ਗੁਰਦਾਸਪੁਰ 8 ਨਵੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਕੇਦਰ ਸਰਕਾਰ ਨੂੰ ਨਾਨਕ ਨਾਮ ਲੇਵਾ ਸੰਗਤਾਂ ਦੀਆ ਭਾਵਨਾਵਾਂ ਨੂੰ ਸਮਝਦੇ ਹੋਏ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋ ਪਹਿਲਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦੇਣਾ ਚਾਹੀਦਾ ਹੈ । ਇਸ ਸਬੰਧੀ ਸਾਡੀ ਸੰਸਥਾਂ ਪਹਿਲਾ ਹੀ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਮੈਮੋਰੰਡਮ ਦੇ ਚੁੱਕੀ ਹੈ ।
ਇਹਨਾਂ ਗੱਲਾ ਦਾ ਪ੍ਰਗਟਾਵਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ । ਬਾਜਵਾ ਨੇ ਅੱਗੇ ਆਖਿਆ ਕਿ ਦੋ ਸਾਲ ਪਹਿਲਾ ਪਾਕਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਨੇ ਆਪਸੀ ਸਹਿਮਤੀ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਦੇ ਦਰਸ਼ਨਾ ਲਈ ਖੋਲ ਦਿੱਤਾ ਸੀ । ਮਾਰਚ 2020 ਵਿੱਚ ਕੋਵਿਡੑ19 ਕਰਕੇ ਦੇਸ਼ ਦੇ ਸਾਰੇ ਧਾਰਮਿਕ ਅਸਥਾਨਾ ਤੇ ਸੰਗਤਾਂ ਦੇ ਦਰਸ਼ਨਾ ਲਈ ਕੇਦਰ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ । ਪਰ ਹੁਣ ਤਕਰੀਬਨ ਪਿਛਲੇ ਇੱਕ ਸਾਲ ਤੋ ਦੇਸ਼ ਦੇ ਸਾਰੇ ਹੀ ਧਾਰਮਿਕ ਅਸਥਾਨਾ ਤੋ ਪਾਬੰਦੀ ਹਟਾ ਲਈ ਗਈ ਹੈ । ਪਰ ਕੇਦਰ ਸਰਕਾਰ ਨੇ ਅਜੇ ਤੱਕ ਇਸ ਲਾਂਘੇ ਨੂੰ ਖੋਲਣ ਦੀ ਇਜਾਜਤ ਨਹੀ ਦਿੱਤੀ ਹੈ । ਬਾਜਵਾ ਨੇ ਅੱਗੇ ਆਖਿਆ ਕਿ ਭਾਜਪਾ ਦੀ ਮੋਦੀ ਸਰਕਾਰ ਪ੍ਰਤੀ ਘੱਟ ਗਿਣਤੀਆ ਵਿਚ ਪਹਿਲਾ ਹੀ ਬਹੁਤ ਸ਼ੰਕੇ ਪਾਏ ਜਾਂਦੇ ਹਨ ਕਿ ਭਾਜਪਾ ਦੇਸ ਦੇ ਘੱਟ ਗਿਣਤੀ ਫਿਰਕਿਆ ਨੁੰ ਦਬਾਅ ਕੇ ਰੱਖਣਾ ਚਾਹੁੰਦੀ ਹੈ । ਇਸ ਲਾਂਘੇ ਦੇ ਨਾ ਖੁੱਲਣ ਨਾਲ ਸਿੱਖ ਸੰਗਤ ਵਿਚ ਕਈ ਤਰ੍ਹਾ ਦੇ ਸ਼ੰਕੇ ਮੋਦੀ ਸਰਕਾਰ ਪ੍ਰਤੀ ਪੈਦਾ ਹੋ ਰਹੇ ਹਨ । ਬਾਜਵਾ ਨੇ ਅੱਗੇ ਆਖਿਆ ਕਿ ਇਹਨਾਂ ਸਾਰੀਆ ਗੱਲਾ ਨੁੰ ਮੰਦੇਨਜ਼ਰ ਰੱਖਦੇ ਹੋਏ ਸਾਡੀ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਤੋ ਪੁਰਜ਼ੋਰ ਮੰਗ ਹੈ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋ ਪਹਿਲਾ ਇਹ ਲਾਂਘਾ ਬਿਨਾ ਕਿਸੇ ਦੇਰੀ ਤੋ ਖੋਲਿਆ ਜਾਵੇ । ਇਸ ਮੋਕੇ ਇੰਜੀ ਸੁਖਦੇਵ ਸਿੰਘ ਧਾਲੀਵਾਲ , ਬਾਬਾ ਗੁਰਮੇਜ਼ ਸਿੰਘ ਦਾਬਾਵਾਲ , ਅਜਾਇਬ ਸਿੰਘ ਦਿਓਲ , ਨਿਰਮਲ ਸਿੰਘ ਸਾਗਰਪੁਰ , ਸੁਰਿੰਦਰ ਸਿੰਘ ਚਾਹਲ ,ਅਮਰੀਕ ਸਿੰਘ ਖੈਹਿਰਾ ,ਇੰਸਪੈਕਟਰ ਗੁਰਚਰਨ ਸਿੰਘ ਆਦਿ ਹਾਜ਼ਰ ਸਨ ।