੱਤਰ ਜਸਮੇਲ ਸਿੰਘ ਨੇ ਦੱਸਿਆ ਕਿ ਜੋ ਸਰਕਾਰ ਵੱਲੋਂ ਕੁੱਝ ਕੁ ਜ਼ਿਲਿਆਂ ਦੀਆਂ ਮੰਡੀਆਂ ਵਿੱਚ ਖਰੀਦ ਬੰਦ ਕੀਤੀ ਗਈ ਹੈ, ਉਹ ਪੰਜਾਬ ਸਰਕਾਰ ਦਾ ਬਿਲਕੁੱਲ ਗਲਤ ਫੈਸਲਾ ਲਿਆ ਗਿਆ ਹੈ। ਪਿਛਲੇ ਦਿਨੀ ਪਈ ਬੇਮੌਸਮੀ ਬਰਸਾਤ ਕਾਰਨ ਜਮੀਨਾਂ ਵਿੱਚ ਕੰਬਾਇਨ, ਟਰੈਕਟਰ ਖੁਬਣ ਕਰਕੇ ਝੋਨੇ ਦੀ ਕਟਾਈ ਪੂਰੀ ਨਹੀ ਹੋ ਸਕੀ। ਪ੍ਰੰਤੂ ਪੰਜਾਬ ਸਰਕਾਰ ਨੇ ਮੰਡੀਆਂ ਤੋਂ ਖਰੀਦ ਬੰਦ ਕਰਕੇ ਕਿਸਾਨਾਂ ਨੂੰ ਹੋਰ ਜਿਲਿਆਂ ਵਿੱਚ ਝੋਨਾ ਵੇਚਣ ਲਈ ਮਜਬੂਰ ਕਰ ਦਿੱਤਾ ਹੈ। ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਡੀਆਂ ਵਿੱਚ ਖਰੀਦ ਕਰਨਾ ਤੇ ਡੀ ਏ ਪੀ ਖਾਦ ਦਾ ਕੋਈ ਇੰਤਜਾਮ ਨਾ ਕੀਤਾ ਤਾਂ ਕਿਸਾਨਾਂ ਨੂੰ ਮਜਬੂਰ ਹੋਕੇ ਡੀਸੀ ਦਫਤਰਾਂ ਦਾ ਘਿਰਾਓ ਤੇ ਸੜਕਾਂ ਤੇ ਜਾਮ ਲਗਾਉਣੇ ਪੈਣਗੇ ਜਿਸ ਦੀ ਜਿੰਮੇਵਾਰੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।